06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-07-2026

ਸਰਵਹਿੱਤਕਾਰੀ ਵਿੱਦਿਆ ਮੰਦਰ ਦੇ ਵਿਦਿਆਰਥੀਆਂ ਨੇ ‘ਹਰਿਆਲੀ ਹਫ਼ਤਾ’ ਮਨਾਇਆ

Ad Position 21
No active advertisement
ਅਜੀਤ ਡੈਸਕ 26-07-2026
ਫ਼ਾਜ਼ਿਲਕਾ, 25 ਜੁਲਾਈ (ਦਵਿੰਦਰ ਪਾਲ ਸਿੰਘ)-ਲਾਲਾ ਸਰਨ ਦਾਸ ਬੂਟਾ ਰਾਮ ਅਗਰਵਾਲ ਸਰਵਹਿੱਤਕਾਰੀ ਵਿੱਦਿਆ ਮੰਦਰ ਵਿਖੇ ਸ਼ਿਸ਼ੂ ਵਾਟਿਕਾ ਤੋਂ ਯੂ.ਕੇ.ਜੀ. ਤੱਕ ਦੇ ਨੰਨ੍ਹੇ-ਮੁੰਨੇ ਬੱਚਿਆਂ ਵਲੋਂ ‘ਹਰਿਆਲੀ ਦਿਵਸ’ ਬੜੇ ਹੀ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਬੱਚੇ ਹਰੇ ਰੰਗ ਦੀਆਂ ਖ਼ੂਬਸੂਰਤ ਪੋਸ਼ਾਕਾਂ ਪਹਿਨ ਕੇ ਬੂਟੇ , ਹਰੇ ਫਲ ਅਤੇ ਸਬਜ਼ੀਆਂ ਨਾਲ ਲੈ ਕੇ ਸਕੂਲ ਪਹੁੰਚੇ। ਸਮਾਗਮ ਦੌਰਾਨ ਬੱਚਿਆਂ ਨੇ ਕਵਿਤਾ ਉਚਾਰਨ, ਪੱਤਿਆਂ ’ਤੇ ਚਿੱਤਰਕਾਰੀ ਅਤੇ ਵਾਤਾਵਰਨ ਸੰਭਾਲ ਨਾਲ ਸਬੰਧਿਤ ਰੋਚਕ ਗਤੀਵਿਧੀਆਂ ਵਿਚ ਹਿੱਸਾ ਲਿਆ। ਬੱਚਿਆਂ ਨੇ ਸਾਹ ਹੋ ਰਹੇ ਨੇ ਘੱਟ, ਆਓ ਰੁੱਖ ਲਗਾਈਏ ਝੱਟ ਅਤੇ ਰੁੱਖ ਲਗਾਓ, ਜੀਵਨ ਬਚਾਓ ਵਰਗੇ ਪ੍ਰੇਰਨਾਦਾਇਕ ਨਾਅਰੇ ਲਗਾ ਕੇ ਵਾਤਾਵਰਨ ਸ਼ੁੱਧ ਰੱਖਣ ਦਾ ਸੁਨੇਹਾ ਦਿੱਤਾ। ਸਕੂਲ ਦੀ ਪ੍ਰਿੰਸੀਪਲ ਸ਼੍ਰੀਮਤੀ ਮਧੂ ਸ਼ਰਮਾ ਅਤੇ ਸ਼ਿਸ਼ੂ ਵਾਟਿਕਾ ਮੁਖੀ ਸ਼੍ਰੀਮਤੀ ਵਿਨੀਤਾ ਭੁਸਰੀ ਨੇ ਬੱਚਿਆਂ ਨੂੰ ਰੁੱਖਾਂ ਦੀ ਮਹੱਤਤਾ ਦੱਸਦਿਆਂ ਹਰ ਇਨਸਾਨ ਨੂੰ ਵੱਧ ਤੋਂ ਵੱਧ ਪੌਦੇ ਲਗਾਉਣ ਅਤੇ ਪ੍ਰਕਿਰਤੀ ਦੀ ਰੱਖਿਆ ਕਰਨ ਲਈ ਪ੍ਰੇਰਿਤ ਕੀਤਾ। ਪ੍ਰੋਗਰਾਮ ਦਾ ਸਮਾਪਨ ਬੱਚਿਆਂ ਵਲੋਂ ਕੁਦਰਤ ਸੰਭਾਲ ਦੇ ਲਏ ਗਏ ਸੰਕਲਪ ਨਾਲ ਹੋਇਆ।
Ad Position 22
No active advertisement
ਪਿਛਲੀ ਖ਼ਬਰ 29 ਜੁਲਾਈ ਨੂੰ ਸਜੇਗਾ ਪੀਰ ਬਾਬਾ ਭੂਰੀ ਵਾਲੇ ਦਾ ਵਿਸ਼ਾਲ ਜੋੜ ਮੇਲਾ ਅਗਲੀ ਖ਼ਬਰ ਮੀਰੀ ਪੀਰੀ ਖ਼ਾਲਸਾ ਮਾਰਚ ਜੋ ਵਧ ਚੜ੍ਹ ਕੇ ਸੰਗਤਾਂ ਹਿੱਸਾ ਲੈਣ-ਹੀਰੋ
Ad Position 24
No active advertisement