09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-07-2026

ਇਲਾਕੇ ਦੀ ਸੰਗਤ ਦੇ ਪਿਆਰ ਅਤੇ ਵਿਸ਼ਵਾਸ ਦਾ ਹਮੇਸ਼ਾ ਰਿਣੀ ਰਹਾਂਗਾ- ਗੁਰਪ੍ਰੀਤ ਸਿੰਘ ਸੇਖੋਂ ਪਿੰਡ ਚੱਕੀਆਂ ਵਿਖੇ ਜਥੇ.ਮੋਹਨ ਸਿੰਘ ਚੱਕੀਆਂ ਦੇ ਗ੍ਰਹਿ ਵਿਖੇ ਲੋਕਾਂ ਨੂੰ ਕੀਤਾ ਸੰਬੋਧਨ

Ad Position 21
No active advertisement
ਅਜੀਤ ਡੈਸਕ 27-07-2026

ਮੱਖੂ, 26 ਜੁਲਾਈ (ਵਰਿੰਦਰ ਮਨਚੰਦਾ/ਕੁਲਵਿੰਦਰ ਸਿੰਘ ਸੰਧੂ)-ਹਲਕਾ ਜ਼ੀਰਾ ਦੇ ਪਿੰਡ ਚੱਕੀਆਂ ਵਿਖੇ ਸਮਾਜ ਸੇਵੀ ਜਥੇਦਾਰ ਮੋਹਨ ਸਿੰਘ ਚੱਕੀਆਂ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਦੇ ਗ੍ਰਹਿ ਵਿਖੇ ਮਨੀ ਚੱਕੀਆਂ ਅਤੇ ਅਮਨਦੀਪ ਸਿੰਘ ਦੀ ਦੇਖ-ਰੇਖ ’ਚ ਕਰਵਾਏ ਗਏ ਪ੍ਰਭਾਵਸ਼ਾਲੀ ਸਮਾਗਮ ’ਚ ਉੱਘੇ ਸਮਾਜ ਸੇਵੀ ਗੁਰਪ੍ਰੀਤ ਸਿੰਘ ਸੇਖੋਂ ਵਿਸ਼ੇਸ਼ ਤੌਰ ’ਤੇ ਪਹੁੰਚੇ। ਇਸ ਦੌਰਾਨ ਵੱਡੀ ਗਿਣਤੀ ’ਚ ਇਲਾਕੇ ਦੇ ਮੋਹਤਬਰਾਂ ਨੇ ਸ਼ਿਰਕਤ ਕੀਤੀ। ਇਕੱਠ ਨੂੰ ਸੰਬੋਧਨ ਕਰਦਿਆਂ ਗੁਰਪ੍ਰੀਤ ਸਿੰਘ ਸੇਖੋਂ ਨੇ ਕਿਹਾ ਕਿ ਸੰਗਤ ਵਲੋਂ ਮਿਲਿਆ ਪਿਆਰ, ਸਤਿਕਾਰ ਅਤੇ ਵਿਸ਼ਵਾਸ ਹਮੇਸ਼ਾ ਲੋਕਾਂ ਦੀ ਸੇਵਾ ਲਈ ਹੋਰ ਸਮਰਪਿਤ ਹੋ ਕੇ ਕੰਮ ਕਰਨਗੇ। ਇਸ ਦੌਰਾਨ ਉਨ੍ਹਾਂ ਇਲਾਕੇ ਦੇ ਸਮਾਜਿਕ, ਲੋਕ-ਹਿਤ ਅਤੇ ਵਿਕਾਸ ਨਾਲ ਜੁੜੇ ਵੱਖ-ਵੱਖ ਮੁੱਦਿਆਂ ’ਤੇ ਵਿਚਾਰ-ਵਟਾਂਦਰਾ ਵੀ ਕੀਤਾ। ਗੁਰਪ੍ਰੀਤ ਸਿੰਘ ਸੇਖੋਂ ਨੇ ਕਿਹਾ ਕਿ ਹੁਣ ਉਹ ਜ਼ੀਰਾ ’ਚ ਰਹਿ ਕੇ ਹੀ ਇਲਾਕੇ ਦੇ ਲੋਕਾਂ ਦੀ ਸੇਵਾ ਲਈ ਹਮੇਸ਼ਾ ਤਤਪਰ ਰਹਿਣਗੇ ਅਤੇ ਕਿਹਾ ਕਿ ਜੇਕਰ ਕਿਸੇ ਨੂੰ ਕਿਸੇ ਕਿਸਮ ਦੀ ਸਮੱਸਿਆ ਆਉਂਦੀ ਹੈ ਤਾਂ ਉਹ ਬੇਝਿਜਕ ਸਾਡੀ ਟੀਮ ਨਾਲ ਸੰਪਰਕ ਕਰ ਸਕਦਾ ਹੈ। ਇਸ ਬਾਅਦ ਜਥੇਦਾਰ ਮੋਹਨ ਸਿੰਘ ਚੱਕੀਆਂ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ, ਮਨੀ ਗਿੱਲ ਅਤੇ ਅਮਨਦੀਪ ਸਿੰਘ ਚੱਕੀਆਂ ਵਲੋਂ ਗੁਰਪ੍ਰੀਤ ਸਿੰਘ ਸੇਖੋਂ ਨੂੰ ਸ੍ਰੀ ਸਾਹਿਬ ਅਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਮਨੀ ਗਿੱਲ ਵਲੋਂ ਇਸ ਸਮਾਗਮ ’ਚ ਪਹੁੰਚੀਆਂ ਇਲਾਕੇ ਦੀਆਂ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ਬਲਦੇਵ ਸਿੰਘ ਚੱਕੀਆਂ, ਅਮਨਦੀਪ ਸਿੰਘ ਸਾਬਕਾ ਸਰਪੰਚ, ਸੁਖਵਿੰਦਰ ਸਿੰਘ, ਕਾਰਜ ਸਿੰਘ, ਗੁਰਕਰਨ ਸਿੰਘ, ਤੇਜਿੰਦਰ ਸਿੰਘ, ਹਰਵਿੰਦਰ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਡਾ.ਜੀ.ਐੱਸ.ਵਾਂਡਰ ਅਤੇ ਵਿਜੇ ਮੈਣੀ ਦੀ ਅਨੋਖੀ ਪਹਿਲ, 2.5 ਏਕੜ ਬੰਜਰ ਜ਼ਮੀਨ ’ਤੇ ਉਗਾਇਆ ਮੀਆਵਾਕੀ ਜੰਗਲ ਅਗਲੀ ਖ਼ਬਰ ਪਾਕਿਸਤਾਨ ’ਚ ‘ਪ੍ਰਮਾਣੂ ਬਟਨ’ ਹੁਣ ਫ਼ੌਜ ਕੋਲ
Ad Position 24