02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-07-2026

ਜ਼ਿਲ੍ਹਾ ਬਾਰ ਐਸੋਸੀਏਸ਼ਨ ਫ਼ਾਜ਼ਿਲਕਾ ਵਲੋਂ ‘ਨੋ ਵਰਕ’ ਜਾਰੀ, ਫੂਕਿਆ ਪੁਤਲਾ

Ad Position 21
No active advertisement
ਅਜੀਤ ਡੈਸਕ 30-07-2026
ਫ਼ਾਜ਼ਿਲਕਾ, 29 ਜੁਲਾਈ (ਦਵਿੰਦਰ ਪਾਲ ਸਿੰਘ)-ਪੰਜਾਬ ਭਰ ’ਚ ਲੀਗਲ ਏਡ ਡਿਫੈਂਸ ਕੌਂਸਲ ਪ੍ਰਣਾਲੀ ਦੇ ਵਿਰੋਧ ਵਿਚ ਚੱਲ ਰਹੇ ਅੰਦੋਲਨ ਤਹਿਤ ਜ਼ਿਲ੍ਹਾ ਬਾਰ ਐਸੋਸੀਏਸ਼ਨ ਫ਼ਾਜ਼ਿਲਕਾ ਵਲੋਂ ਵੀ ‘ਨੋ ਵਰਕ’ ਜਾਰੀ ਰੱਖਿਆ ਗਿਆ। ਪੰਜਾਬ ਜੁਆਇੰਟ ਐਕਸ਼ਨ ਕਮੇਟੀ ਦੇ ਨਿਰਦੇਸ਼ਾਂ ’ਤੇ ਕੀਤੀ ਗਈ ਬੈਠਕ ਵਿਚ ਵਕੀਲ ਭਾਈਚਾਰੇ ਦੇ ਹਿਤਾਂ ਅਤੇ ਵਕਾਲਤ ਦੇ ਪੇਸ਼ੇ ਦੀ ਆਜ਼ਾਦੀ ਦੀ ਰਾਖੀ ਲਈ ਸੰਘਰਸ਼ ਤੇਜ਼ ਕਰਨ ਦਾ ਮਤਾ ਪਾਸ ਕੀਤਾ ਗਿਆ। ਅੰਦੋਲਨ ਤਹਿਤ ਵਕੀਲਾਂ ਨੇ ਜ਼ਿਲ੍ਹਾ ਕੋਰਟ ਕੰਪਲੈਕਸ ਦੇ ਬਾਹਰ ਐੱਲ.ਏ.ਡੀ.ਸੀ. ਦਾ ਪੁਤਲਾ ਫ਼ੂਕ ਕੇ ਰੋਸ ਪ੍ਰਦਰਸ਼ਨ ਕੀਤਾ ਅਤੇ ਹੱਥਾਂ ਵਿਚ ਨਾਅਰਿਆਂ ਵਾਲੀਆਂ ਤਖ਼ਤੀਆਂ ਫੜ ਕੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਤੋਂ ਬਾਅਦ ਕੋਰਟ ਕੰਪਲੈਕਸ ਸਥਿਤ ਵੇਰਕਾ ਬੂਥ ’ਤੇ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਸ਼ਾਂਤੀਪੂਰਨ ਭੁੱਖ ਹੜਤਾਲ ਕੀਤੀ ਗਈ। ਭੁੱਖ ਹੜਤਾਲ ’ਤੇ ਬੈਠਣ ਵਾਲਿਆਂ ’ਚ ਐਡਵੋਕੇਟ ਸਵਿੰਦਰ ਸਿੰਘ ਜਾਖੜ, ਸੰਜੀਵ ਕੰਬੋਜ, ਪ੍ਰਦੀਪ ਕਟਾਰੀਆ, ਰਮੇਸ਼ ਚੰਦਰ ਮੁੰਜਾਲ, ਜਤਿੰਦਰ ਮੋਹਨ ਧਵਨ, ਸੰਜੀਵ ਮੱਕੜ, ਸ਼ੇ੍ਰਣਿਕ ਜੈਨ, ਕਾਮੇਸ਼ਵਰ ਗੁੰਬਰ, ਅੰਗਰੇਜ਼ ਸਿੰਘ ਰਾਏ, ਵਿਕਾਸ ਕੌਸ਼ਲ, ਸੁਰਿੰਦਰ ਪਾਲ ਗੋਦਾਰਾ, ਰਾਕੇਸ਼ ਕੁਮਾਰ ਅਤੇ ਸ਼ਾਮ ਸੁੰਦਰ ਸ਼ਾਮਲ ਸਨ। ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਸਕੱਤਰ ਐਡਵੋਕੇਟ ਮਹਾਵੀਰ ਭਾਟੀਵਾਲ ਨੇ ਦੱਸਿਆ ਕਿ ਸਾਰੇ ਮੈਂਬਰਾਂ ਨੂੰ ਹੜਤਾਲ ਦਾ ਸਖ਼ਤੀ ਨਾਲ ਪਾਲਨ ਕਰਨ ਦੀ ਅਪੀਲ ਕੀਤੀ ਗਈ ਹੈ।
Ad Position 22
No active advertisement
ਪਿਛਲੀ ਖ਼ਬਰ ਰਮਿੰਦਰ ਆਵਲਾ ਨੇ ਰਘਬੀਰ ਸਿੰਘ ਜੈਮਲ ਵਾਲਾ ਦੇ ਗ੍ਰਹਿ ਵਿਖੇ ਪਹੁੰਚ ਕੇ ਵਰਕਰਾਂ ਨਾਲ ਵਿਚਾਰ-ਵਟਾਂਦਰਾ ਕੀਤਾ ਅਗਲੀ ਖ਼ਬਰ 12 ਜਾਨਲੇਵਾ ਬਿਮਾਰੀਆਂ ਤੋਂ ਬਚਾਅ ਲਈ ਬੱਚਿਆਂ ਦਾ ਨਿਯਮਿਤ ਟੀਕਾਕਰਨ ਜ਼ਰੂਰੀ-ਡਾ.ਕਵਿਤਾ ਸਿੰਘ
Ad Position 24
No active advertisement