02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-07-2026

ਲਾਇਨਜ਼ ਕਲੱਬ ਵਿਸ਼ਾਲ ਵਲੋਂ ਦੂਜਾ ਵਣ ਮਹਾਂ ਉਤਸਵ ਮਨਾਇਆ

Ad Position 21
No active advertisement
ਅਜੀਤ ਡੈਸਕ 30-07-2026
ਫ਼ਾਜ਼ਿਲਕਾ, 29 ਜੁਲਾਈ (ਅਮਰਜੀਤ ਸ਼ਰਮਾ)-ਸਮਾਜ ਸੇਵੀ ਸੰਸਥਾ ਲਾਇਨਜ਼ ਕਲੱਬ ਫ਼ਾਜ਼ਿਲਕਾ ਵਿਸ਼ਾਲ ਵਲੋਂ ਆਲਮ ਸ਼ਾਹ ਰੋਡ ਸਥਿਤ ਗੁਰੂ ਹਰਿਕ੍ਰਿਸ਼ਨ ਆਈ.ਟੀ.ਆਈ.ਵਿਖੇ ਪ੍ਰਧਾਨ ਅਸ਼ੋਕ ਵਾਟਸ ਦੀ ਅਗਵਾਈ ਹੇਠ ਵਣ ਮਹੋਤਸਵ ਮਨਾਇਆ ਗਿਆ। ਇਸ ਮੌਕੇ ਕਲੱਬ ਵਲੋਂ ਆਈ.ਟੀ.ਆਈ. ਕੰਪਲੈਕਸ ਵਿਚ ਵੱਖ-ਵੱਖ ਕਿਸਮਾਂ ਦੇ 110 ਬੂਟੇ ਲਗਾਏ ਗਏ ਅਤੇ ਉਨ੍ਹਾਂ ਦੀ ਦੇਖਭਾਲ ਦਾ ਸੰਕਲਪ ਲਿਆ ਗਿਆ। ਕਲੱਬ ਪ੍ਰਧਾਨ ਅਸ਼ੋਕ ਵਾਟਸ ਨੇ ਕਿਹਾ ਕਿ ਵਧਦੇ ਪ੍ਰਦੂਸ਼ਣ ਅਤੇ ਜਲਵਾਯੂ ਪਰਿਵਰਤਨ ਦੀਆਂ ਚੁਨੌਤੀਆਂ ਨਾਲ ਨਿਪਟਣ ਲਈ ਵੱਧ ਤੋਂ ਵੱਧ ਬੂਟੇ ਲਗਾਉਣਾ ਸਮੇਂ ਦੀ ਮੁੱਖ ਲੋੜ ਹੈ। ਆਈ.ਟੀ.ਆਈ. ਦੇ ਚੇਅਰਮੈਨ ਇੰਜੀ. ਰਾਕੇਸ਼ ਭੂਸਰੀ ਅਤੇ ਸਕੱਤਰ ਇੰਜੀ. ਅਸੀਮ ਭੂਸਰੀ ਨੇ ਕਲੱਬ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ, ਜਦਕਿ ਵਿਦਿਆਰਥੀਆਂ ਨੇ ਪੌਦਿਆਂ ਦੀ ਸੰਭਾਲ ਦੀ ਜ਼ਿੰਮੇਵਾਰੀ ਲਈ। ਇਸ ਮੌਕੇ ਕਲੱਬ ਸਕੱਤਰ ਸੰਜੀਵ ਗਰੋਵਰ, ਪ੍ਰੋਜੈਕਟ ਸਕੱਤਰ ਪ੍ਰਿੰਸੀਪਲ ਅਸ਼ਵਨੀ ਅਹੂਜਾ, ਨਰਿੰਦਰ ਸਚਦੇਵਾ, ਇੰਜੀ. ਪ੍ਰਦੀਪ ਸੇਠੀ, ਐਡਵੋਕੇਟ ਰਿਤੇਸ਼ ਗਗਨੇਜਾ, ਅਜੇ ਨਾਰੰਗ, ਐਡਵੋਕੇਟ ਅਲੋਕ ਕਟਾਰੀਆ, ਸੰਜੀਵ ਸਚਦੇਵਾ ਗੋਲਡੀ, ਰਾਕੇਸ਼ ਸੇਠੀ, ਸੁਨੀਲ ਕੁਮਾਰ ਰਾਣਾ, ਪਵਨ ਬਜਾਜ, ਕੁਲਦੀਪ ਗਰੋਵਰ, ਗੁਲਸ਼ਨ ਅਨੇਜਾ, ਅਸ਼ਵਨੀ ਗਰੋਵਰ, ਰਮਨ ਸਚਦੇਵਾ, ਮਹੇਸ਼ ਬੱਬਰ, ਵਿਕਾਸ ਕਟਾਰੀਆ ਅਤੇ ਸਮੂਹ ਸਟਾਫ਼ ਹਾਜ਼ਰ ਸੀ।
Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਮੀਰੀ-ਪੀਰੀ ਦਿਵਸ ਨੂੰ ਸਮਰਪਿਤ ਨਗਰ ਕੀਰਤਨ ਅੱਜ ਪਹੁੰਚੇਗਾ ਸ਼ਹਿਰ ਅਗਲੀ ਖ਼ਬਰ ਭਾਈ ਕਨ੍ਹਈਆ ਵੈੱਲਫੇਅਰ ਸੁਸਾਇਟੀ ਨੇ ਹਫ਼ਤਾਵਾਰੀ ਮੁਫ਼ਤ ਆਯੁਰਵੈਦਿਕ ਜਾਂਚ ਕੈਂਪ ਲਗਾਇਆ
Ad Position 24
No active advertisement