ਅਬੋਹਰ, 31 ਜੁਲਾਈ (ਪੱਤਰ ਪ੍ਰੇਰਕ)-ਬਾਰ ਐਸੋਸੀਏਸ਼ਨ ਅਬੋਹਰ ਵਲੋਂ ਲੀਗਲ ਏਡ ਡਿਫੈਂਸ ਕੌਂਸਲ ਸਿਸਟਮ ਦੇ ਵਿਰੁੱਧ ਚੱਲ ਰਹੀ ਭੁੱਖ ਹੜਤਾਲ ਦੌਰਾਨ ਭਾਜਪਾ ਅਤੇ ਕਾਂਗਰਸ ਦੇ ਆਗੂਆਂ ਨੇ ਵਕੀਲਾਂ ਦੀਆਂ ਮੰਗਾਂ ਨੂੰ ਸਮਰਥਨ ਦਿੱਤਾ ਅਤੇ ਉਨ੍ਹਾਂ ਦੀ ਆਵਾਜ਼ ਹਾਈਕਮਾਨ ਤੱਕ ਪਹੁੰਚਾਉਣ ਦਾ ਵਿਸ਼ਵਾਸ ਦਵਾਇਆ। ਅਬੋਹਰ ਹਲਕੇ ਦੇ ਵਿਧਾਇਕ ਅਤੇ ਭਾਜਪਾ ਆਗੂ ਸੰਦੀਪ ਜਾਖੜ ਨੇ ਕੋਰਟ ਕੰਪਲੈਕਸ ’ਚ ਚੱਲ ਰਹੇ ਧਰਨੇ ਦੌਰਾਨ ਸ਼ਮੂਲੀਅਤ ਕਰਦੇ ਹੋਏ ਦੱਸਿਆ ਕਿ ਵਕੀਲਾਂ ਦੀ ਮੰਗ ਸੰਬੰਧੀ ਉਨ੍ਹਾਂ ਕੇਂਦਰੀ ਕਾਨੂੰਨ ਮੰਤਰੀ ਨੂੰ ਪੱਤਰ ਵੀ ਭੇਜਿਆ ਹੈ। ਇਸ ਤੋਂ ਇਲਾਵਾ ਕਾਂਗਰਸ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਸੁਧੀਰ ਭਾਦੂ ਅਤੇ ਸੁਭਾਸ਼ ਬਾਘਲਾ ਨੇ ਵੀ ਆਪਣੀ ਟੀਮ ਸਣੇ ਧਰਨੇ ’ਚ ਪਹੁੰਚ ਕੇ ਵਕੀਲਾਂ ਦੀਆਂ ਮੰਗਾਂ ਨੂੰ ਸਮਰਥਨ ਦਿੱਤਾ। ਇਸ ਦੌਰਾਨ ਅਬੋਹਰ ਦੇ ਕੋਰਟ ਕੰਪਲੈਕਸ ਵਿਚ ਹਰ ਰੋਜ਼ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਚੱਲ ਰਹੀ ਭੁੱਖ ਹੜਤਾਲ ਦੌਰਾਨ 25 ਵਕੀਲਾਂ ਨੇ ਸ਼ਮੂਲੀਅਤ ਕਰਦੇ ਹੋਏ ਐਲ.ਏ.ਡੀ.ਸੀ ਪਾਲਿਸੀ ਰੱਦ ਕਰਨ ਦੀ ਮੰਗ ਕੀਤੀ। ਜਿਸ ਤਹਿਤ ਸਾਬਕਾ ਪ੍ਰਧਾਨ ਸੁਰੀਨ ਕੜਵਾਸਰਾ, ਵਜਿੰਦਰ ਪਾਲ ਸਿੰਘ ਬਿਸ਼ਨੋਈ, ਸੁਨੀਲ ਕੜਵਾਸਰਾ, ਸਾਹਿਬ ਰਾਮ ਟਾਂਕ, ਆਸ਼ੀਸ ਪੂਨੀਆ, ਵਰਿੰਦਰ ਸਿੰਘ ਭਾਟੀ, ਪ੍ਰੇਮ ਕੁਮਾਰ ਭਾਟੀ, ਅਸ਼ਵਨੀ ਡੂਡੀ, ਅਨੁਰਾਗ ਭਾਰਦਵਾਜ, ਨਵਦੀਪ ਸਾਹੂ, ਅਮਨਦੀਪ ਸਿੰਘ ਰੱਖੜਾ, ਪ੍ਰਤਿਵਿੰਦਾ ਪੂਨੀਆ, ਸੂਰਿਆ ਝਾਝੜੀਆ, ਰਿਪਨ, ਵਿਨੋਦ ਜਲੰਧਰਾ, ਵਿਨੋਦ ਖਟੋੜ, ਪੁਨੀਤ ਸਹਾਰਨ, ਅਜੈ ਰਿਣਵਾ, ਮੰਥਨ ਰਿਣਵਾ, ਜੈਯੰਤ ਚੌਧਰੀ, ਨਿਤੀਸ਼ ਕੜਵਾਸਰਾ, ਦਿਲਰਾਜ ਭਾਬੂੰ, ਵਰੁਨ ਰਾਜਪੂਤ, ਅਨੰਦ ਸਾਈ ਮਲਹੋਤਰਾ, ਕਰਨਵੀਰ ਵਕੀਲਾਂ ਨੇ ਭੁੱਖ ਹੜਤਾਲ ਰੱਖੀ। ਬਾਰ ਐਸੋਸੀਏਸ਼ਨ ਦੇ ਪ੍ਰਧਾਨ ਪ੍ਰਕਾਸ਼ ਸਿੰਘ ਬਰਾੜ, ਸਕੱਤਰ ਅੰਮ੍ਰਿਤਪਾਲ ਸਿੰਘ ਤਿੰਨਾ, ਜੁਆਇੰਟ ਸਕੱਤਰ ਅਨੁੱਜ ਚੌਧਰੀ ਅਤੇ ਕੈਸ਼ੀਅਰ ਪਵਨ ਕੁਮਾਰ ਨੇ ਕਾਂਗਰਸ ਅਤੇ ਭਾਜਪਾ ਦੇ ਨੁਮਾਇੰਦਿਆਂ ਦਾ ਧਰਨੇ ਨੂੰ ਸਮਰਥਨ ਦੇਣ ਲਈ ਧੰਨਵਾਦ ਕੀਤਾ। ਇਸ ਮੌਕੇ ਵਿਨੋਦ ਮਹਿਤਾ, ਰਵੀ ਕੜਵਾਸਰਾ, ਜੈ ਦਿਆਲ ਕਾਂਟੀਵਾਲ, ਗੋਬਿੰਦ ਲਾਲ ਟੁਟੇਜਾ, ਲਖਵਿੰਦਰ ਸਿੰਘ ਸਿੱਧੂ, ਅਮਨਦੀਪ ਸਿੰਘ ਧਾਲੀਵਾਲ, ਰਜਨੀਤ ਫੋਰ, ਵੇਦ ਪ੍ਰਕਾਸ਼ ਭਾਟੀ, ਦਵਿੰਦਰ ਸਿੰਘ ਕਾਲੜਾ, ਅਮਨਦੀਪ ਕੌਰ ਭੂੰਬਲਾ, ਅਮਿੱਤ ਅਸੀਜਾ ਬਾਵਾ, ਮਨਦੀਪ ਸਿੰਘ, ਹਰਿੰਦਰ ਸਿੰਘ ਸਿੱਧੂ, ਰਾਕੇਸ਼ ਭਠੇਜਾ, ਦੇਵਾ ਨੰਦ ਸਚਦੇਵਾ, ਮੁਕੇਸ਼ ਕੁਮਾਰ ਲੱਕੀ, ਸਰਵਨ ਕੁਮਾਰ, ਸਿਕੰਦਰ ਬਰਾੜ, ਚਾਂਦ ਕੁਮਾਰ, ਸੁਖਮਨਦੀਪ ਸਿੰਘ, ਸੁਖਬੀਰ ਕੌਰ, ਸੁਨੀਲ ਕੁਮਾਰ, ਇੰਦਰਪ੍ਰੀਤ ਸਿੰਘ ਸਿੱਧੂ, ਦਵਿੰਦਰ ਸਿੰਘ ਸੰਧੂ, ਰਿਧਮ ਵਧਵਾ, ਧਰਮਪਾਲ ਸੋਖਲ ਆਦਿ ਤੋਂ ਇਲਾਵਾ ਭਾਰੀ ਗਿਣਤੀ ਵਿਚ ਵਕੀਲ ਹਾਜ਼ਰ ਸਨ।