02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-08-2026

11 ਮਹੀਨੇ ਬੀਤਣ ਦੇ ਬਾਵਜੂਦ ਦੌਲਤਪੁਰਾ ਸੜਕ ਦਾ ਕੰਮ ਨਹੀਂ ਹੋਇਆ ਸ਼ੁਰੂ-ਸੰਦੀਪ ਜਾਖੜ

Ad Position 21
No active advertisement
ਅਜੀਤ ਡੈਸਕ 01-08-2026
ਅਬੋਹਰ, 31 ਜੁਲਾਈ (ਤੇਜਿੰਦਰ ਸਿੰਘ ਖ਼ਾਲਸਾ)-ਅਬੋਹਰ ਵਿਧਾਨ ਸਭਾ ਹਲਕੇ ਅਧੀਨ ਪੈਂਦੇ ਪਿੰਡ ਦੌਲਤਪੁਰਾ ਵਿਚ ਵਿਕਾਸ ਕਾਰਜ ਸਿਰਫ਼ ਦਾਅਵਿਆਂ ਅਤੇ ਨੀਂਹ ਪੱਥਰਾਂ ਤੱਕ ਹੀ ਸੀਮਤ ਰਹਿ ਗਏ ਹਨ। ਅਬੋਹਰ ਵਿਚ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਭਾਵੇਂ ਸਮੇਂ-ਸਮੇਂ ’ਤੇ ਬਦਲਦੇ ਰਹੇ ਹੋਣ, ਪਰ ਕਈ ਪਿੰਡਾਂ ਦੇ ਕੰਮ ਨੀਂਹ ਪੱਥਰ ਬਾਅਦ ਵੀ ਸ਼ੁਰੂ ਨਹੀਂ ਹੋਏ। ਪਿੰਡ ਦੌਲਤਪੁਰਾ ਦੀ ਮੁੱਖ ਫਿਰਨੀ ਸੜਕ ਅਤੇ ਹਰਿਜਨ ਧਰਮਸ਼ਾਲਾ ਦੀ ਖ਼ਸਤਾ-ਹਾਲ ਹਾਲਤ ਵਿਚ ਅੱਜ ਤੱਕ ਕੋਈ ਸੁਧਾਰ ਨਹੀਂ ਹੋਇਆ। ਅਬੋਹਰ ਦੇ ਵਿਧਾਇਕ ਸੰਦੀਪ ਜਾਖੜ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ’ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਸਰਕਾਰ ਅਬੋਹਰ ਹਲਕੇ ਨਾਲ ਪੂਰੀ ਤਰ੍ਹਾਂ ਮਤਰੇਈ ਮਾਂ ਵਰਗਾ ਵਿਵਹਾਰ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਬਦਲਾਅ ਦੇ ਵੱਡੇ-ਵੱਡੇ ਦਾਅਵੇ ਕਰਨ ਵਾਲੀ ਸਰਕਾਰ ਦਾ ਵਿਕਾਸ ਹੁਣ ਸਿਰਫ਼ ਨੀਂਹ ਪੱਥਰਾਂ ਅਤੇ ਉਦਘਾਟਨ ਤੱਕ ਹੀ ਸੀਮਤ ਰਹਿ ਗਿਆ ਹੈ। ਸੰਦੀਪ ਜਾਖੜ ਨੇ ਤੱਥਾਂ ਦਾ ਹਵਾਲਾ ਦਿੰਦਿਆਂ ਦੱਸਿਆ ਕਿ ਆਪ ਆਗੂਆਂ ਨੇ 16 ਅਕਤੂਬਰ 2025 ਨੂੰ ਬੜੇ ਧੂਮਧਾਮ ਨਾਲ ਦੌਲਤਪੁਰਾ ਦੀ ਫਿਰਨੀ ਸੜਕ ਦਾ ਨੀਂਹ ਪੱਥਰ ਰੱਖਿਆ ਸੀ। ਇਸ ਤੋਂ ਪਹਿਲਾਂ 8 ਮਾਰਚ 2024 ਨੂੰ ਪਿੰਡ ਦੀ ਹਰਿਜਨ ਧਰਮਸ਼ਾਲਾ ਦੇ ਨਿਰਮਾਣ ਦਾ ਉਦਘਾਟਨ ਕੀਤਾ ਗਿਆ ਸੀ ਪਰ ਸੜਕ ਦਾ ਨੀਂਹ ਪੱਥਰ ਰੱਖੇ 11 ਮਹੀਨੇ ਬੀਤ ਜਾਣ ਦੇ ਬਾਵਜੂਦ 31 ਜੁਲਾਈ 2026 ਤੱਕ ਵੀ ਜ਼ਮੀਨੀ ਪੱਧਰ ‘ਤੇ ਨਿਰਮਾਣ ਕਾਰਜ ਸ਼ੁਰੂ ਨਹੀਂ ਹੋ ਸਕਿਆ। ਹਾਲਾਤ ਇਹ ਹਨ ਕਿ ਨੀਂਹ ਪੱਥਰ ਤਾਂ ਲੱਗੇ ਹੋਏ ਹਨ, ਪਰ ਵਿਕਾਸ ਕਿਤੇ ਵੀ ਨਜ਼ਰ ਨਹੀਂ ਆ ਰਿਹਾ ਅਤੇ ਪਿੰਡ ਵਾਸੀ ਅੱਜ ਵੀ ਟੁੱਟੀਆਂ-ਫੁੱਟੀਆਂ ਤੇ ਧੂੜ ਨਾਲ ਭਰੀਆਂ ਸੜਕਾਂ ‘ਤੇ ਆਵਾਜਾਈ ਕਰਨ ਲਈ ਮਜਬੂਰ ਹਨ। ਉਨ੍ਹਾਂ ਕਿਹਾ ਕਿ ਲੋਕ ਹੁਣ ਸਰਕਾਰ ਤੋਂ ਪੁੱਛ ਰਹੇ ਹਨ ਕਿ ਵਾਅਦਿਆਂ ਦੇ ਇਹ ਪੱਥਰ ਅਸਲ ਸੜਕਾਂ ਵਿਚ ਕਦੋਂ ਬਦਲਣਗੇ। ਵਿਧਾਇਕ ਸੰਦੀਪ ਜਾਖੜ ਨੇ ਰਾਜ ਵਿਚ ਚੱਲ ਰਹੇ ਵਿਕਾਸ ਕਾਰਜਾਂ ਦੀ ਗੁਣਵੱਤਾ ‘ਤੇ ਵੀ ਸਵਾਲ ਚੁੱਕੇ। ਉਨ੍ਹਾਂ ਕਿਹਾ ਕਿ ਇਕ ਪਾਸੇ ਕਈ ਪ੍ਰੋਜੈਕਟ ਸ਼ੁਰੂ ਹੀ ਨਹੀਂ ਹੋ ਰਹੇ, ਜਦ ਕਿ ਦੂਜੇ ਪਾਸੇ ਜਿੱਥੇ ਨਵੀਆਂ ਸੜਕਾਂ ਬਣੀਆਂ ਵੀ ਹਨ, ਉੱਥੇ ਭਾਰੀ ਕਮਿਸ਼ਨ ਖੋਰੀ ਅਤੇ ਘਟੀਆ ਸਮਗਰੀ ਦੀ ਵਰਤੋਂ ਕਾਰਨ ਉਹ ਸਮੇਂ ਤੋਂ ਪਹਿਲਾਂ ਹੀ ਟੁੱਟ ਕੇ ਖ਼ਰਾਬ ਹੋ ਚੁੱਕੀਆਂ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਪ੍ਰਸ਼ਾਸਨ ਅਤੇ ਸਰਕਾਰ ਇਸ ਸਬੰਧੀ ਅੱਖਾਂ ਬੰਦ ਕਰ ਕੇ ਬੈਠੇ ਹਨ। ਸੰਦੀਪ ਜਾਖੜ ਨੇ ਮੰਗ ਕੀਤੀ ਕਿ ਸਰਕਾਰ ਤੁਰੰਤ ਦੌਲਤਪੁਰਾ ਦੀ ਫਿਰਨੀ ਸੜਕ ਅਤੇ ਹਰਿਜਨ ਧਰਮਸ਼ਾਲਾ ਦਾ ਨਿਰਮਾਣ ਕਾਰਜ ਸ਼ੁਰੂ ਕਰਵਾਏ ਤਾਂ ਜੋ ਪਿੰਡ ਵਾਸੀਆਂ ਨੂੰ ਲੰਬੇ ਸਮੇਂ ਤੋਂ ਚੱਲ ਰਹੀ ਸਮੱਸਿਆ ਤੋਂ ਰਾਹਤ ਮਿਲ ਸਕੇ।
Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਸਕੂਲ ਨਿਹਾਲ ਖੇੜਾ ਵਿਖੇ ‘ਵ੍ਰਿਖ ਗੰਗਾ’ ਅਤੇ ‘ਇਕ ਪੇੜ ਮਾਂ ਕੇ ਨਾਮ’ ਮੁਹਿੰਮ ਤਹਿਤ ਬੂਟੇ ਲਗਾਏ ਅਗਲੀ ਖ਼ਬਰ ਵਿਧਾਇਕ ਸਵਨਾ ਨੇ ਨਗਰ ਕੌਂਸਲ ਵਿਖੇ ਲੋਕਾਂ ਦੀਆਂ ਸੁਣੀਆਂ ਮੁਸ਼ਕਿਲਾਂ, ਮੌਕੇ ’ਤੇ ਅਧਿਕਾਰੀਆਂ ਨੂੰ ਦਿੱਤੇ ਨਿਰਦੇਸ਼
Ad Position 24
No active advertisement