ਫ਼ਾਜ਼ਿਲਕਾ, 31 ਜੁਲਾਈ (ਅਮਰਜੀਤ ਸ਼ਰਮਾ)-ਭਾਰਤ ਵਿਕਾਸ ਪ੍ਰੀਸ਼ਦ ਫ਼ਾਜ਼ਿਲਕਾ ਵਲੋਂ ਸਮਾਜ ਸੇਵਾ ਅਤੇ ਸੰਸਕਾਰ ਮੁਹਿੰਮਾਂ ਤਹਿਤ ਸਥਾਨਕ ਜ਼ਿਲ੍ਹਾ ਹਸਪਤਾਲ ਵਿਖੇ ਮਰੀਜ਼ਾਂ ਨੂੰ ਦੁੱਧ, ਫਲ ਅਤੇ ਬ੍ਰੈੱਡ ਵੰਡ ਕੇ ‘ਸਭਿਆਚਾਰਕ ਵਿਕਾਸ ਮਹੀਨੇ’ ਦੀ ਸ਼ੁਰੂਆਤ ਕੀਤੀ ਗਈ। ਇਹ ਕਾਰਜ ਸਾਬਕਾ ਪ੍ਰਧਾਨ ਰਾਜਾ ਰਾਮ ਸਚਦੇਵਾ ਦੀ ਅਗਵਾਈ ਅਤੇ ਪ੍ਰੀਸ਼ਦ ਮੈਂਬਰ ਲੋਕੇਸ਼ ਅਰੋੜਾ ਦੇ ਸਹਿਯੋਗ ਨਾਲ ਨੇਪਰੇ ਚੜ੍ਹਿਆ। ਇਸ ਮੌਕੇ ਪ੍ਰਾਂਤਕ ਸਲਾਹਕਾਰ ਸ਼੍ਰੀ ਨਿਵਾਸ ਬਿਹਾਨੀ ਅਤੇ ਰਾਜਨ ਸਿੰਗਲਾ ਨੇ ਮਰੀਜ਼ਾਂ ਨੂੰ ਪ੍ਰੀਸ਼ਦ ਵਲੋਂ ਕੀਤੇ ਜਾਂਦੇ ਸਮਾਜ ਭਲਾਈ ਦੇ ਕੰਮਾਂ ਬਾਰੇ ਜਾਣਕਾਰੀ ਦਿੱਤੀ। ਸੱਤਿਆ ਸਾਈਂ ਸਮਿਤੀ ਦੇ ਕਮਲ ਕਿਸ਼ੋਰ ਗਰੋਵਰ ਅਤੇ ਓਮ ਪ੍ਰਕਾਸ਼ ਸਚਦੇਵਾ ਨੇ ਭਾਰਤ ਵਿਕਾਸ ਪ੍ਰੀਸ਼ਦ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ। ਉਪ-ਪ੍ਰਧਾਨ ਰਾਜਕੁਮਾਰ ਗਰਗ, ਟੀਨਾ ਗਰਗ ਅਤੇ ਪ੍ਰੋਜੈਕਟ ਇੰਚਾਰਜ ਅਸ਼ਵਨੀ ਅਹੂਜਾ ਨੇ ਮਰੀਜ਼ਾਂ ਦੇ ਜਲਦ ਸਿਹਤਯਾਬ ਹੋਣ ਦੀ ਕਾਮਨਾ ਕੀਤੀ। ਪ੍ਰਧਾਨ ਅਜੇ ਗੁਪਤਾ ਅਤੇ ਅਸੀਮ ਮਿੱਤਲ ਨੇ ਦੱਸਿਆ ਕਿ ਇਸ ਮੌਕੇ ਸਤਿੰਦਰ ਪੁਪਨੇਜਾ, ਵਿਪਿਨ ਗੋਇਲ, ਮਹੇਸ਼ ਬੱਬਰ, ਵਿਜੇ ਗੁਪਤਾ, ਵਿਜੇ ਗੁਗਲਾਨੀ, ਸੁਨੀਲ ਸੇਠੀ ਅਤੇ ਸੁਭਾਸ਼ ਬੱਬਰ ਸਮੇਤ ਕਈ ਮੈਂਬਰ ਹਾਜ਼ਰ ਸਨ।