05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

7 ਦੀ ਚੰਡੀਗੜ੍ਹ ਮਹਾਂ ਰੈਲੀ ’ਚ ਫ਼ਾਜ਼ਿਲਕਾ ਤੋਂ ਹਜ਼ਾਰਾਂ ਮੁਲਾਜ਼ਮ ਅਤੇ ਪੈਨਸ਼ਨਰ ਹੋਣਗੇ ਸ਼ਾਮਿਲ-ਜੁਆਇੰਟ ਕੋਆਰਡੀਨੇਸ਼ਨ ਕਮੇਟੀ

ਫ਼ਾਜ਼ਿਲਕਾ, 4 ਅਗਸਤ (ਅਮਰਜੀਤ ਸ਼ਰਮਾ)-ਡਿਪਟੀ ਪੰਜਾਬ ਮੁਲਾਜ਼ਮ ਮੰਚ ਅਤੇ ਪੰਜਾਬ ਮੁਲਾਜ਼ਮ ਪੈਨਸ਼ਨਰਜ਼ ਸਾਂਝਾ ਫ਼ਰੰਟ ਆਧਾਰਿਤ ‘ਜੁਆਇੰਟ ਕੋਆਰਡੀਨੇਸ਼ਨ ਕਮੇਟੀ’ ਜ਼ਿਲ੍ਹਾ ਫ਼ਾਜ਼ਿਲਕਾ ਦੀ ਮੀਟਿੰਗ ਡੀ. ਸੀ.

Ad Position 21
No active advertisement
7 ਅਗਸਤ ਦੀ ਚੰਡੀਗੜ੍ਹ ਮਹਾਂ ਰੈਲੀ ਦੀਆਂ ਤਿਆਰੀਆਂ ਸਬੰਧੀ ਮੀਟਿੰਗ ਦੌਰਾਨ ਵਿਚਾਰ-ਵਟਾਂਦਰਾ ਕਰਦੇ ਹੋਏ ਜੁਆਇੰਟ ਕੋਆਰਡੀਨੇਸ਼ਨ ਕਮੇਟੀ ਦੇ ਆਗੂ ਅਤੇ ਮੁਲਾਜ਼ਮ। ਅਜੀਤ ਤਸਵੀਰ 05-08-2026
ਫ਼ਾਜ਼ਿਲਕਾ, 4 ਅਗਸਤ (ਅਮਰਜੀਤ ਸ਼ਰਮਾ)-ਡਿਪਟੀ ਪੰਜਾਬ ਮੁਲਾਜ਼ਮ ਮੰਚ ਅਤੇ ਪੰਜਾਬ ਮੁਲਾਜ਼ਮ ਪੈਨਸ਼ਨਰਜ਼ ਸਾਂਝਾ ਫ਼ਰੰਟ ਆਧਾਰਿਤ ‘ਜੁਆਇੰਟ ਕੋਆਰਡੀਨੇਸ਼ਨ ਕਮੇਟੀ’ ਜ਼ਿਲ੍ਹਾ ਫ਼ਾਜ਼ਿਲਕਾ ਦੀ ਮੀਟਿੰਗ ਡੀ.ਸੀ.ਦਫ਼ਤਰ ਵਿਖੇ ਜ਼ਿਲ੍ਹਾ ਕਨਵੀਨਰ ਸੁਨੀਲ ਕੁਮਾਰ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ 7 ਅਗਸਤ ਨੂੰ ਚੰਡੀਗੜ੍ਹ ਵਿਖੇ ਕੀਤੀ ਜਾ ਰਹੀ ਮਹਾਂ ਰੈਲੀ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਗਿਆ। ਆਗੂਆਂ ਨੇ ਹਾਈਕੋਰਟ ਵਲੋਂ ਡੀ.ਏ.ਬਾਰੇ ਦਿੱਤੇ ਫ਼ੈਸਲੇ ਦਾ ਸਵਾਗਤ ਕਰਦਿਆਂ ਭਗਵੰਤ ਮਾਨ ਸਰਕਾਰ ਤੋਂ ਮੰਗ ਕੀਤੀ ਗਈ ਕਿ 18 ਪ੍ਰਤੀਸ਼ਤ ਡੀ.ਏ. ਤੁਰੰਤ ਰਿਲੀਜ਼ ਕੀਤਾ ਜਾਵੇ ਅਤੇ ਏਰੀਅਰ ਦੀ ਯਕਮੁਸ਼ਤ ਅਦਾਇਗੀ ਕੀਤੀ ਜਾਵੇ। ਜ਼ਿਲ੍ਹਾ ਕਨਵੀਨਰ ਹਰਭਜਨ ਸਿੰਘ ਖੁੰਗਰ ਅਤੇ ਆਗੂਆਂ ਨੇ ਦੱਸਿਆ ਕਿ ਸਰਕਾਰ ਦੀਆਂ ਨੀਤੀਆਂ ਖ਼ਿਲਾਫ਼ ਮੁਲਾਜ਼ਮਾਂ ’ਚ ਭਾਰੀ ਰੋਸ ਹੈ। ਰੈਲੀ ’ਚ ਸ਼ਾਮਲ ਹੋਣ ਲਈ ਜ਼ਿਲ੍ਹੇ ਭਰ ਤੋਂ ਹਜ਼ਾਰਾਂ ਮੁਲਾਜ਼ਮਾਂ ਲਈ ਵਿਸ਼ੇਸ਼ ਵਾਹਨਾਂ ਦੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਇਸ ਮੌਕੇ ਦਲਜੀਤ ਸਿੰਘ ਸਭਰਵਾਲ, ਸਤਨਾਮ ਚੰਦ ਕੰਬੋਜ, ਬਲਰਾਮ, ਸੁਖਦੇਵ ਚੰਦ, ਮਹਿੰਦਰ ਕੁਮਾਰ, ਰਵਿੰਦਰ ਪਾਲ ਸਿੰਘ, ਰਾਜ ਕੰਵਰ ਦੀਵਾਨ ਅਤੇ ਭਾਰਤ ਭੂਸ਼ਨ ਸਮੇਤ ਵੱਖ-ਵੱਖ ਜਥੇਬੰਦੀਆਂ ਦੇ ਆਗੂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਐਲ.ਏ.ਡੀ.ਸੀ.ਪ੍ਰਣਾਲੀ ਦੇ ਵਿਰੋਧ ’ਚ ਫ਼ਾਜ਼ਿਲਕਾ ਦੇ 10 ਵਕੀਲਾਂ ਵਲੋਂ ਭੁੱਖ ਹੜਤਾਲ ਅਗਲੀ ਖ਼ਬਰ ਲੌਰੀਅਲ ਇੰਟਰਨੈਸ਼ਨਲ ਪਬਲਿਕ ਸਕੂਲ ’ਚ ਡਾਂਸ ਟਰਾਇਲ ਕਰਵਾਏ
Ad Position 24
No active advertisement