ਐਲ.ਏ.ਡੀ.ਸੀ.ਪ੍ਰਣਾਲੀ ਦੇ ਵਿਰੋਧ ’ਚ ਫ਼ਾਜ਼ਿਲਕਾ ਦੇ 10 ਵਕੀਲਾਂ ਵਲੋਂ ਭੁੱਖ ਹੜਤਾਲ
ਫ਼ਾਜ਼ਿਲਕਾ, 4 ਅਗਸਤ (ਦਵਿੰਦਰ ਪਾਲ ਸਿੰਘ)-ਪੰਜਾਬ ਕੋਆਰਡੀਨੇਸ਼ਨ ਕਮੇਟੀ ਦੇ ਸੱਦੇ ’ਤੇ ਲੀਗਲ ਏਡ ਡਿਫੈਂਸ ਕੌਂਸਲ ਪ੍ਰਣਾਲੀ ਦੇ ਵਿਰੋਧ ਵਿਚ ਜ਼ਿਲ੍ਹਾ ਬਾਰ ਐਸੋਸੀਏਸ਼ਨ ਫ਼ਾਜ਼ਿਲਕਾ ਦਾ ਅੰਦੋਲਨ ਲਗਾਤਾਰ ਜਾਰੀ ਹੈ। ਇਸੇ ਤਹਿਤ ਜ਼ਿਲ੍ਹਾ ਅਦਾਲਤ ਕੰਪਲੈਕਸ ਵਿਖੇ 10 ਵਕੀਲਾਂ ਨੇ ਸਵੇਰੇ 10 ਤੋਂ ਸ਼ਾਮ 5 ਵਜੇ ਤੱਕ ਸ਼ਾਂਤਮਈ ਭੁੱਖ ਹੜਤਾਲ ਰੱਖੀ।
ਫ਼ਾਜ਼ਿਲਕਾ, 4 ਅਗਸਤ (ਦਵਿੰਦਰ ਪਾਲ ਸਿੰਘ)-ਪੰਜਾਬ ਕੋਆਰਡੀਨੇਸ਼ਨ ਕਮੇਟੀ ਦੇ ਸੱਦੇ ’ਤੇ ਲੀਗਲ ਏਡ ਡਿਫੈਂਸ ਕੌਂਸਲ ਪ੍ਰਣਾਲੀ ਦੇ ਵਿਰੋਧ ਵਿਚ ਜ਼ਿਲ੍ਹਾ ਬਾਰ ਐਸੋਸੀਏਸ਼ਨ ਫ਼ਾਜ਼ਿਲਕਾ ਦਾ ਅੰਦੋਲਨ ਲਗਾਤਾਰ ਜਾਰੀ ਹੈ। ਇਸੇ ਤਹਿਤ ਜ਼ਿਲ੍ਹਾ ਅਦਾਲਤ ਕੰਪਲੈਕਸ ਵਿਖੇ 10 ਵਕੀਲਾਂ ਨੇ ਸਵੇਰੇ 10 ਤੋਂ ਸ਼ਾਮ 5 ਵਜੇ ਤੱਕ ਸ਼ਾਂਤਮਈ ਭੁੱਖ ਹੜਤਾਲ ਰੱਖੀ। ਬਾਰ ਐਸੋਸੀਏਸ਼ਨ ਦੇ ਸਕੱਤਰ ਐਡਵੋਕੇਟ ਮਹਾਵੀਰ ਭਾਟੀਵਾਲ ਵਲੋਂ ਜਾਰੀ ਮਤੇ ਅਨੁਸਾਰ ਭੁੱਖ ਹੜਤਾਲ ’ਤੇ ਬੈਠਣ ਵਾਲਿਆਂ ’ਚ ਐਡਵੋਕੇਟ ਮਹਿੰਦਰ ਲੂਣਾ, ਅਨਿਲ ਕੁਮਾਰ ਜੈਨ, ਨਰੇਸ਼ ਚੰਦਰ ਗਾਵੜੀ, ਕਾਮੇਸ਼ਵਰ ਗੁੰਬਰ, ਪ੍ਰਵੇਸ਼ ਸਚਦੇਵਾ, ਅਮਨਦੀਪ ਸ਼ਰਮਾ, ਮੋਹਿਤ ਗੁੰਬਰ, ਗੌਰਵ ਛਾਬੜਾ, ਅੰਕੁਸ਼ ਕੁਮਾਰ ਸ਼ਰਮਾ ਅਤੇ ਸੁਖਵਿੰਦਰ ਸਿੰਘ ਸ਼ਾਮਲ ਸਨ। ਐਸੋਸੀਏਸ਼ਨ ਨੇ ਸਮੂਹ ਵਕੀਲਾਂ ਨੂੰ ‘ਕੰਮ ਠੱਪ’ ਦੇ ਸੱਦੇ ਦੀ ਪਾਲਨਾ ਕਰਨ ਦੀ ਅਪੀਲ ਕੀਤੀ ਅਤੇ ਨਿਆਇਕ ਅਧਿਕਾਰੀਆਂ ਤੋਂ ਵੀ ਸਹਿਯੋਗ ਦੀ ਮੰਗ ਕੀਤੀ। ਬਾਰ ਆਗੂਆਂ ਨੇ ਸਪਸ਼ਟ ਕੀਤਾ ਕਿ ਇਹ ਸੰਘਰਸ਼ ਵਕੀਲਾਂ ਦੇ ਹਿਤਾਂ ਅਤੇ ਆਮ ਲੋਕਾਂ ਦੀ ਇਨਸਾਫ਼ ਤੱਕ ਪਹੁੰਚ ਯਕੀਨੀ ਬਣਾਉਣ ਲਈ ਹੈ, ਜੋ ਮੰਗਾਂ ਮੰਨਣ ਤੱਕ ਜਾਰੀ ਰਹੇਗਾ।