05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਡੀ.ਏ.ਵੀ. ਸਕੂਲ ਹਰੀਪੁਰਾ ਵਿਖੇ ਵੀਰਾ ਚਾਵਲਾ ਦੀ ਸੇਵਾ ਮੁਕਤੀ ’ਤੇ ਕਰਵਾਇਆ ਵਿਦਾਇਗੀ ਸਮਾਰੋਹ

ਅਬੋਹਰ, 4 ਅਗਸਤ (ਵਿਵੇਕ ਹੂੜੀਆ)-ਸ਼੍ਰੀ ਗੁਰੂ ਜੰਭੇਸ਼ਵਰ ਡੀ. ਏ.

Ad Position 21
No active advertisement
ਅਜੀਤ ਡੈਸਕ 05-08-2026
ਅਬੋਹਰ, 4 ਅਗਸਤ (ਵਿਵੇਕ ਹੂੜੀਆ)-ਸ਼੍ਰੀ ਗੁਰੂ ਜੰਭੇਸ਼ਵਰ ਡੀ.ਏ.ਵੀ. ਸੀਨੀਅਰ ਸੈਕੰਡਰੀ ਪਬਲਿਕ ਸਕੂਲ ਹਰੀਪੁਰਾ ਵਿਖੇ ਸਕੂਲ ਦੀ ਸਮਰਪਿਤ ਕਰਮਚਾਰੀ ਸ਼੍ਰੀਮਤੀ ਵੀਰਾ ਚਾਵਲਾ ਦੀ ਸੇਵਾ ਮੁਕਤੀ ਮੌਕੇ ਇਕ ਯਾਦਗਾਰੀ ਵਿਦਾਇਗੀ ਸਮਾਰੋਹ ਦਾ ਆਯੋਜਨ ਕੀਤਾ ਗਿਆ। ਸਮਾਰੋਹ ਦੌਰਾਨ ਸਕੂਲ ਦੇ ਚੇਅਰਮੈਨ ਬਲਬੀਰ ਸਿੰਘ ਅਤੇ ਪ੍ਰਿੰਸੀਪਲ ਸੁਖਦੇਵ ਸਿੰਘ ਨੇ ਦੱਸਿਆ ਕਿ ਸ਼੍ਰੀਮਤੀ ਵੀਰਾ ਚਾਵਲਾ ਨੇ ਆਪਣੇ 19 ਸਾਲਾਂ ਦੇ ਲੰਬੇ ਕਾਰਜਕਾਲ ਦੌਰਾਨ ਪੂਰੀ ਲਗਨ, ਅਨੁਸ਼ਾਸਨ ਅਤੇ ਇਮਾਨਦਾਰੀ ਨਾਲ ਆਪਣੀਆਂ ਸੇਵਾਵਾਂ ਨਿਭਾਈਆਂ ਹਨ। ਉਨ੍ਹਾਂ ਦੀ ਸਾਦਗੀ ਅਤੇ ਸਹਿਯੋਗੀ ਰਵੱਈਏ ਨੇ ਸਕੂਲ ਦੇ ਮਾਹੌਲ ਨੂੰ ਹਮੇਸ਼ਾ ਖ਼ੁਸ਼ਨੁਮਾ ਬਣਾ ਕੇ ਰੱਖਿਆ। ਇਸ ਮੌਕੇ ਸਕੂਲ ਪ੍ਰਬੰਧਕਾਂ ਅਤੇ ਸਟਾਫ਼ ਮੈਂਬਰਾਂ ਵਲੋਂ ਸ਼੍ਰੀਮਤੀ ਵੀਰਾ ਚਾਵਲਾ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ ਅਤੇ ਉਨ੍ਹਾਂ ਦੇ ਸੁਖਾਵੀਂ ਤੇ ਅਰੋਗ ਭਵਿੱਖ ਦੀ ਕਾਮਨਾ ਕੀਤੀ ਗਈ।
Ad Position 22
No active advertisement
ਪਿਛਲੀ ਖ਼ਬਰ ਮਾਂ ਦਾ ਦੁੱਧ ਬੱਚੇ ਦੇ ਸਰਵਪੱਖੀ ਵਿਕਾਸ ਲਈ ਸਭ ਤੋਂ ਉੱਤਮ ਸਰੋਤ-ਡਾ. ਕਵਿਤਾ ਸਿੰਘ ਅਗਲੀ ਖ਼ਬਰ ਵਿਜ਼ਡਮ ਕਾਨਵੈਂਟ ਸਕੂਲ ਦੇ ਖਿਡਾਰੀਆਂ ਨੇ ਜ਼ੋਨਲ ਖੇਡ ਮੁਕਾਬਲਿਆਂ ’ਚ ਗੱਡੇ ਝੰਡੇ
Ad Position 24
No active advertisement