05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਵਿੱਦਿਆ ਵੀਚਾਰੀ ਤਾਂ ਪਰਉਪਕਾਰੀ ਸੰਸਥਾ ਨੇ ਲੋੜਵੰਦ ਵਿਦਿਆਰਥਣ ਦੀ ਸਾਲਾਨਾ ਫ਼ੀਸ ਭਰੀ

ਅਬੋਹਰ, 4 ਅਗਸਤ (ਤੇਜਿੰਦਰ ਸਿੰਘ ਖ਼ਾਲਸਾ)-ਵਿੱਦਿਆ ਵਿਚਾਰੀ ਤਾਂ ਪਰਉਪਕਾਰੀ ਦੇ ਸਿਧਾਂਤ ਨੂੰ ਅਮਲ ਵਿਚ ਲਿਆਉਂਦਿਆਂ ਇਲਾਕੇ ਦੀ ਧਾਰਮਿਕ ਅਤੇ ਸਮਾਜਿਕ ਸੰਸਥਾ ਵਿੱਦਿਆ ਵਿਚਾਰੀ ਤਾਂ ਪਰਉਪਕਾਰੀ ਵੈੱਲਫੇਅਰ ਸੇਵਾ ਸੁਸਾਇਟੀ ਅਬੋਹਰ ਵਲੋਂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਲਾਕੇ ਦੀ ਇਕ ਲੋੜਵੰਦ ਪਰਿਵਾਰ ਦੀ ਹੋਣਹਾਰ ਬੱਚੀ ਦੀ ਸਾਲਾਨਾ ਸਕੂਲ ਫ਼ੀਸ ਭਰਨ ਦਾ ਉਪਰਾਲਾ ਕੀਤਾ ਗਿਆ। ਸੁਸਾਇਟੀ ਵਲੋਂ ਬੱਚੀ ਦੀ ਕੁੱਲ 6210 ਰੁਪਏ ਸਾਲਾਨਾ ਫ਼ੀਸ ਵਿਚੋਂ ਅੱਜ ਅਗਾਊਂ ਰਕਮ ਡੀ.

Ad Position 21
No active advertisement
ਅਬੋਹਰ ਇਲਾਕੇ ਦੀ ਹੋਣਹਾਰ ਅਤੇ ਲੋੜਵੰਦ ਪਰਿਵਾਰ ਦੀ ਬੱਚੀ ਦੀ ਸਕੂਲ ਫ਼ੀਸ ਪ੍ਰਬੰਧਕਾਂ ਨੂੰ ਜਮ੍ਹਾਂ ਕਰਵਾਉਂਦੇ ਹੋਏ ਵਿੱਦਿਆ ਵੀਚਾਰੀ ਤਾਂ ਪਰਉਪਕਾਰੀ ਸੰਸਥਾ ਦੇ ਮੈਂਬਰ। ਤਸਵੀਰ : ਤੇਜਿੰਦਰ ਸਿੰਘ ਖ਼ਾਲਸਾ 05-08-2026
ਅਬੋਹਰ, 4 ਅਗਸਤ (ਤੇਜਿੰਦਰ ਸਿੰਘ ਖ਼ਾਲਸਾ)-ਵਿੱਦਿਆ ਵਿਚਾਰੀ ਤਾਂ ਪਰਉਪਕਾਰੀ ਦੇ ਸਿਧਾਂਤ ਨੂੰ ਅਮਲ ਵਿਚ ਲਿਆਉਂਦਿਆਂ ਇਲਾਕੇ ਦੀ ਧਾਰਮਿਕ ਅਤੇ ਸਮਾਜਿਕ ਸੰਸਥਾ ਵਿੱਦਿਆ ਵਿਚਾਰੀ ਤਾਂ ਪਰਉਪਕਾਰੀ ਵੈੱਲਫੇਅਰ ਸੇਵਾ ਸੁਸਾਇਟੀ ਅਬੋਹਰ ਵਲੋਂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਲਾਕੇ ਦੀ ਇਕ ਲੋੜਵੰਦ ਪਰਿਵਾਰ ਦੀ ਹੋਣਹਾਰ ਬੱਚੀ ਦੀ ਸਾਲਾਨਾ ਸਕੂਲ ਫ਼ੀਸ ਭਰਨ ਦਾ ਉਪਰਾਲਾ ਕੀਤਾ ਗਿਆ। ਸੁਸਾਇਟੀ ਵਲੋਂ ਬੱਚੀ ਦੀ ਕੁੱਲ 6210 ਰੁਪਏ ਸਾਲਾਨਾ ਫ਼ੀਸ ਵਿਚੋਂ ਅੱਜ ਅਗਾਊਂ ਰਕਮ ਡੀ.ਏ.ਵੀ. ਵਿਦਿਆਲਿਆ ਆਰੀਆ ਨਗਰ ਅਬੋਹਰ ਵਿਚ ਸਕੂਲ ਦੀ ਪ੍ਰਿੰਸੀਪਲ ਟਿੰਕੂ ਬੱਬਰ ਅਤੇ ਸਮੂਹ ਸਟਾਫ਼ ਦੀ ਹਾਜ਼ਰੀ ਵਿਚ ਜਮ੍ਹਾ ਕਰਵਾਈ। ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਅਰਵਿੰਦਰ ਸਿੰਘ ਰਿੰਕਾ ਚਲਾਣਾ ਨੇ ਕਿਹਾ ਕਿ ਲੋੜਵੰਦ ਅਤੇ ਹੋਣਹਾਰ ਬੱਚਿਆਂ ਦੀ ਪੜ੍ਹਾਈ ਵਿਚ ਆਰਥਿਕ ਰੁਕਾਵਟ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਭਵਿੱਖ ਵਿਚ ਵੀ ਅਜਿਹੇ ਸੇਵਾ ਕਾਰਜ ਜਾਰੀ ਰਹਿਣਗੇ। ਸਕੂਲ ਨੇ ਵੀ ਇਸ ਮਨੁੱਖਤਾ ਭਰੇ ਉਪਰਾਲੇ ਦੀ ਸ਼ਲਾਘਾ ਕੀਤੀ। ਇਸ ਮੌਕੇ ਸੁਸਾਇਟੀ ਦੇ ਮੁੱਖ ਸੇਵਾਦਾਰ ਅਰਵਿੰਦਰ ਸਿੰਘ ਰਿੰਕਾ ਚਲਾਣਾ ਤੋਂ ਇਲਾਵਾ ਜਨਰਲ ਸਕੱਤਰ ਰਾਜਵਿੰਦਰ ਸਿੰਘ ਚੰਨਾ, ਮੈਂਬਰ ਜਗਵਿੰਦਰ ਸਿੰਘ ਖ਼ਾਲਸਾ, ਗਗਨਪ੍ਰੀਤ ਸਿੰਘ, ਸਕੂਲ ਦਾ ਸਮੂਹ ਸਟਾਫ਼ ਅਤੇ ਹੋਰ ਮੈਂਬਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਵੜਿੰਗ ਨੇ ਕੌਸ਼ਲ ਬੂਕ ਦੇ ਕੰਮਾਂ ਦੀ ਕੀਤੀ ਸਰਾਹਨਾ ਅਗਲੀ ਖ਼ਬਰ ਮਾਂ ਦਾ ਦੁੱਧ ਬੱਚੇ ਦੇ ਸਰਵਪੱਖੀ ਵਿਕਾਸ ਲਈ ਸਭ ਤੋਂ ਉੱਤਮ ਸਰੋਤ-ਡਾ. ਕਵਿਤਾ ਸਿੰਘ
Ad Position 24
No active advertisement