11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਪਿੰਡ ਤੂਤ ਵਾਲਾ ਦੇ ਖੇਤਾਂ ’ਚ ਡਿੱਗਿਆ ਡਰੋਨ

ਅਬੋਹਰ, 11 ਅਗਸਤ (ਵਿਵੇਕ ਹੂੜੀਆ)–ਆਜ਼ਾਦੀ ਦਿਵਸ ਦੇ ਮੱਦੇਨਜ਼ਰ ਪੁਲਿਸ ਪ੍ਰਸ਼ਾਸਨ ਵਲੋਂ ਸੁਰੱਖਿਆ ਪ੍ਰਬੰਧ ਸਖ਼ਤ ਕੀਤੇ ਜਾ ਰਹੇ ਹਨ। ਇਸੇ ਦੌਰਾਨ ਮੰਗਲਵਾਰ ਦੁਪਹਿਰ ਸ੍ਰੀਗੰਗਾਨਗਰ ਰੋਡ ਸਥਿਤ ਪਿੰਡ ਤੂਤ ਵਾਲਾ ਦੇ ਖੇਤਾਂ ’ਚ ਇਕ ਡਰੋਨ ਡਿੱਗਣ ਦੀ ਸੂਚਨਾ ਮਿਲਣ ’ਤੇ ਇਲਾਕੇ ਵਿਚ ਸਨਸਨੀ ਫੈਲ ਗਈ।

Ad Position 21
No active advertisement
ਡਰੋਨ ਨੂੰ ਕਬਜ਼ੇ ’ਚ ਲੈਂਦੀ ਹੋਈ ਪੁਲਿਸ । ਅਜੀਤ ਤਸਵੀਰ 12-08-2026
ਅਬੋਹਰ, 11 ਅਗਸਤ (ਵਿਵੇਕ ਹੂੜੀਆ)–ਆਜ਼ਾਦੀ ਦਿਵਸ ਦੇ ਮੱਦੇਨਜ਼ਰ ਪੁਲਿਸ ਪ੍ਰਸ਼ਾਸਨ ਵਲੋਂ ਸੁਰੱਖਿਆ ਪ੍ਰਬੰਧ ਸਖ਼ਤ ਕੀਤੇ ਜਾ ਰਹੇ ਹਨ। ਇਸੇ ਦੌਰਾਨ ਮੰਗਲਵਾਰ ਦੁਪਹਿਰ ਸ੍ਰੀਗੰਗਾਨਗਰ ਰੋਡ ਸਥਿਤ ਪਿੰਡ ਤੂਤ ਵਾਲਾ ਦੇ ਖੇਤਾਂ ’ਚ ਇਕ ਡਰੋਨ ਡਿੱਗਣ ਦੀ ਸੂਚਨਾ ਮਿਲਣ ’ਤੇ ਇਲਾਕੇ ਵਿਚ ਸਨਸਨੀ ਫੈਲ ਗਈ। ਸੂਚਨਾ ਮਿਲਦੇ ਹੀ ਥਾਣਾ ਖੂਈਆਂ ਸਰਵਰ ਦੀ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਘਟਨਾ ਸਥਾਨ ਦੀ ਘੇਰਾਬੰਦੀ ਕਰ ਦਿੱਤੀ। ਜਾਣਕਾਰੀ ਅਨੁਸਾਰ ਪਿੰਡ ਤੂਤ ਵਾਲਾ ਵਾਸੀ ਕਿਸਾਨ ਟੋਨੀ ਦੇ ਕਿੰਨੂਆਂ ਦੇ ਬਾਗ਼ ’ਚ ਦੁਪਹਿਰ ਸਮੇਂ ਅਚਾਨਕ ਇਕ ਕਾਲੇ ਰੰਗ ਦਾ ਡਰੋਨ ਆ ਕੇ ਡਿਗ ਪਿਆ। ਨੇੜਲੇ ਖੇਤਾਂ ਵਿਚ ਕੰਮ ਕਰ ਰਹੇ ਕਿਸਾਨਾਂ ਨੇ ਡਰੋਨ ਨੂੰ ਡਿਗਦੇ ਦੇਖਿਆ ਅਤੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ। ਥਾਣਾ ਖੂਈਆਂ ਸਰਵਰ ਦੇ ਥਾਣੇਦਾਰ ਪ੍ਰਤਾਪ ਸਿੰਘ ਪੁਲਿਸ ਟੀਮ ਸਮੇਤ ਮੌਕੇ ’ਤੇ ਪਹੁੰਚੇ ਅਤੇ ਡਰੋਨ ਨੂੰ ਕਬਜ਼ੇ ਵਿਚ ਲੈ ਕੇ ਆਲੇ-ਦੁਆਲੇ ਦੇ ਇਲਾਕੇ ਦੀ ਜਾਂਚ ਕੀਤੀ। ਇਸ ਤੋਂ ਬਾਅਦ ਭਾਰਤੀ ਫ਼ੌਜ ਅਤੇ ਬੀ.ਐੱਸ.ਐੱਫ ਦੇ ਅਧਿਕਾਰੀ ਵੀ ਮੌਕੇ ’ਤੇ ਪਹੁੰਚੇ। ਅਧਿਕਾਰੀਆਂ ਵਲੋਂ ਡਰੋਨ ਦੀ ਜਾਂਚ ਕਰਨ ਉਪਰੰਤ ਇਸ ਨੂੰ ਅਗਲੇਰੀ ਜਾਂਚ ਲਈ ਆਪਣੇ ਨਾਲ ਲੈ ਜਾਇਆ ਗਿਆ। ਪੁਲਿਸ ਸੂਤਰਾਂ ਮੁਤਾਬਿਕ ਮੁੱਢਲੀ ਜਾਣਕਾਰੀ ਵਿਚ ਡਰੋਨ ਭਾਰਤੀ ਫ਼ੌਜ ਦਾ ਦੱਸਿਆ ਜਾ ਰਿਹਾ ਹੈ ਅਤੇ ਸੰਭਾਵਨਾ ਹੈ ਕਿ ਕਿਸੇ ਤਕਨੀਕੀ ਕਾਰਨ ਕਰਕੇ ਇਹ ਖੇਤਾਂ ਵਿਚ ਡਿੱਗਿਆ। ਹਾਲਾਂਕਿ ਅਧਿਕਾਰੀਆਂ ਵਲੋਂ ਇਸ ਸਬੰਧੀ ਅਜੇ ਕੋਈ ਵਿਸਥਾਰਤ ਜਾਣਕਾਰੀ ਜਾਰੀ ਨਹੀਂ ਕੀਤੀ ਗਈ। ਡਰੋਨ ਡਿੱਗਣ ਦੀ ਖ਼ਬਰ ਮਿਲਦੇ ਹੀ ਪਿੰਡ ਵਾਸੀਆਂ ਵਿਚ ਵੀ ਚਿੰਤਾ ਦਾ ਮਾਹੌਲ ਬਣ ਗਿਆ। ਸਰਹੱਦੀ ਇਲਾਕਿਆਂ ਵਿਚ ਪਾਕਿਸਤਾਨ ਵੱਲੋਂ ਡਰੋਨ ਰਾਹੀਂ ਨਸ਼ੀਲੇ ਪਦਾਰਥਾਂ ਅਤੇ ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਰਹੀਆਂ ਹਨ। ਇਸ ਕਾਰਨ ਖੇਤਾਂ ਵਿਚ ਡਰੋਨ ਮਿਲਣ ਦੀ ਸੂਚਨਾ ਨੇ ਲੋਕਾਂ ਦੀ ਚਿੰਤਾ ਹੋਰ ਵਧਾ ਦਿੱਤੀ। ਹੁਣ ਫ਼ੌਜ ਅਤੇ ਬੀ.ਐੱਸ.ਐੱਫ ਦੀ ਜਾਂਚ ਤੋਂ ਬਾਅਦ ਹੀ ਡਰੋਨ ਦੇ ਅਸਲ ਸਰੋਤ ਅਤੇ ਡਿੱਗਣ ਦੇ ਕਾਰਨਾਂ ਬਾਰੇ ਸਥਿਤੀ ਪੂਰੀ ਤਰ੍ਹਾਂ ਸਪਸ਼ਟ ਹੋ ਸਕੇਗੀ।
Ad Position 22
No active advertisement
ਪਿਛਲੀ ਖ਼ਬਰ ਰੋਲ ਪਲੇਅ ਮੁਕਾਬਲੇ ’ਚ ਸਰਕਾਰੀ ਸਕੂਲ ਕਬੂਲ ਸ਼ਾਹ ਖੁੱਬਣ ਦੀ ਟੀਮ ਰਹੀ ਅੱਵਲ ਅਗਲੀ ਖ਼ਬਰ ਐੱਸ.ਆਈ.ਆਰ.-2026 ਤਹਿਤ ਫ਼ਾਜ਼ਿਲਕਾ ’ਚ ਚੋਣ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸਿਖਲਾਈ ਦਿੱਤੀ
Ad Position 24