ਵਿਸ਼ਵ ਫ਼ੋਟੋਗਰਾਫ਼ੀ ਦਿਵਸ ਨੂੰ ਸਮਰਪਿਤ ਫ਼ੋਟੋਗ੍ਰਾਫਰਜ਼ ਵੈੱਲਫੇਅਰ ਕਲੱਬ ਨੇ ਲਗਾਇਆ ਖ਼ੂਨਦਾਨ ਕੈਂਪ
ਅਬੋਹਰ, 22 ਅਗਸਤ (ਤੇਜਿੰਦਰ ਸਿੰਘ ਖ਼ਾਲਸਾ)-ਬ੍ਰਹਮਾਕੁਮਾਰੀਜ਼ ਆਸ਼ਰਮ ਦੇ ਸੋਸ਼ਲ ਸਰਵਿਸ ਵਿੰਗ ਦੇ ਸੱਦੇ ਤਹਿਤ ਅਬੋਹਰ ਸੈਂਟਰ ਵਲੋਂ ਸਰਕਾਰੀ ਹਸਪਤਾਲ ਅਬੋਹਰ ਵਿਖੇ ਖ਼ੂਨਦਾਨ ਕੈਂਪ ਲਗਾਇਆ ਗਿਆ। ਇਸ ਦੌਰਾਨ ਸਾਬਕਾ ਮੁੱਖ ਪ੍ਰਸ਼ਾਸਿਕਾ ਦਾਦੀ ਪ੍ਰਕਾਸ਼ਮਣੀ ਦੀ 19ਵੀਂ ਬਰਸੀ, ਜਿਸ ਨੂੰ ਵਿਸ਼ਵ ਭਾਈਚਾਰਾ ਦਿਵਸ ਵਜੋਂ ਮਨਾਇਆ ਜਾਂਦਾ ਹੈ, ਦੇ ਮੌਕੇ ਲਗਾਇਆ ਗਿਆ ਇਹ ਕੈਂਪ ਦੇਸ਼ ਭਰ ਵਿਚ 1 ਲੱਖ ਯੂਨਿਟ ਖ਼ੂਨ ਇਕੱਠਾ ਕਰਨ ਦੀ ਮੁਹਿੰਮ ਦਾ ਹਿੱਸਾ ਬਣਿਆ।
ਅਬੋਹਰ, 22 ਅਗਸਤ (ਤੇਜਿੰਦਰ ਸਿੰਘ ਖ਼ਾਲਸਾ)-ਬ੍ਰਹਮਾਕੁਮਾਰੀਜ਼ ਆਸ਼ਰਮ ਦੇ ਸੋਸ਼ਲ ਸਰਵਿਸ ਵਿੰਗ ਦੇ ਸੱਦੇ ਤਹਿਤ ਅਬੋਹਰ ਸੈਂਟਰ ਵਲੋਂ ਸਰਕਾਰੀ ਹਸਪਤਾਲ ਅਬੋਹਰ ਵਿਖੇ ਖ਼ੂਨਦਾਨ ਕੈਂਪ ਲਗਾਇਆ ਗਿਆ। ਇਸ ਦੌਰਾਨ ਸਾਬਕਾ ਮੁੱਖ ਪ੍ਰਸ਼ਾਸਿਕਾ ਦਾਦੀ ਪ੍ਰਕਾਸ਼ਮਣੀ ਦੀ 19ਵੀਂ ਬਰਸੀ, ਜਿਸ ਨੂੰ ਵਿਸ਼ਵ ਭਾਈਚਾਰਾ ਦਿਵਸ ਵਜੋਂ ਮਨਾਇਆ ਜਾਂਦਾ ਹੈ, ਦੇ ਮੌਕੇ ਲਗਾਇਆ ਗਿਆ ਇਹ ਕੈਂਪ ਦੇਸ਼ ਭਰ ਵਿਚ 1 ਲੱਖ ਯੂਨਿਟ ਖ਼ੂਨ ਇਕੱਠਾ ਕਰਨ ਦੀ ਮੁਹਿੰਮ ਦਾ ਹਿੱਸਾ ਬਣਿਆ। ਕੈਂਪ ਦਾ ਉਦਘਾਟਨ ਸੀਨੀਅਰ ਮੈਡੀਕਲ ਅਫ਼ਸਰ ਡਾ. ਸੁਮਿਤ ਸਿੰਘ, ਡਾ. ਦੀਕਸ਼ੀ ਬੱਬਰ, ਸਾਬਕਾ ਮੇਅਰ ਵਿਮਲ ਠੱਠਈ, ਗਊਸ਼ਾਲਾ ਦੇ ਪ੍ਰਧਾਨ ਫਕੀਰ ਚੰਦ ਗੋਇਲ, ਸੇਵਾ ਭਾਰਤੀ ਦੇ ਪ੍ਰਧਾਨ ਸੁਨੀਲ ਵਧਵਾ, ਅਪੈਕਸ ਕਲੱਬ ਦੇ ਪ੍ਰਧਾਨ ਸੰਜੇ ਗੋਇਲ ਮੁਕੀਮ, ਲੇਖਕ ਪਰਿਸ਼ਦ ਦੇ ਪ੍ਰਧਾਨ ਰਾਜ ਸਦੋਸ਼, ਐਡਵੋਕੇਟ ਰਮੇਸ਼ ਸ਼ਰਮਾ, ਡਾ.ਸੰਜੇ ਗੁਪਤਾ, ਡਾ.ਕੰਚਨ ਖੁਰਾਨਾ ਅਤੇ ਸ੍ਰੀ ਬਾਲਾ ਜੀ ਮਾਨਵ ਸੇਵਾ ਸੰਮਤੀ ਤੇ ਭਾਰਤ ਵਿਕਾਸ ਪ੍ਰੀਸ਼ਦ ਦੇ ਅਹੁਦੇਦਾਰਾਂ ਵਲੋਂ ਰਵਾਇਤੀ ਤੌਰ ’ਤੇ ਦੀਵਾ ਜਗਾ ਕੇ ਕੀਤਾ ਗਿਆ। ਮੁੱਖ ਮਹਿਮਾਨ ਡਾ. ਸੁਮਿਤ ਸਿੰਘ ਨੇ ਕਿਹਾ ਕਿ ਬ੍ਰਹਮਾਕੁਮਾਰੀਜ਼ ਵਲੋਂ ਹੋਰ ਸਮਾਜਿਕ ਸੰਸਥਾਵਾਂ ਦੇ ਸਹਿਯੋਗ ਨਾਲ ਖ਼ੂਨਦਾਨ ਕੈਂਪ ਲਗਾ ਕੇ ਨੇਕ ਕਾਰਜ ਕੀਤਾ ਗਿਆ ਹੈ। ਖ਼ੂਨਦਾਨ ਕਰਕੇ ਅਸੀਂ ਲੋੜਵੰਦ ਮਰੀਜ਼ਾਂ ਦੀ ਜ਼ਿੰਦਗੀ ਬਚਾਉਣ ਵਿਚ ਯੋਗਦਾਨ ਪਾਉਂਦੇ ਹਾਂ, ਜਿਸ ਨੂੰ ਸਾਰੇ ਦਾਨਾਂ ’ਚੋਂ ਉੱਤਮ ਮੰਨਿਆ ਜਾਂਦਾ ਹੈ। ਉਨ੍ਹਾਂ ਯੋਗ ਵਿਅਕਤੀਆਂ ਨੂੰ ਡਾਕਟਰੀ ਸਲਾਹ ਅਨੁਸਾਰ ਖ਼ੂਨਦਾਨ ਕਰਨ ਦੀ ਅਪੀਲ ਕੀਤੀ। ਫਕੀਰ ਚੰਦ ਗੋਇਲ ਨੇ ਕਿਹਾ ਕਿ ਬ੍ਰਹਮਾਕੁਮਾਰੀਜ਼ ਆਪਣੇ ਵੱਖ-ਵੱਖ ਵਿੰਗਾਂ ਰਾਹੀਂ ਪਿਛਲੇ ਕਈ ਦਹਾਕਿਆਂ ਤੋਂ ਦੁਨੀਆ ਭਰ ਦੇ ਲੋਕਾਂ ਦੇ ਜੀਵਨ ਵਿਚ ਬਦਲਾਅ ਲਿਆਉਣ ਲਈ ਇਮਾਨਦਾਰੀ ਨਾਲ ਯਤਨ ਕਰ ਰਹੀਆਂ ਹਨ। ਰਾਜ ਸਦੋਸ਼ ਨੇ ਦਾਦੀ ਪ੍ਰਕਾਸ਼ਮਣੀ ਨਾਲ ਆਪਣੀਆਂ ਮੁਲਾਕਾਤਾਂ ਨੂੰ ਯਾਦ ਕਰਦਿਆਂ ਕਿਹਾ ਕਿ ਦਾਦੀ ਪ੍ਰਕਾਸ਼ਮਣੀ ਨੂੰ ਸੰਯੁਕਤ ਰਾਸ਼ਟਰ ਵਲੋਂ ‘ਮੈਸੇਂਜਰ ਆਫ਼ ਪੀਸ’ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ ਅਤੇ ਉਨ੍ਹਾਂ ਨੂੰ ‘ਪ੍ਰਕਾਸ਼ ਪੁੰਜ’ ਕਿਹਾ ਜਾਂਦਾ ਸੀ। ਸੈਂਟਰ ਦੀ ਸਬ-ਇੰਚਾਰਜ ਭੈਣ ਦਰਸ਼ਨਾ ਨੇ ਸਮਾਜਿਕ ਸੰਸਥਾਵਾਂ, ਹਸਪਤਾਲ ਦੇ ਸਟਾਫ਼ ਅਤੇ ਖ਼ੂਨਦਾਨੀਆਂ ਨੂੰ ਸਨਮਾਨਿਤ ਕੀਤਾ। ਭੈਣ ਸ਼ਾਲੂ ਨੇ ਮੌਜੂਦ ਸਾਰੇ ਵਿਅਕਤੀਆਂ ਦੇ ਮੱਥੇ ’ਤੇ ਤਿਲਕ ਲਗਾਇਆ। ਅੰਕੁਸ਼ ਛਾਬੜਾ ਅਤੇ ਸ਼ਿਆਮ ਸੁੰਦਰ ਸਚਦੇਵਾ ਨੇ ਕੋਆਰਡੀਨੇਟਰ ਵਜੋਂ ਸੇਵਾਵਾਂ ਨਿਭਾਈਆਂ।