ਡਾ. ਗੁਰਪ੍ਰੀਤ ਸਿੰਘ ਬੱਬਰ ਰੋਟਰੀ ਡਿਸਟ੍ਰਿਕਟ 3090 ਦੇ ਅਸਿਸਟੈਂਟ ਗਵਰਨਰ ਨਿਯੁਕਤ
ਫ਼ਾਜ਼ਿਲਕਾ, 22 ਅਗਸਤ (ਦਵਿੰਦਰ ਪਾਲ ਸਿੰਘ)-ਰੋਟਰੀ ਕਲੱਬ ਜਲਾਲਾਬਾਦ ਵੈਸਟ ਦੇ ਪ੍ਰਧਾਨ ਰੋਟੇਰੀਅਨ ਡਾ. ਗੁਰਪ੍ਰੀਤ ਸਿੰਘ ਬੱਬਰ ਨੂੰ ਰੋਟਰੀ ਇੰਟਰਨੈਸ਼ਨਲ ਡਿਸਟ੍ਰਿਕਟ 3090 ਵਲੋਂ ਸਾਲ 2026-27 ਲਈ ‘ਅਸਿਸਟੈਂਟ ਗਵਰਨਰ’ ਵਜੋਂ ਨਿਯੁਕਤ ਕੀਤਾ ਗਿਆ ਹੈ।
ਫ਼ਾਜ਼ਿਲਕਾ, 22 ਅਗਸਤ (ਦਵਿੰਦਰ ਪਾਲ ਸਿੰਘ)-ਰੋਟਰੀ ਕਲੱਬ ਜਲਾਲਾਬਾਦ ਵੈਸਟ ਦੇ ਪ੍ਰਧਾਨ ਰੋਟੇਰੀਅਨ ਡਾ. ਗੁਰਪ੍ਰੀਤ ਸਿੰਘ ਬੱਬਰ ਨੂੰ ਰੋਟਰੀ ਇੰਟਰਨੈਸ਼ਨਲ ਡਿਸਟ੍ਰਿਕਟ 3090 ਵਲੋਂ ਸਾਲ 2026-27 ਲਈ ‘ਅਸਿਸਟੈਂਟ ਗਵਰਨਰ’ ਵਜੋਂ ਨਿਯੁਕਤ ਕੀਤਾ ਗਿਆ ਹੈ। ਇਸ ਨਿਯੁਕਤੀ ਨਾਲ ਜਲਾਲਾਬਾਦ ਅਤੇ ਫ਼ਾਜ਼ਿਲਕਾ ਜ਼ਿਲ੍ਹੇ ਦੇ ਸਮਾਜ ਸੇਵੀ ਹਲਕਿਆਂ ਵਿਚ ਖ਼ੁਸ਼ੀ ਦੀ ਲਹਿਰ ਦੌੜ ਗਈ ਹੈ। ਡਾ. ਗੁਰਪ੍ਰੀਤ ਸਿੰਘ ਬੱਬਰ ਪਿਛਲੇ ਲੰਮੇ ਸਮੇਂ ਤੋਂ ਰੋਟਰੀ ਕਲੱਬ ਰਾਹੀਂ ਸਮਾਜ ਭਲਾਈ ਦੇ ਕਾਰਜਾਂ ਵਿਚ ਸਰਗਰਮ ਹਨ। ਉਨ੍ਹਾਂ ਵਲੋਂ ਸਿਹਤ ਸੇਵਾਵਾਂ, ਖ਼ੂਨਦਾਨ ਕੈਂਪਾਂ ਅਤੇ ਲੋਕ-ਹਿਤ ਦੇ ਵੱਖ-ਵੱਖ ਪ੍ਰੋਜੈਕਟਾਂ ਵਿਚ ਪਾਏ ਵੱਡੇ ਯੋਗਦਾਨ, ਅਗਵਾਈ ਦੀ ਸਮਰੱਥਾ ਅਤੇ ਸਮਰਪਣ ਭਾਵਨਾ ਨੂੰ ਦੇਖਦਿਆਂ ਡਿਸਟ੍ਰਿਕਟ ਲੀਡਰਸ਼ਿਪ ਵਲੋਂ ਇਹ ਅਹਿਮ ਜ਼ਿੰਮੇਵਾਰੀ ਸੌਂਪੀ ਗਈ ਹੈ। ਇਸ ਮੌਕੇ ਰੋਟਰੀ ਇੰਟਰਨੈਸ਼ਨਲ ਡਿਸਟ੍ਰਿਕਟ 3090 ਦੀ ਲੀਡਰਸ਼ਿਪ ਆਰ.ਆਈ. ਡਾਇਰੈਕਟਰ ਗੁਰਜੀਤ ਸਿੰਘ ਸੇਖੋਂ, ਆਰ.ਆਈ.ਪ੍ਰਧਾਨ. ਲੈਰੀ ਏ. ਲੰਸਫੋਰਡ, ਡਿਸਟ੍ਰਿਕਟ ਗਵਰਨਰ (2026-27) ਐੱਸ. ਐੱਸ. ਵਸ਼ਿਸ਼ਟ, ਡਿਸਟ੍ਰਿਕਟ ਗਵਰਨਰ ਅਮਿੱਤ ਸਿੰਗਲਾ, ਪੀ.ਡੀ.ਜੀ. ਡਾ.ਸੰਦੀਪ ਚੌਹਾਨ, ਪੀ.ਡੀ.ਜੀ. ਘਣ ਸ਼ਿਆਮ ਕੰਸਲ, ਗੁਲਬਹਾਰ ਸਿੰਘ ਰਤੋਲ, ਯਸ਼ ਗਰਗ ਅਤੇ ਡਾਇਰੈਕਟਰ ਜੈਸਰਤ ਸਿੰਘ ਸੰਧੂ ਸਮੇਤ ਸਮੂਹ ਰੋਟੇਰੀਅਨ ਆਗੂਆਂ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ। ਅਸਿਸਟੈਂਟ ਗਵਰਨਰ ਬਣਨ ’ਤੇ ਡਾ.ਗੁਰਪ੍ਰੀਤ ਸਿੰਘ ਬੱਬਰ ਨੇ ਆਖਿਆ ਕਿ ਉਹ ਮਿਲੀ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ, ਸਮਰਪਣ ਅਤੇ ਟੀਮ ਵਰਕ ਨਾਲ ਨਿਭਾਉਣਗੇ।