26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-08-2026

ਲਾਭਪਾਤਰੀਆਂ ਨੂੰ ਪੂਰਾ ਰਾਸ਼ਨ ਨਾ ਮਿਲਣ ਤੱਕ ਕੋਈ ਵਰਕਰ ਰਾਸ਼ਨ ਪ੍ਰਾਪਤ ਨਹੀਂ ਕਰੇਗੀ-ਆਂਗਨਵਾੜੀ ਯੂਨੀਅਨ

ਜਲਾਲਾਬਾਦ, 25 ਅਗਸਤ (ਕਰਨ ਚੁਚਰਾ)-ਆਲ ਇੰਡੀਆ ਆਂਗਣਵਾੜੀ ਵਰਕਰਜ਼ ਹੈਲਪਰਜ਼ ਯੂਨੀਅਨ (ਏਟਕ) ਬਲਾਕ ਜਲਾਲਾਬਾਦ ਵਲੋਂ ਸ਼ਹੀਦ ਊਧਮ ਸਿੰਘ ਪਾਰਕ ਵਿਖੇ ਪੰਜਾਬ ਸਰਕਾਰ ਅਤੇ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਧਰਨੇ ਦੀ ਅਗਵਾਈ ਬਲਾਕ ਪ੍ਰਧਾਨ ਬਲਵਿੰਦਰ ਕੌਰ ਮੁਹੰਮਦੇ ਵਾਲਾ ਨੇ ਕੀਤੀ।

Ad Position 21
No active advertisement
ਅਜੀਤ ਡੈਸਕ 26-08-2026
ਜਲਾਲਾਬਾਦ, 25 ਅਗਸਤ (ਕਰਨ ਚੁਚਰਾ)-ਆਲ ਇੰਡੀਆ ਆਂਗਣਵਾੜੀ ਵਰਕਰਜ਼ ਹੈਲਪਰਜ਼ ਯੂਨੀਅਨ (ਏਟਕ) ਬਲਾਕ ਜਲਾਲਾਬਾਦ ਵਲੋਂ ਸ਼ਹੀਦ ਊਧਮ ਸਿੰਘ ਪਾਰਕ ਵਿਖੇ ਪੰਜਾਬ ਸਰਕਾਰ ਅਤੇ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਧਰਨੇ ਦੀ ਅਗਵਾਈ ਬਲਾਕ ਪ੍ਰਧਾਨ ਬਲਵਿੰਦਰ ਕੌਰ ਮੁਹੰਮਦੇ ਵਾਲਾ ਨੇ ਕੀਤੀ। ਧਰਨੇ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਸਰੋਜ ਛੱਪੜੀਂ ਵਾਲਾ ਅਤੇ ਸੂਬਾ ਸਕੱਤਰ ਸੁਨੀਲ ਕੌਰ ਬੇਦੀ ਨੇ ਦੋਸ਼ ਲਾਇਆ ਕਿ ਵਿਭਾਗ ਵਲੋਂ 0 ਤੋਂ 6 ਸਾਲ ਦੇ ਬੱਚਿਆਂ, ਗਰਭਵਤੀ ਔਰਤਾਂ ਅਤੇ ਦੁੱਧ ਪਿਲਾਉਂਦੀਆਂ ਮਾਵਾਂ ਨੂੰ ਘੱਟ ਰਾਸ਼ਨ ਭੇਜ ਕੇ ਗ਼ਰੀਬਾਂ ਨਾਲ ਧੋਖਾ ਕੀਤਾ ਜਾ ਰਹਾ ਹੈ। ਇਸ ਤੋਂ ਇਲਾਵਾ ਵਰਕਰਾਂ ’ਤੇ ‘ ਪੋਸ਼ਣ ਟਰੈਕਰ’ ਅਤੇ ‘ਐਫ.ਆਰ.ਐੱਸ’ ’ਤੇ ਐਡਵਾਂਸ ਆਨਲਾਈਨ ਐਂਟਰੀਆਂ ਕਰਨ ਲਈ ਦਬਾਅ ਪਾਇਆ ਜਾਂਦਾ ਹੈ, ਜਿਸ ਨਾਲ ਲਾਭਪਾਤਰੀਆਂ ਦੇ ਫ਼ੋਨ ’ਤੇ ਰਾਸ਼ਨ ਮਿਲਣ ਦੇ ਮੈਸੇਜ ਚਲੇ ਜਾਂਦੇ ਹਨ। ਇਸ ਕਾਰਨ ਆਮ ਲੋਕ ਵਰਕਰਾਂ ਨਾਲ ਲੜਦੇ ਹਨ ਅਤੇ ਕਈ ਥਾਵਾਂ ’ਤੇ ਝਗੜੇ ਵੀ ਹੋਏ ਹਨ। ਯੂਨੀਅਨ ਨੇ ਫ਼ੈਸਲਾ ਲਿਆ ਕਿ ਜਿੰਨੀ ਦੇਰ ਤੱਕ ਸਾਰੇ ਲਾਭਪਾਤਰੀਆਂ ਲਈ ਪੂਰਾ ਰਾਸ਼ਨ ਨਹੀਂ ਆਉਂਦਾ, ਉੱਨੀ ਦੇਰ ਤੱਕ ਕੋਈ ਵੀ ਆਂਗਣਵਾੜੀ ਵਰਕਰ ਰਾਸ਼ਨ ਪ੍ਰਾਪਤ ਨਹੀਂ ਕਰੇਗੀ, ਜਿਸ ਦੀ ਜ਼ਿੰਮੇਵਾਰੀ ਸਰਕਾਰ ਤੇ ਵਿਭਾਗ ਦੀ ਹੋਵੇਗੀ। ਇਸ ਮੌਕੇ ਰਾਜ ਲਾਧੂਕਾ, ਸੀਮਾ ਜਲਾਲਾਬਾਦ, ਕੈਲਾਸ਼ ਛੱਪੜੀਂ ਵਾਲਾ, ਕ੍ਰਿਸ਼ਨਾ ਸੰਤੋਖਾ ਆਦਿ ਨੇ ਵੀ ਸੰਬੋਧਨ ਕੀਤਾ। ਧਰਨੇ ਦੌਰਾਨ ਸੀ.ਡੀ.ਪੀ.ਓ. ਦੇ ਹੁਕਮਾਂ ’ਤੇ ਸੁਪਰਵਾਈਜ਼ਰ ਗੀਤਾ ਕੰਬੋਜ ਅਤੇ ਪ੍ਰਕਾਸ਼ ਕੌਰ ਨੇ ਜਥੇਬੰਦੀ ਤੋਂ ਮੰਗ ਪੱਤਰ ਪ੍ਰਾਪਤ ਕੀਤਾ।
Ad Position 22
No active advertisement
ਪਿਛਲੀ ਖ਼ਬਰ ਅਨੀਤਾ ਜੈਰਥ ਦੇ ਤਾਜਪੋਸ਼ੀ ਸਮਾਗਮ ਮੌਕੇ ਉਮੜੇ ਜਨ ਸੈਲਾਬ ਨੇ ਜੈਰਥ ਪਰਿਵਾਰ ਦੀ ਹਰਮਨ ਪਿਆਰਤਾ ਕੀਤੀ ਸਾਬਤ ਅਗਲੀ ਖ਼ਬਰ ਕੱਲ੍ਹ ਦੀ ਮਹਾਂ ਹੜਤਾਲ ਨੂੰ ਸਫਲ ਬਣਾਉਣ ਲਈ ਗੌਰਮਿੰਟ ਪੈਨਸ਼ਨਰਜ਼ ਯੂਨੀਅਨ ਪੰਜਾਬ ਦਾ ਸੱਦਾ
Ad Position 24