26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-08-2026

ਅਨੀਤਾ ਜੈਰਥ ਦੇ ਤਾਜਪੋਸ਼ੀ ਸਮਾਗਮ ਮੌਕੇ ਉਮੜੇ ਜਨ ਸੈਲਾਬ ਨੇ ਜੈਰਥ ਪਰਿਵਾਰ ਦੀ ਹਰਮਨ ਪਿਆਰਤਾ ਕੀਤੀ ਸਾਬਤ

ਫ਼ਾਜ਼ਿਲਕਾ, 25 ਅਗਸਤ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਨਗਰ ਕੌਂਸਲ ਦੀ ਨਵ-ਨਿਯੁਕਤ ਪ੍ਰਧਾਨ ਸ੍ਰੀਮਤੀ ਅਨੀਤਾ ਜੈਰਥ ਦੀ ਤਾਜਪੋਸ਼ੀ ਮੌਕੇ ਪੁੱਜੇ ਆਗੂਆਂ ਨੇ ਜਿੱਥੇ ਭਾਜਪਾ ਦੇ ਇਸ ਬੋਰਡ ਦੇ ਗਠਨ ’ਤੇ ਖ਼ੁਸ਼ੀ ਜਤਾਈ ਉੱਥੇ ਹੀ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੂੰ ਬੁਰੀ ਤਰ੍ਹਾਂ ਕੋਸਿਆ। ਇਸ ਸਮਾਗਮ ਵਿਚ ਭਾਜਪਾ ਦੇ ਰਾਸ਼ਟਰੀ ਸਕੱਤਰ ਅਤੇ ਰਾਜ ਸਭਾ ਮੈਂਬਰ ਤਰੁਨ ਚੁੱਘ ਤੋਂ ਇਲਾਵਾ ਸਾਬਕਾ ਮੰਤਰੀ ਸੁਰਜੀਤ ਕੁਮਾਰ ਜਿਆਣੀ, ਅਬੋਹਰ ਦੇ ਮੌਜੂਦਾ ਵਿਧਾਇਕ ਸੰਦੀਪ ਜਾਖੜ, ਭਾਜਪਾ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਕਾਕਾ ਕੰਬੋਜ, ਅਸ਼ੋਕ ਜੈਰਥ, ਭਗਵਾਨ ਦਾਸ ਸੀਨੀਅਰ ਉਪ ਪ੍ਰਧਾਨ, ਰਾਕੇਸ਼ ਧੂੜੀਆ, ਮਨੋਜ ਤ੍ਰਿਪਾਠੀ, ਨਰਿੰਦਰ ਪ੍ਰਣਾਮੀ, ਰਾਕੇਸ਼ ਸਹਿਗਲ, ਵਿਨੋਦ ਜਾਂਗਿੜ, ਰੰਜਮ ਕਮਰਾ, ਸੁਬੋਧ ਵਰਮਾ ਆਦਿ ਸੈਂਕੜਿਆਂ ਦੀ ਗਿਣਤੀ ਅੰਦਰ ਭਾਜਪਾ ਸਮਰਥਕ ਹਾਜ਼ਰ ਸਨ।

Ad Position 21
No active advertisement
ਅਜੀਤ ਡੈਸਕ 26-08-2026
ਫ਼ਾਜ਼ਿਲਕਾ, 25 ਅਗਸਤ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਨਗਰ ਕੌਂਸਲ ਦੀ ਨਵ-ਨਿਯੁਕਤ ਪ੍ਰਧਾਨ ਸ੍ਰੀਮਤੀ ਅਨੀਤਾ ਜੈਰਥ ਦੀ ਤਾਜਪੋਸ਼ੀ ਮੌਕੇ ਪੁੱਜੇ ਆਗੂਆਂ ਨੇ ਜਿੱਥੇ ਭਾਜਪਾ ਦੇ ਇਸ ਬੋਰਡ ਦੇ ਗਠਨ ’ਤੇ ਖ਼ੁਸ਼ੀ ਜਤਾਈ ਉੱਥੇ ਹੀ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੂੰ ਬੁਰੀ ਤਰ੍ਹਾਂ ਕੋਸਿਆ। ਇਸ ਸਮਾਗਮ ਵਿਚ ਭਾਜਪਾ ਦੇ ਰਾਸ਼ਟਰੀ ਸਕੱਤਰ ਅਤੇ ਰਾਜ ਸਭਾ ਮੈਂਬਰ ਤਰੁਨ ਚੁੱਘ ਤੋਂ ਇਲਾਵਾ ਸਾਬਕਾ ਮੰਤਰੀ ਸੁਰਜੀਤ ਕੁਮਾਰ ਜਿਆਣੀ, ਅਬੋਹਰ ਦੇ ਮੌਜੂਦਾ ਵਿਧਾਇਕ ਸੰਦੀਪ ਜਾਖੜ, ਭਾਜਪਾ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਕਾਕਾ ਕੰਬੋਜ, ਅਸ਼ੋਕ ਜੈਰਥ, ਭਗਵਾਨ ਦਾਸ ਸੀਨੀਅਰ ਉਪ ਪ੍ਰਧਾਨ, ਰਾਕੇਸ਼ ਧੂੜੀਆ, ਮਨੋਜ ਤ੍ਰਿਪਾਠੀ, ਨਰਿੰਦਰ ਪ੍ਰਣਾਮੀ, ਰਾਕੇਸ਼ ਸਹਿਗਲ, ਵਿਨੋਦ ਜਾਂਗਿੜ, ਰੰਜਮ ਕਮਰਾ, ਸੁਬੋਧ ਵਰਮਾ ਆਦਿ ਸੈਂਕੜਿਆਂ ਦੀ ਗਿਣਤੀ ਅੰਦਰ ਭਾਜਪਾ ਸਮਰਥਕ ਹਾਜ਼ਰ ਸਨ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਪੁੱਜੇ ਮੈਂਬਰ ਰਾਜ ਸਭਾ ਤਰੁਨ ਚੁੱਘ ਨੇ ਕਿਹਾ ਕਿ ਪੰਜਾਬ ਸਰਕਾਰ ਆਪਣੇ ਦਾਅਵਿਆਂ ਦੇ ਉਲਟ 20 ਹਜ਼ਾਰ ਕਰੋੜ ਰੁਪਏ ਦਾ ਸਾਲਾਨਾ ਰੇਤਾ ਖਾ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਲੁੱਟਣ ਵਾਲੀ ਸਰਕਾਰ ਸੂਬੇ ਦੀ ਹਿਤੈਸ਼ੀ ਨਹੀਂ ਬਣ ਸਕਦੀ। ਉਨ੍ਹਾਂ ਕਿਹਾ ਕਿ ਹੁਣ ਪੰਜਾਬ ਅੰਦਰ ਡਬਲ ਇੰਜਨ ਦੀ ਸਰਕਾਰ ਬਣਾਈਏ। ਜਿਸ ਨਾਲ ਸੂਬੇ ਦੀ ਤਰੱਕੀ ਹੋ ਸਕੇ। ਇਸ ਮੌਕੇ ਸਾਬਕਾ ਮੰਤਰੀ ਸ੍ਰੀ ਜਿਆਣੀ ਨੇ ਕਿਹਾ ਕਿ ਸ੍ਰੀਮਤੀ ਅਨੀਤਾ ਜੈਰਥ ਨੂੰ ਮਿਲਿਆ ਸਨਮਾਨ ਇਸ ਗੱਲ ਦਾ ਪ੍ਰਤੀਕ ਹੈ ਕਿ ਭਾਜਪਾ ਦੂਸਰੀਆਂ ਪਾਰਟੀਆਂ ਦੀ ਤਰ੍ਹਾਂ ਔਰਤਾਂ ਦੇ ਵੱਧ ਅਧਿਕਾਰਾਂ ਦੀ ਗੱਲ ਹੀ ਨਹੀਂ ਕਰਦੀ, ਅਸਲ ਵਿਚ ਔਰਤਾਂ ਨੂੰ ਬਣਦਾ ਮਾਣ ਸਨਮਾਨ ਵੀ ਦਿੰਦੀ ਹੈ। ਉਨ੍ਹਾਂ ਕਿਹਾ ਕਿ ਇਕ ਪਾਸੇ ਕਾਂਗਰਸ ਪਾਰਟੀ ਹੈ, ਜੋ ਮਹਿਲਾ ਰਾਖਵਾਂਕਰਨ ਬਿੱਲ ਦਾ ਵਿਰੋਧ ਕਰ ਚੁੱਕੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਆਪਣੇ ਹਰ ਵਰਕਰ ਦਾ ਪੂਰਾ ਸਨਮਾਨ ਕਰਦੀ ਹੈ। ਇਸ ਮੌਕੇ ਪ੍ਰਧਾਨ ਸ੍ਰੀਮਤੀ ਅਨੀਤਾ ਜੈਰਥ ਨੇ ਕਿਹਾ ਕਿ ਉਹ ਇਕੱਲੇ ਪ੍ਰਧਾਨ ਨਹੀਂ ਬਣੇ, ਹਰੇਕ ਕੌਂਸਲਰ ਅਤੇ ਹਰੇਕ ਭਾਜਪਾ ਦਾ ਵਰਕਰ ਆਪਣੇ ਆਪ ਨੂੰ ਪ੍ਰਧਾਨ ਸਮਝ ਕੇ ਵਿਕਾਸ ਕੰਮ ਕਰਵਾਏ। ਉਨ੍ਹਾਂ ਕਿਹਾ ਕਿ ਬਿਨਾ ਭੇਦਭਾਵ ਤੋਂ ਸ਼ਹਿਰ ਦਾ ਵਿਕਾਸ ਕਰਵਾਉਣਾ ਉਨ੍ਹਾਂ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਪੁੱਜੇ ਪਤਵੰਤਿਆਂ ਅਤੇ ਵਰਕਰਾਂ ਦਾ ਧੰਨਵਾਦ ਕੀਤਾ।
Ad Position 22
No active advertisement
ਪਿਛਲੀ ਖ਼ਬਰ ਸਫਲਤਾ ਦੇ ਰਾਹ ’ਤੇ ਸੰਚਾਰ ਹੁਨਰ ਸਭ ਤੋਂ ਮਜ਼ਬੂਤ ਸਾਧਨ : ਡਾ. ਸਤਿੰਦਰ ਸਿੰਘ ਅਗਲੀ ਖ਼ਬਰ ਲਾਭਪਾਤਰੀਆਂ ਨੂੰ ਪੂਰਾ ਰਾਸ਼ਨ ਨਾ ਮਿਲਣ ਤੱਕ ਕੋਈ ਵਰਕਰ ਰਾਸ਼ਨ ਪ੍ਰਾਪਤ ਨਹੀਂ ਕਰੇਗੀ-ਆਂਗਨਵਾੜੀ ਯੂਨੀਅਨ
Ad Position 24