ਸਫਲਤਾ ਦੇ ਰਾਹ ’ਤੇ ਸੰਚਾਰ ਹੁਨਰ ਸਭ ਤੋਂ ਮਜ਼ਬੂਤ ਸਾਧਨ : ਡਾ. ਸਤਿੰਦਰ ਸਿੰਘ
ਫ਼ਿਰੋਜ਼ਪੁਰ, 25 ਅਗਸਤ (ਗੁਰਿੰਦਰ ਸਿੰਘ)-“ਚੰਗਾ ਸੰਚਾਰ ਸਿਰਫ਼ ਚੰਗਾ ਬੋਲਣਾ ਨਹੀਂ, ਸਗੋਂ ਧਿਆਨ ਨਾਲ ਸੁਣਨਾ, ਸਪਸ਼ਟ ਸੋਚਣਾ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਆਪਣੀ ਗੱਲ ਦੂਸਰਿਆਂ ਤੱਕ ਪਹੁੰਚਾਉਣਾ ਹੈ। ਇਹ ਵਿਚਾਰ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਡਾ.
ਫ਼ਿਰੋਜ਼ਪੁਰ, 25 ਅਗਸਤ (ਗੁਰਿੰਦਰ ਸਿੰਘ)-“ਚੰਗਾ ਸੰਚਾਰ ਸਿਰਫ਼ ਚੰਗਾ ਬੋਲਣਾ ਨਹੀਂ, ਸਗੋਂ ਧਿਆਨ ਨਾਲ ਸੁਣਨਾ, ਸਪਸ਼ਟ ਸੋਚਣਾ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਆਪਣੀ ਗੱਲ ਦੂਸਰਿਆਂ ਤੱਕ ਪਹੁੰਚਾਉਣਾ ਹੈ। ਇਹ ਵਿਚਾਰ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਡਾ. ਸਤਿੰਦਰ ਸਿੰਘ ਨੈਸ਼ਨਲ ਐਵਾਰਡੀ ਨੇ ‘ਪ੍ਰੇਰਨਾ ਦੀ ਪਾਠਸ਼ਾਲਾ-6’ ਤਹਿਤ ਸੰਚਾਰ ਹੁਨਰ ਦੀ ਮਹੱਤਤਾ ਬਾਰੇ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਗਿਆਨ, ਤਬਦੀਲੀ ਅਤੇ ਮੁਕਾਬਲੇ ਦੇ ਮੌਜੂਦਾ ਦੌਰ ਵਿਚ ਸਫ਼ਲਤਾ ਹਾਸਿਲ ਕਰਨ ਲਈ ਪ੍ਰਭਾਵਸ਼ਾਲੀ ਸੰਚਾਰ ਹੁਨਰ ਬੇਹੱਦ ਜ਼ਰੂਰੀ ਹੈ। ਕਈ ਵਾਰ ਵਿਅਕਤੀ ਕੋਲ ਚੰਗਾ ਗਿਆਨ, ਯੋਗਤਾ ਅਤੇ ਤਜਰਬਾ ਹੋਣ ਦੇ ਬਾਵਜੂਦ ਉਹ ਆਪਣੇ ਵਿਚਾਰ ਸਪਸ਼ਟ ਢੰਗ ਨਾਲ ਪ੍ਰਗਟ ਨਹੀਂ ਕਰ ਪਾਉਂਦਾ। ਮੰਚ ’ਤੇ ਬੋਲਣ, ਇੰਟਰਵਿਊ, ਸੈਮੀਨਾਰ, ਮੀਟਿੰਗ ਜਾਂ ਪੇਸ਼ਕਾਰੀ ਦੌਰਾਨ ਆਤਮ-ਵਿਸ਼ਵਾਸ ਦੀ ਕਮੀ ਉਸ ਦੀ ਪ੍ਰਤਿਭਾ ਨੂੰ ਪ੍ਰਭਾਵਿਤ ਕਰ ਸਕਦੀ ਹੈ ਅਤੇ ਉਹ ਕਈ ਕੀਮਤੀ ਮੌਕੇ ਗੁਆ ਬੈਠਦਾ ਹੈ। ਡਾ. ਸਤਿੰਦਰ ਸਿੰਘ ਨੇ ਦੱਸਿਆ ਕਿ ਸਕੂਲ ਸੰਚਾਰ ਹੁਨਰ ਵਿਕਸਿਤ ਕਰਨ ਲਈ ਸਭ ਤੋਂ ਮਹੱਤਵਪੂਰਨ ਮੰਚ ਹੈ। ਕਲਾਸ ਵਿਚ ਵਿਚਾਰ-ਵਟਾਂਦਰਾ, ਪੇਸ਼ਕਾਰੀਆਂ, ਪ੍ਰੋਜੈਕਟ ਵਰਕ, ਗਰੁੱਪ ਗਤੀਵਿਧੀਆਂ ਅਤੇ ਸਵੇਰ ਦੀ ਸਭਾ ਦੌਰਾਨ ਵਿਦਿਆਰਥੀਆਂ ਦੀਆਂ ਪੇਸ਼ਕਾਰੀਆਂ ਉਨ੍ਹਾਂ ਵਿਚ ਆਤਮ-ਵਿਸ਼ਵਾਸ ਅਤੇ ਮੰਚ ’ਤੇ ਵਿਚਾਰ ਪ੍ਰਗਟ ਕਰਨ ਦੀ ਯੋਗਤਾ ਪੈਦਾ ਕਰਦੀਆਂ ਹਨ। ਵਾਦ-ਵਿਵਾਦ, ਭਾਸ਼ਣ ਮੁਕਾਬਲੇ, ਗੋਸ਼ਟੀਆਂ ਅਤੇ ਸੈਮੀਨਾਰ ਵਿਦਿਆਰਥੀਆਂ ਦੇ ਸ਼ਬਦ-ਭੰਡਾਰ ਅਤੇ ਸੋਚ ਦੇ ਦਾਇਰੇ ਨੂੰ ਵੀ ਵਿਸ਼ਾਲ ਕਰਦੇ ਹਨ।