ਫ਼ਾਜ਼ਿਲਕਾ, 26 ਅਗਸਤ (ਦਵਿੰਦਰ ਪਾਲ ਸਿੰਘ)-ਭੈਣ-ਭਰਾ ਦੇ ਪਿਆਰ ਦੇ ਪ੍ਰਤੀਕ ਰੱਖੜੀ ਦੇ ਤਿਉਹਾਰ ਨੂੰ ਲੈ ਕੇ ਫ਼ਾਜ਼ਿਲਕਾ ਇਲਾਕੇ ਦੇ ਬਾਜ਼ਾਰਾਂ ਅੰਦਰ ਜਿੱਥੇ ਵੱਖ-ਵੱਖ ਰੱਖੜੀ ਦੀਆਂ, ਹਲਵਾਈਆਂ ਦੀਆਂ, ਕੰਨਫੈਨਸ਼ਰੀ ਆਦਿ ਦੀਆਂ ਦੁਕਾਨਾਂ ਸਜੀਆਂ ਹੋਈਆਂ ਹਨ ਉੱਥੇ ਹੀ ਦੂਰ-ਦੁਰਾਡੇ ਆਪਣੇ ਭਰਾਵਾਂ ਨੂੰ ਰੱਖੜੀਆਂ ਭੇਜਣ ਲਈ ਭੈਣਾਂ ਰੱਖੜੀਆਂ ਦੀ ਖ਼ਰੀਦੋ-ਫ਼ਰੋਖ਼ਤ ਕਰ ਰਹੀਆਂ ਹਨ। ਫ਼ਾਜ਼ਿਲਕਾ ਸ਼ਹਿਰ ਦੇ ਇੰਦਰਾ ਮਾਰਕੀਟ ਅੰਦਰ ਹਲਵਾਈਆਂ ਦੇ ਅੱਡਿਆਂ ਅਤੇ ਰੱਖੜੀ ਦੇ ਲੱਗੇ ਸਟਾਲਾਂ ’ਤੇ ਖ਼ਰੀਦੋ-ਫ਼ਰੋਖ਼ਤ ਆਮ ਦੇਖਣ ਨੂੰ ਮਿਲ ਜਾਂਦੀ ਹੈ। ਇਸੇ ਤਰ੍ਹਾਂ ਗਲੀ ਚੌਧਰੀਆਂ ਵਾਲੀ, ਚੌਕ ਘੰਟਾਘਰ, ਮਹਿਰੀਆਂ ਬਾਜ਼ਾਰ ਆਦਿ ਅੰਦਰ ਵੀ ਰੱਖੜੀਆਂ ਦੀਆਂ ਸਟਾਲਾਂ ਲੱਗੀਆਂ ਹੋਈਆਂ ਹਨ। ਸ਼ਹਿਰ ਦੇ ਮੁੱਖ ਹਲਵਾਈਆਂ ਨੇ ਮਠਿਆਈ ਦੇ ਸਾਮਾਨ ਦੇ ਅੱਡੇ ਆਪਣੀਆਂ ਦੁਕਾਨਾਂ ਤੋਂ ਬਾਹਰ ਵੀ ਲਗਾਏ ਹੋਏ ਹਨ। ਇਸੇ ਤਰ੍ਹਾਂ ਪਿੰਡ ਤੋਂ ਆਈ ਇਕ ਔਰਤ ਰਾਣੀ ਬਾਈ ਨੇ ਦੱਸਿਆ ਕਿ ਉਸ ਦੇ ਪੇਕੇ ਪੰਜਾਬ-ਰਾਜਸਥਾਨ ਬਾਰਡਰ ’ਤੇ ਲੱਗਦੇ ਪੱਕੀ ਪਿੰਡ ਵਿਚ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਉਹ ਹੁਣ ਪਹਿਲਾਂ ਰੱਖੜੀਆਂ ਅਤੇ ਹੋਰ ਸਮਾਨ ਲੈ ਕੇ ਆਪਣੇ ਪੇਕੇ ਘਰ ਜਾਵੇਗੀ। ਜਿੱਥੇ ਉਹ ਆਪਣੇ ਭਰਾਵਾਂ ਨੂੰ ਰੱਖੜੀਆਂ ਬੰਨ੍ਹ ਕੇ ਦੂਸਰੇ ਦਿਨ ਵਾਪਸ ਆਏਗੀ ਅਤੇ ਆਪਣੇ ਪਰਿਵਾਰ ਵਿਚ ਰੱਖੜੀ ਮਨਾਏਗੀ, ਜਿੱਥੇ ਸਾਡੇ ਬੱਚੇ ਆਪਣੇ ਭਰਾਵਾਂ ਨੂੰ ਰੱਖੜੀ ਬੰਨ੍ਹਣਗੇ। ਚੌਂਕ ਘੰਟਾਘਰ ਦੇ ਕੋਲ ਨੀਲਮ ਰਾਣੀ, ਅਨੀਤਾ ਰਾਣੀ, ਪਰਮਜੀਤ ਕੌਰ, ਸੁਰਿੰਦਰ ਕੌਰ ਆਦਿ ਨੇ ਦੱਸਿਆ ਕਿ ਉਨ੍ਹਾਂ ਦੇ ਭਰਾ ਦੂਰ-ਦੂਰ ਜਿਵੇਂ ਗੁੜਗਾਓਂ, ਨੋਇਡਾ, ਬੈਂਗਲੋਰ ਆਦਿ ਦੂਰ ਵਾਲੇ ਸ਼ਹਿਰਾਂ ਵਿਚ ਵੱਖ-ਵੱਖ ਕੰਪਨੀਆਂ ਅੰਦਰ ਕੰਮ ਕਰਦੇ ਹਨ, ਕਈ ਭੈਣਾਂ ਨੇ ਦੱਸਿਆ ਕਿ ਉਨ੍ਹਾਂ ਦੇ ਭਰਾ ਦੂਸਰੇ ਸੂਬਿਆਂ ਅੰਦਰ ਯੂਨੀਵਰਸਿਟੀਆਂ, ਕਾਲਜਾਂ ਵਿਚ ਪੜ੍ਹ ਰਹੇ ਹਨ ਅਤੇ ਉਹ ਘਰ ਨਹੀਂ ਆ ਸਕਦੇ। ਉਨ੍ਹਾਂ ਨੂੰ ਪਹਿਲਾ ਹੀ ਰੱਖੜੀਆਂ ਕੋਰੀਅਰ, ਸਪੀਡ ਪੋਸਟ ਰਾਹੀਂ ਭੇਜਣਗੀਆਂ। ਇਸ ਸਬੰਧੀ ਕੋਰੀਅਰ ਕਰਨ ਵਾਲੇ ਦਫ਼ਤਰ ਸੰਚਾਲਕਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਰੱਖੜੀ ਤੋਂ ਕਰੀਬ 15 ਦਿਨ ਪਹਿਲਾਂ ਹੀ ਰੋਜ਼ਾਨਾ ਡਾਕ ਵਿਚ ਵਾਧਾ ਹੋਣਾ ਸ਼ੁਰੂ ਹੋ ਜਾਂਦਾ ਹੈ। ਇਹ ਵੀ ਇਕ ਉਨ੍ਹਾਂ ਲਈ ਸੀਜ਼ਨ ਵਰਗਾ ਤਿਉਹਾਰ ਹੈ, ਕਿਉਂ ਕਿ ਛੋਟੇ ਜਿਹੇ ਸ਼ਹਿਰ ਫ਼ਾਜ਼ਿਲਕਾ ਵਰਗੇ ਤੋਂ ਰੋਜ਼ਾਨਾ ਸੈਂਕੜੇ ਰੱਖੜੀਆਂ ਦੂਸਰੇ ਸ਼ਹਿਰਾਂ ਵਿਚ ਜਾਂਦੀਆਂ ਹਨ। ਇਸੇ ਤਰ੍ਹਾਂ ਦੂਸਰੇ ਸ਼ਹਿਰਾਂ ਤੋਂ ਰੱਖੜੀਆਂ ਫ਼ਾਜ਼ਿਲਕਾ ਪੁੱਜਦੀਆਂ ਹਨ। ਰੱਖੜੀ ਵਿਕਰੇਤਾ ਅਨਿਲ ਕੁਮਾਰ ਨੇ ਦੱਸਿਆ ਕਿ ਕੋਈ ਸਮਾਂ ਸੀ ਜਦ ਰੱਖੜੀਆਂ ਉਹ ਸਪੰਚ ਵਾਲੀਆਂ ਹੀ ਜ਼ਿਆਦਾ ਚੱਲਦੀਆਂ ਸਨ। ਸਮੇਂ ਦੇ ਪਰਿਵਰਤਨ ਅਤੇ ਚੀਨ ਦੀਆਂ ਰੱਖੜੀਆਂ ਨੇ ਇਨ੍ਹਾਂ ਵਿਚ ਬੜਾ ਵੱਡਾ ਪਰਿਵਰਤਨ ਲੈ ਆਉਂਦਾ ਹੈ। ਉਨ੍ਹਾਂ ਦੱਸਿਆ ਕਿ ਚੀਨ ਤੋਂ ਬਣੀਆਂ ਰੱਖੜੀਆਂ ਜਿੱਥੇ ਗ੍ਰਾਹਕ ਨੂੰ ਆਕਰਸ਼ਕ ਕਰਦੀਆਂ ਹਨ ਉੱਥੇ ਹੀ ਆਮ ਗ੍ਰਾਹਕ ਦੀ ਪਹੁੰਚ ਵਿਚ ਵੀ ਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਸਾਲ ਵਿਚ ਇਕ ਵਾਰ ਇਹ ਤਿਉਹਾਰ ਆਉਂਦਾ ਹੈ। ਦੁਕਾਨਦਾਰ ਵੱਧ ਤੋਂ ਵੱਧ ਰੱਖੜੀ ਦਾ ਮਾਲ ਵੇਚ ਕੇ ਕਮਾਈ ਕਰਨ ਵੱਲ ਸੋਚਦਾ ਹੈ। ਕੁੱਝ ਵੀ ਹੋਵੇ ਪੁਰਾਣੇ ਰਿਵਾਜ਼ਾਂ ਨਾਲ ਚੱਲਿਆ ਇਹ ਤਿਉਹਾਰ ਦਿਨ ਬਦਿਨ ਵਧਦਾ ਜਾ ਰਿਹਾ ਹੈ ਅਤੇ ਲੋਕਾਂ ਦੇ ਮਨੋਰੰਜਨ ਦਾ ਸਾਧਨ ਬਣ ਰਿਹਾ ਹੈ।
ਰੱਖੜੀ ਦੇ ਤਿਉਹਾਰ ਨੂੰ ਲੈ ਕੇ ਫ਼ਾਜ਼ਿਲਕਾ ਦੇ ਬਾਜ਼ਾਰਾਂ ’ਚ ਲੱਗੀਆਂ ਰੌਣਕਾਂ
ਫ਼ਾਜ਼ਿਲਕਾ, 26 ਅਗਸਤ (ਦਵਿੰਦਰ ਪਾਲ ਸਿੰਘ)-ਭੈਣ-ਭਰਾ ਦੇ ਪਿਆਰ ਦੇ ਪ੍ਰਤੀਕ ਰੱਖੜੀ ਦੇ ਤਿਉਹਾਰ ਨੂੰ ਲੈ ਕੇ ਫ਼ਾਜ਼ਿਲਕਾ ਇਲਾਕੇ ਦੇ ਬਾਜ਼ਾਰਾਂ ਅੰਦਰ ਜਿੱਥੇ ਵੱਖ-ਵੱਖ ਰੱਖੜੀ ਦੀਆਂ, ਹਲਵਾਈਆਂ ਦੀਆਂ, ਕੰਨਫੈਨਸ਼ਰੀ ਆਦਿ ਦੀਆਂ ਦੁਕਾਨਾਂ ਸਜੀਆਂ ਹੋਈਆਂ ਹਨ ਉੱਥੇ ਹੀ ਦੂਰ-ਦੁਰਾਡੇ ਆਪਣੇ ਭਰਾਵਾਂ ਨੂੰ ਰੱਖੜੀਆਂ ਭੇਜਣ ਲਈ ਭੈਣਾਂ ਰੱਖੜੀਆਂ ਦੀ ਖ਼ਰੀਦੋ-ਫ਼ਰੋਖ਼ਤ ਕਰ ਰਹੀਆਂ ਹਨ। ਫ਼ਾਜ਼ਿਲਕਾ ਸ਼ਹਿਰ ਦੇ ਇੰਦਰਾ ਮਾਰਕੀਟ ਅੰਦਰ ਹਲਵਾਈਆਂ ਦੇ ਅੱਡਿਆਂ ਅਤੇ ਰੱਖੜੀ ਦੇ ਲੱਗੇ ਸਟਾਲਾਂ ’ਤੇ ਖ਼ਰੀਦੋ-ਫ਼ਰੋਖ਼ਤ ਆਮ ਦੇਖਣ ਨੂੰ ਮਿਲ ਜਾਂਦੀ ਹੈ।
ਅਜੀਤ ਡੈਸਕ
27-08-2026