ਫ਼ਿਰੋਜ਼ਪੁਰ ਰੇਲਵੇ ਮੰਡਲ ਵਿਚ ਪਹਿਲੀ ਵਾਰ ਆਰ.ਐੱਫ.ਐਬਲੇਸ਼ਨ ਇਲਾਜ ਦੀ ਸਹੂਲਤ ਆਪ੍ਰੇਸ਼ਨ ਰਹੀਂ ਗੋਡੇ ਨਾ ਬਦਲਣ ਦੀ ਸੂਰਤ ’ਚ ਆਧੁਨਿਕ ਤਕਨੀਕ ਨਾਲ ਕੀਤਾ ਜਾਂਦਾ ਹੈ ਇਲਾਜ-ਡਾ.ਅਮਿਤ ਸ਼ੇਰਸੀਆ
ਫ਼ਿਰੋਜ਼ਪੁਰ, 26 ਅਗਸਤ (ਰਾਕੇਸ਼ ਚਾਵਲਾ)-ਫ਼ਿਰੋਜ਼ਪੁਰ ਰੇਲਵੇ ਮੰਡਲ ਦੇ ਇਤਿਹਾਸ ’ਚ ਪਹਿਲੀ ਵਾਰ ਗੋਡਿਆਂ ਦੇ ਓਸਟੀਓਆਰਥਰਾਈਟਿਸ ਕਾਰਨ ਹੋਣ ਵਾਲੇ ਗੰਭੀਰ ਦਰਦ ਦੇ ਇਲਾਜ ਲਈ ਰੇਡੀਓਫਰੀਕਵੈਂਸੀ (ਆਰ. ਐੱਫ.)
ਆ
ਆਧੁਨਿਕ ਤਕਨੀਕ ਰਾਹੀਂ ਇਲਾਜ ਕਰਦੇ ਹੋਏ ਡਾ.ਅਮਿਤ ਸ਼ੇਰਸੀਆ ਅਤੇ ਹੋਰ ਸਟਾਫ਼।
27-08-2026
ਫ਼ਿਰੋਜ਼ਪੁਰ, 26 ਅਗਸਤ (ਰਾਕੇਸ਼ ਚਾਵਲਾ)-ਫ਼ਿਰੋਜ਼ਪੁਰ ਰੇਲਵੇ ਮੰਡਲ ਦੇ ਇਤਿਹਾਸ ’ਚ ਪਹਿਲੀ ਵਾਰ ਗੋਡਿਆਂ ਦੇ ਓਸਟੀਓਆਰਥਰਾਈਟਿਸ ਕਾਰਨ ਹੋਣ ਵਾਲੇ ਗੰਭੀਰ ਦਰਦ ਦੇ ਇਲਾਜ ਲਈ ਰੇਡੀਓਫਰੀਕਵੈਂਸੀ (ਆਰ.ਐੱਫ.) ਐਬਲੇਸ਼ਨ ਦੀ ਆਧੁਨਿਕ ਸਹੂਲਤ ਫ਼ਿਰੋਜ਼ਪੁਰ ਰੇਲਵੇ ਹਸਪਤਾਲ ਵਿਚ ਉਪਲਬਧ ਕਰਵਾਈ ਗਈ ਹੈ। ਰੇਲਵੇ ਹਸਪਤਾਲ ਫ਼ਿਰੋਜ਼ਪੁਰ ਦੇ ਆਰਥੋਪੀਡਿਕ ਸਰਜਨ ਡਾ.ਅਮਿਤ ਸ਼ੇਰਸੀਆ ਨੇ ਦੱਸਿਆ ਕਿ ਇਹ ਵਿਧੀ ਖ਼ਾਸ ਤੌਰ ’ਤੇ ਉਨ੍ਹਾਂ ਮਰੀਜ਼ਾਂ ਲਈ ਲਾਭਦਾਇਕ ਹੋ ਸਕਦੀ ਹੈ ਜੋ 40–50 ਸਾਲ ਦੀ ਘਟ ਉਮਰ ਵਿਚ ਗੋਡਾ ਬਦਲਣ ਲਈ ਮੈਡੀਕਲ ਤੌਰ ’ਤੇ ਫਿਟ ਨਹੀਂ ਹੁੰਦੇ ਹਨ। ਇਸ ਤੋਂ ਇਲਾਵਾ ਜਿਨ੍ਹਾਂ ਮਰੀਜ਼ਾਂ ਨੂੰ ਗੋਡਾ ਬਦਲਣ ਦੀ ਸਰਜਰੀ ਦੀ ਲੋੜ ਹੈ ਪਰ ਐਨੇਸਥੀਸੀਆ ਜਾਂ ਹੋਰ ਮੈਡੀਕਲ ਕਾਰਨਾਂ ਕਰਕੇ ਉਹ ਇਸ ਸਮੇਂ ਸਰਜਰੀ ਲਈ ਅਨਫਿਟ ਹਨ, ਉਨ੍ਹਾਂ ਵਿਚ ਵੀ ਇਹ ਦਰਦ ਪ੍ਰਬੰਧਨ ਦਾ ਵਿਕਲਪ ਹੋ ਸਕਦੀ ਹੈ। ਡਾ.ਸ਼ੇਰਸੀਆ ਅਨੁਸਾਰ ਆਰ.ਐੱਫ.ਐਬਲੇਸ਼ਨ ਇਕ ਮਿਨੀਮਲੀ ਇਨਵੇਸਿਵ ਪ੍ਰਕਿਰਿਆ ਹੈ, ਜਿਸ ਵਿਚ ਨਿਯੰਤਰਿਤ ਰੇਡੀਓਫਰੀਕਵੈਂਸੀ ਊਰਜਾ ਰਾਹੀਂ ਗੋਡੇ ਤੋਂ ਦਰਦ ਦੇ ਸੰਕੇਤ ਦਿਮਾਗ਼ ਤੱਕ ਪਹੁੰਚਾਉਣ ਵਾਲੀਆਂ ਚੁਣੀਆਂ ਹੋਈਆਂ ਸੰਵੇਦਨਸ਼ੀਲ ਨਸਾਂ ਨੂੰ ਨਿਸ਼ਕ੍ਰਿਆ ਕੀਤਾ ਜਾਂਦਾ ਹੈ। ਜਿਸ ਨਾਲ ਦਰਦ ਵਿਚ ਰਾਹਤ ਅਤੇ ਮਰੀਜ਼ ਦੀ ਚੱਲਣ-ਫਿਰਣ ਦੀ ਸਮਰੱਥਾ ਵਿਚ ਸੁਧਾਰ ਹੋ ਸਕਦਾ ਹੈ। ਇਸ ਇਲਾਜ ਦੇ ਮੁੱਖ ਫ਼ਾਇਦਿਆਂ ਬਾਰੇ ਜਾਣਕਾਰੀ ਦਿੰਦਿਆਂ ਡਾ.ਸ਼ੇਰਸੀਆ ਨੇ ਦੱਸਿਆ ਕਿ ਆਰ.ਐੱਫ.ਐਬਲੇਸ਼ਨ ਤੋਂ ਬਾਅਦ ਰਿਕਵਰੀ ਆਮ ਤੌਰ ’ਤੇ ਤੇਜ਼ ਹੁੰਦੀ ਹੈ ਅਤੇ ਕਈ ਮਰੀਜ਼ 24 ਤੋਂ 48 ਘੰਟਿਆਂ ਦੇ ਅੰਦਰ ਹਲਕੀਆਂ ਅਤੇ ਆਮ ਰੋਜ਼ਾਨਾ ਦੀਆਂ ਗਤੀਵਿਧੀਆਂ ਮੁੜ ਸ਼ੁਰੂ ਕਰ ਸਕਦੇ ਹਨ। ਇਸ ਪ੍ਰਕਿਰਿਆ ਵਿਚ ਵੱਡਾ ਚੀਰਾ ਨਹੀਂ ਲਗਾਇਆ ਜਾਂਦਾ ਜਿਸ ਕਰਕੇ ਖੂਨ ਦੀ ਕਮੀ ਤੌਰ ’ਤੇ ਬਹੁਤ ਘੱਟ ਹੁੰਦੀ ਹੈ ਅਤੇ ਆਮ ਦਰਦ-ਨਿਵਾਰਕ ਪ੍ਰਕਿਰਿਆਵਾਂ ਵਿਚ ਜਨਰਲ ਐਨੇਸਥੀਸੀਆ ਦੀ ਲੋੜ ਨਹੀਂ ਹੁੰਦੀ। ਇਸ ਕਾਰਨ ਇਹ ਕੁੱਝ ਮਰੀਜ਼ਾਂ ਲਈ ਸਰਜਰੀ ਨੂੰ ਟਾਲਣ ਜਾਂ ਦਰਦ ਨੂੰ ਕੰਟਰੋਲ ਕਰਨ ਦਾ ਇਕ ਵਿਕਲਪ ਬਣ ਸਕਦੀ ਹੈ। ਡਾ.ਸ਼ੇਰਸੀਆ ਨੇ ਅੱਗੇ ਕਿਹਾ ਕਿ ਫ਼ਿਰੋਜ਼ਪੁਰ ਰੇਲਵੇ ਹਸਪਤਾਲ ਵਿਚ ਇਹ ਇਲਾਜ ਪਹਿਲੀ ਵਾਰ ਸ਼ੁਰੂ ਕੀਤਾ ਗਿਆ ਹੈ ਅਤੇ ਫ਼ਿਰੋਜ਼ਪੁਰ ਰੇਲਵੇ ਮੰਡਲ ਦੇ ਇਤਿਹਾਸ ਵਿਚ ਪਹਿਲੀ ਵਾਰ ਇਸ ਤਰ੍ਹਾਂ ਦੀ ਆਧੁਨਿਕ ਇਲਾਜ ਸਹੂਲਤ ਉਪਲਬਧ ਹੋਈ ਹੈ। ਉਨ੍ਹਾਂ ਅਨੁਸਾਰ ਇਸ ਖੇਤਰ ਵਿਚ ਸਰਕਾਰੀ ਅਤੇ ਨਿੱਜੀ ਖੇਤਰ ਸਮੇਤ ਇਹ ਤਕਨੀਕ ਉਪਲਬਧ ਕਰਵਾਉਣ ਵਾਲੇ ਪਹਿਲੇ ਕੇਂਦਰਾਂ ਵਿਚ ਫ਼ਿਰੋਜ਼ਪੁਰ ਰੇਲਵੇ ਹਸਪਤਾਲ ਸ਼ਾਮਲ ਹੈ। ਰੇਲਵੇ ਹਸਪਤਾਲ ਦੀ ਚੀਫ਼ ਮੈਡੀਕਲ ਸੁਪਰਡੈਂਟ ਡਾ.ਰੰਜਨਾ ਸਹਿਗਲ ਦੀ ਅਗਵਾਈ ਹੇਠ ਹਸਪਤਾਲ ਵਿਚ ਆਧੁਨਿਕ ਇਲਾਜ ਸਹੂਲਤਾਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਡਾ.ਸ਼ੇਰਸੀਆ ਨੇ ਕਿਹਾ ਕਿ ਆਰ.ਐੱਫ. ਐਬਲੇਸ਼ਨ ਦੀ ਸਹੂਲਤ ਉਪਲਬਧ ਹੋਣ ਨਾਲ ਗੋਡਿਆਂ ਦੇ ਗੰਭੀਰ ਦਰਦ ਤੋਂ ਪੀੜਤ ਚੁਣੇ ਹੋਏ ਮਰੀਜ਼ਾਂ ਨੂੰ ਇਲਾਜ ਦਾ ਇਕ ਹੋਰ ਵਿਕਲਪ ਮਿਲੇਗਾ। ਮਰੀਜ਼ ਦੀ ਉਮਰ ਗੋਡੇ ਦੀ ਸਥਿਤੀ ਦਰਦ ਦੀ ਗੰਭੀਰਤਾ ਅਤੇ ਹੋਰ ਮੈਡੀਕਲ ਸਥਿਤੀਆਂ ਦਾ ਮੁਲਾਂਕਣ ਕਰਨ ਤੋਂ ਬਾਅਦ ਮਾਹਿਰ ਡਾਕਟਰ ਵਲੋਂ ਹੀ ਇਸ ਪ੍ਰਕਿਰਿਆ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ।