28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2026

ਯਾਰਾ ਜ਼ਿੰਕ ਦੀ ਗੁਣਵੱਤਾ ’ਤੇ ਸਵਾਲ, ਕਿਸਾਨ ਮੇਲਿਆਂ ’ਚ ਸਟਾਲ ਨਾ ਲਗਾਉਣ ਦੀ ਮੰਗ

ਅਬੋਹਰ, 28 ਅਗਸਤ (ਤੇਜਿੰਦਰ ਸਿੰਘ ਖ਼ਾਲਸਾ)- ਸ਼ੇਰ-ਏ-ਪੰਜਾਬ ਕਿਸਾਨ ਯੂਨੀਅਨ ਜ਼ਿਲ੍ਹਾ ਫ਼ਾਜ਼ਿਲਕਾ ਦੇ ਪ੍ਰਧਾਨ ਭੁਪਿੰਦਰ ਸਿੰਘ ਦੀ ਅਗਵਾਈ ਹੇਠ ਕਿਸਾਨ ਆਗੂਆਂ ਨੇ ਯਾਰਾ ਫਰਟੀਲਾਈਜ਼ਰਜ਼ ਇੰਡੀਆ ਪ੍ਰਾਈਵੇਟ ਲਿਮਟਿਡ ਦੇ ਯਾਰਾਵੀਟਾ ਜ਼ਿੰਕ ਪ੍ਰੋਕੋਟ 39/5 ਫ਼ੀਸਦੀ ਦੀ ਗੁਣਵੱਤਾ ਸਬੰਧੀ ਸਾਹਮਣੇ ਆਏ ਮਾਮਲੇ ’ਤੇ ਚਿੰਤਾ ਜ਼ਾਹਿਰ ਕੀਤੀ ਹੈ। ਕਿਸਾਨ ਆਗੂਆਂ ਨੇ ਦਾਅਵਾ ਕੀਤਾ ਕਿ ਹਰਿਆਣਾ ਖੇਤੀਬਾੜੀ ਵਿਭਾਗ ਦੀ ਜਾਂਚ ਦੌਰਾਨ ਉਤਪਾਦ ’ਚ ਜ਼ਿੰਕ ਦੀ ਮਾਤਰਾ 1/74 ਫ਼ੀਸਦੀ ਪਾਈ ਗਈ, ਜਦਕਿ ਪ੍ਰਾਈਵੇਟ ਲੈਬ ਦੀਆਂ ਰਿਪੋਰਟਾਂ ਵਿਚ ਵੀ ਉਤਪਾਦ ਦੀ ਗੁਣਵੱਤਾ ਸੰਬੰਧੀ ਸਵਾਲ ਉੱਠੇ ਹਨ।

Ad Position 21
No active advertisement
ਅਬੋਹਰ ਦੇ ਕਿਸਾਨ ਭਵਨ ਵਿਖੇ ਮੀਟਿੰਗ ਕਰਦੇ ਹੋਏ ਸ਼ੇਰ-ਏ-ਪੰਜਾਬ ਕਿਸਾਨ ਯੂਨੀਅਨ ਦੇ ਮੈਂਬਰ। ਤਸਵੀਰ-ਤੇਜਿੰਦਰ ਸਿੰਘ ਖ਼ਾਲਸਾ 29-08-2026
ਅਬੋਹਰ, 28 ਅਗਸਤ (ਤੇਜਿੰਦਰ ਸਿੰਘ ਖ਼ਾਲਸਾ)- ਸ਼ੇਰ-ਏ-ਪੰਜਾਬ ਕਿਸਾਨ ਯੂਨੀਅਨ ਜ਼ਿਲ੍ਹਾ ਫ਼ਾਜ਼ਿਲਕਾ ਦੇ ਪ੍ਰਧਾਨ ਭੁਪਿੰਦਰ ਸਿੰਘ ਦੀ ਅਗਵਾਈ ਹੇਠ ਕਿਸਾਨ ਆਗੂਆਂ ਨੇ ਯਾਰਾ ਫਰਟੀਲਾਈਜ਼ਰਜ਼ ਇੰਡੀਆ ਪ੍ਰਾਈਵੇਟ ਲਿਮਟਿਡ ਦੇ ਯਾਰਾਵੀਟਾ ਜ਼ਿੰਕ ਪ੍ਰੋਕੋਟ 39/5 ਫ਼ੀਸਦੀ ਦੀ ਗੁਣਵੱਤਾ ਸਬੰਧੀ ਸਾਹਮਣੇ ਆਏ ਮਾਮਲੇ ’ਤੇ ਚਿੰਤਾ ਜ਼ਾਹਿਰ ਕੀਤੀ ਹੈ। ਕਿਸਾਨ ਆਗੂਆਂ ਨੇ ਦਾਅਵਾ ਕੀਤਾ ਕਿ ਹਰਿਆਣਾ ਖੇਤੀਬਾੜੀ ਵਿਭਾਗ ਦੀ ਜਾਂਚ ਦੌਰਾਨ ਉਤਪਾਦ ’ਚ ਜ਼ਿੰਕ ਦੀ ਮਾਤਰਾ 1/74 ਫ਼ੀਸਦੀ ਪਾਈ ਗਈ, ਜਦਕਿ ਪ੍ਰਾਈਵੇਟ ਲੈਬ ਦੀਆਂ ਰਿਪੋਰਟਾਂ ਵਿਚ ਵੀ ਉਤਪਾਦ ਦੀ ਗੁਣਵੱਤਾ ਸੰਬੰਧੀ ਸਵਾਲ ਉੱਠੇ ਹਨ। ਉਨ੍ਹਾਂ ਪੰਜਾਬ ਖੇਤੀਬਾੜੀ ਵਿਭਾਗ ਤੋਂ ਯਾਰਾ ਜ਼ਿੰਕ ਪ੍ਰੋਕੋਟ ਸਮੇਤ ਕੰਪਨੀ ਦੇ ਉਤਪਾਦਾਂ ਦੇ ਸਰਕਾਰੀ ਨਮੂਨੇ ਲੈ ਕੇ ਜਾਂਚ ਕਰਵਾਉਣ ਦੀ ਮੰਗ ਕੀਤੀ। ਆਗੂਆਂ ਨੇ ਕਿਹਾ ਕਿ ਜਾਂਚ ਪੂਰੀ ਹੋਣ ਤੱਕ ਕੰਪਨੀ ਦੇ ਪ੍ਰਚਾਰ ਅਤੇ ਵਿੱਕਰੀ ਸਟਾਲਾਂ ’ਤੇ ਰੋਕ ਲਗਾਈ ਜਾਵੇ। ਉਨ੍ਹਾਂ ਪੰਜਾਬ ਖੇਤੀਬਾੜੀ ਵਿਭਾਗ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੂੰ ਅਪੀਲ ਕੀਤੀ ਕਿ ਸਤੰਬਰ ਤੋਂ ਲੱਗਣ ਵਾਲੇ ਕਿਸਾਨ ਮੇਲਿਆਂ ਵਿਚ ਕੰਪਨੀ ਨੂੰ ਸਟਾਲ ਲਗਾਉਣ ਦੀ ਇਜਾਜ਼ਤ ਨਾ ਦਿੱਤੀ ਜਾਵੇ। ਨਾਲ ਹੀ ਖਾਦ-ਦਵਾਈਆਂ ਦੇ ਵਿਕ੍ਰੇਤਾਵਾਂ ਨੂੰ ਵੀ ਜਾਂਚ ਰਿਪੋਰਟ ਆਉਣ ਤੱਕ ਯਾਰਾ ਪ੍ਰੋਕੋਟ ਜ਼ਿੰਕ ਦੀ ਵਿੱਕਰੀ ਤੋਂ ਗੁਰੇਜ਼ ਕਰਨ ਦੀ ਅਪੀਲ ਕੀਤੀ। ਕਿਸਾਨ ਆਗੂਆਂ ਨੇ ਚੇਤਾਵਨੀ ਦਿੱਤੀ ਕਿ ਕਿਸੇ ਕਿਸਾਨ ਮੇਲੇ ਵਿਚ ਕੰਪਨੀ ਦਾ ਸਟਾਲ ਲੱਗਣ ’ਤੇ ਕਿਸਾਨ ਜਥੇਬੰਦੀਆਂ ਵਲੋਂ ਲੋਕ ਤੰਤਰਿਕ ਢੰਗ ਨਾਲ ਵਿਰੋਧ ਕੀਤਾ ਜਾਵੇਗਾ। ਇਸ ਮੌਕੇ ਸਿਮਰਜੀਤ ਸਿੰਘ, ਅਮਰੀਕ ਸਿੰਘ, ਲਖਵਿੰਦਰ ਸਿੰਘ ਬਹਾਵਵਾਲਾ, ਰੌਤਾਸ਼ ਭਾਗਸਰ, ਪੂਰਨ ਸਿੰਘ ਕੰਧਵਾਲਾ, ਓਮ ਕੰਧਵਾਲਾ, ਸੂਬਾ ਸਿੰਘ, ਰਾਜਿੰਦਰ ਰਾਠੌੜ, ਹਰਭਜਨ ਸਿੰਘ, ਅੰਚਿਤ ਚਾਵਲਾ, ਗੁਰਨੈਬ ਸਿੰਘ ਅਤੇ ਬਿੱਟੂ ਕੇਰਾ ਖੇੜਾ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਮੁਲਾਜ਼ਮ ਜਥੇਬੰਦੀਆਂ ਨੇ ਮੁੱਖ ਮੰਤਰੀ ਦੀ ਅਰਥੀ ਫ਼ੂਕ ਕੇ ਕੀਤਾ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਖ਼ੁਸ਼ੀ ਫਾਊਂਡੇਸ਼ਨ ਨੇ ਨਸ਼ਿਆਂ ਖ਼ਿਲਾਫ਼ ਮੁਹਿੰਮ ਤਹਿਤ ਖੇਡ ਕਿੱਟਾਂ ਵੰਡੀਆਂ
Ad Position 24