ਫ਼ਿਰੋਜ਼ਪੁਰ ਡਾਕ ਵਿਭਾਗ ਵਲੋਂ 2 ਸਤੰਬਰ ਨੂੰ ਲਗਾਈ ਜਾਵੇਗੀ ਡਾਕ ਅਦਾਲਤ
ਅਬੋਹਰ, 29 ਅਗਸਤ (ਤੇਜਿੰਦਰ ਸਿੰਘ ਖ਼ਾਲਸਾ)ਫ਼ਿਰੋਜ਼ਪੁਰ ਡਾਕ ਵਿਭਾਗ ਵਲੋਂ ਲੰਬੇ ਸਮੇਂ ਤੋਂ ਚੱਲ ਰਹੀਆਂ ਡਾਕ ਸਬੰਧੀ ਸ਼ਿਕਾਇਤਾਂ ਦੇ ਨਿਪਟਾਰੇ ਲਈ 2 ਸਤੰਬਰ ਨੂੰ ਸਵੇਰੇ 11 ਵਜੇ ਤੋਂ ਦੁਪਹਿਰ 12 ਵਜੇ ਤੱਕ ਸੁਪਰਡੈਂਟ ਪੋਸਟ ਆਫ਼ਿਸ ਫ਼ਿਰੋਜ਼ਪੁਰ ਵਿਖੇ ਡਾਕ ਅਦਾਲਤ ਲਗਾਈ ਜਾ ਰਹੀ ਹੈ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਫ਼ਿਰੋਜ਼ਪੁਰ ਮੰਡਲ ਦੇ ਡਾਕਘਰ ਅਧਿਕਾਰੀ ਰਵੀ ਕੁਮਾਰ ਨੇ ਦੱਸਿਆ ਕਿ ਅਦਾਲਤ ਦੌਰਾਨ ਵਿਭਾਗ ਵਲੋਂ ਲੰਬੇ ਸਮੇਂ ਤੋਂ ਬਕਾਇਆ ਡਾਕ ਸਬੰਧੀ ਸ਼ਿਕਾਇਤਾਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ ਅਤੇ ਉਨ੍ਹਾਂ ਦੇ ਨਿਪਟਾਰੇ ਲਈ ਕਾਰਵਾਈ ਕੀਤੀ ਜਾਵੇਗੀ।
ਅਬੋਹਰ, 29 ਅਗਸਤ (ਤੇਜਿੰਦਰ ਸਿੰਘ ਖ਼ਾਲਸਾ)ਫ਼ਿਰੋਜ਼ਪੁਰ ਡਾਕ ਵਿਭਾਗ ਵਲੋਂ ਲੰਬੇ ਸਮੇਂ ਤੋਂ ਚੱਲ ਰਹੀਆਂ ਡਾਕ ਸਬੰਧੀ ਸ਼ਿਕਾਇਤਾਂ ਦੇ ਨਿਪਟਾਰੇ ਲਈ 2 ਸਤੰਬਰ ਨੂੰ ਸਵੇਰੇ 11 ਵਜੇ ਤੋਂ ਦੁਪਹਿਰ 12 ਵਜੇ ਤੱਕ ਸੁਪਰਡੈਂਟ ਪੋਸਟ ਆਫ਼ਿਸ ਫ਼ਿਰੋਜ਼ਪੁਰ ਵਿਖੇ ਡਾਕ ਅਦਾਲਤ ਲਗਾਈ ਜਾ ਰਹੀ ਹੈ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਫ਼ਿਰੋਜ਼ਪੁਰ ਮੰਡਲ ਦੇ ਡਾਕਘਰ ਅਧਿਕਾਰੀ ਰਵੀ ਕੁਮਾਰ ਨੇ ਦੱਸਿਆ ਕਿ ਅਦਾਲਤ ਦੌਰਾਨ ਵਿਭਾਗ ਵਲੋਂ ਲੰਬੇ ਸਮੇਂ ਤੋਂ ਬਕਾਇਆ ਡਾਕ ਸਬੰਧੀ ਸ਼ਿਕਾਇਤਾਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ ਅਤੇ ਉਨ੍ਹਾਂ ਦੇ ਨਿਪਟਾਰੇ ਲਈ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜਿਹੜੇ ਵਿਅਕਤੀ ਆਪਣੀਆਂ ਪੁਰਾਣੀਆਂ ਡਾਕ ਸਬੰਧੀ ਸ਼ਿਕਾਇਤਾਂ ਡਾਕ ਅਦਾਲਤ ਰਾਹੀਂ ਦਰਜ ਕਰਵਾਉਣਾ ਚਾਹੁੰਦੇ ਹਨ, ਉਹ ਆਪਣੀ ਸ਼ਿਕਾਇਤ ਦੇ ਵੇਰਵੇ ਅਤੇ ਆਪਣਾ ਫ਼ੋਨ ਨੰਬਰ ਸਪੀਡ ਪੋਸਟ ਰਾਹੀਂ ਭੇਜ ਸਕਦੇ ਹਨ। ਸ਼ਿਕਾਇਤਾਂ ਸੁਪਰਡੈਂਟ ਪੋਸਟ ਆਫ਼ਿਸ, ਫ਼ਿਰੋਜ਼ਪੁਰ ਦੇ ਨਾਮ ਤੇ 1 ਸਤੰਬਰ 2026 ਤੱਕ ਪਹੁੰਚਣੀਆਂ ਲਾਜ਼ਮੀ ਹਨ। ਡਾਕ ਵਿਭਾਗ ਨੇ ਸਾਰੇ ਸ਼ਿਕਾਇਤਕਰਤਾਵਾਂ ਨੂੰ ਅਪੀਲ ਕੀਤੀ ਹੈ ਕਿ ਉਹ ਨਿਰਧਾਰਿਤ ਮਿਤੀ, ਸਮੇਂ ਅਤੇ ਸਥਾਨ ਤੇ ਡਾਕ ਅਦਾਲਤ ਵਿਚ ਸ਼ਾਮਲ ਹੋ ਕੇ ਆਪਣੀਆਂ ਸ਼ਿਕਾਇਤਾਂ ਦੇ ਨਿਪਟਾਰੇ ਲਈ ਸਹਿਯੋਗ ਕਰਨ।