30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2026

‘ਕਲੀਨ ਪੰਜਾਬ ਮੁਹਿੰਮ’ ਫ਼ੇਜ਼2 ਨਾਲ ਬਦਲੇਗੀ ਅਬੋਹਰ ਦੀ ਨੁਹਾਰ-ਸੁਹਾਨੀ ਡੋਡਾ

ਅਬੋਹਰ, 29 ਅਗਸਤ (ਵਿਵੇਕ ਹੂੜੀਆ)-ਪੰਜਾਬ ਸਰਕਾਰ ਵਲੋਂ ਸੂਬੇ ਨੂੰ ਸਵੱਛ, ਸੁੰਦਰ ਅਤੇ ਅਰੋਗ ਬਣਾਉਣ ਦੇ ਮੰਤਵ ਨਾਲ ਸ਼ੁਰੂ ਕੀਤੀ ਗਈ ‘ਕਲੀਨ ਪੰਜਾਬ ਮੁਹਿੰਮ’ ਦੇ ਦੂਜੇ ਫ਼ੇਜ਼ ਦੀ ਸ਼ੁਰੂਆਤ ਅਬੋਹਰ ਵਿਚ ਆਮ ਆਦਮੀ ਪਾਰਟੀ ਦੀ ਹਲਕਾ ਇੰਚਾਰਜ ਸੁਹਾਨੀ ਡੋਡਾ ਵਲੋਂ ਪੁਰਾਣੀ ਮਾਰਕੀਟ ਕਮੇਟੀ ਦੇ ਕੂੜਾ ਡੰਪ ਤੋਂ ਕੀਤੀ ਗਈ। ਇਸ ਮੌਕੇ ਨਗਰ ਨਿਗਮ ਦੀ ਪੂਰੀ ਟੀਮ ਮੌਜੂਦ ਰਹੀ।

Ad Position 21
No active advertisement
ਅਬੋਹਰ ਵਿਖੇ ‘ਕਲੀਨ ਪੰਜਾਬ ਮੁਹਿੰਮ’ ਦੇ ਫ਼ੇਜ਼2 ਦੀ ਸ਼ੁਰੂਆਤ ਕਰਦੇ ਹੋਏ ਹਲਕਾ ਇੰਚਾਰਜ ਸੁਹਾਨੀ ਡੋਡਾ ਨਾਲ ਨਗਰ ਨਿਗਮ ਦੇ ਅਧਿਕਾਰੀ ਅਤੇ ਪਾਰਟੀ ਵਰਕਰ। ਅਜੀਤ ਤਸਵੀਰ 30-08-2026
ਅਬੋਹਰ, 29 ਅਗਸਤ (ਵਿਵੇਕ ਹੂੜੀਆ)-ਪੰਜਾਬ ਸਰਕਾਰ ਵਲੋਂ ਸੂਬੇ ਨੂੰ ਸਵੱਛ, ਸੁੰਦਰ ਅਤੇ ਅਰੋਗ ਬਣਾਉਣ ਦੇ ਮੰਤਵ ਨਾਲ ਸ਼ੁਰੂ ਕੀਤੀ ਗਈ ‘ਕਲੀਨ ਪੰਜਾਬ ਮੁਹਿੰਮ’ ਦੇ ਦੂਜੇ ਫ਼ੇਜ਼ ਦੀ ਸ਼ੁਰੂਆਤ ਅਬੋਹਰ ਵਿਚ ਆਮ ਆਦਮੀ ਪਾਰਟੀ ਦੀ ਹਲਕਾ ਇੰਚਾਰਜ ਸੁਹਾਨੀ ਡੋਡਾ ਵਲੋਂ ਪੁਰਾਣੀ ਮਾਰਕੀਟ ਕਮੇਟੀ ਦੇ ਕੂੜਾ ਡੰਪ ਤੋਂ ਕੀਤੀ ਗਈ। ਇਸ ਮੌਕੇ ਨਗਰ ਨਿਗਮ ਦੀ ਪੂਰੀ ਟੀਮ ਮੌਜੂਦ ਰਹੀ। ਅਭਿਆਨ ਦੀ ਸ਼ੁਰੂਆਤ ਕਰਦਿਆਂ ਸੁਹਾਨੀ ਡੋਡਾ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਹਰਜੋਤ ਸਿੰਘ ਬੈਂਸ ਦੀਆਂ ਹਦਾਇਤਾਂ ’ਤੇ ਸ਼ੁਰੂ ਕੀਤੀ ਗਈ ਇਹ ਮੁਹਿੰਮ ਲਗਾਤਾਰ 10 ਦਿਨਾਂ ਤੱਕ ਚੱਲੇਗੀ। ਇਸ ਤਹਿਤ ਸ਼ਹਿਰ ਦੇ ਵੱਖ-ਵੱਖ ਥਾਵਾਂ ’ਤੇ ਬਣੇ ਕੂੜਾ ਡੰਪਾਂ ਤੋਂ ਕੂੜਾ ਚੁਕਵਾ ਕੇ ਪੂਰਨ ਸਫ਼ਾਈ ਕਰਵਾਈ ਜਾਵੇਗੀ, ਜਿਸ ਨਾਲ ਸ਼ਹਿਰ ਦੀ ਨੁਹਾਰ ਬਦਲੇਗੀ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਖੁੱਲ੍ਹੇ ਵਿਚ ਜਾਂ ਖ਼ਾਲੀ ਪਲਾਟਾਂ ’ਚ ਕੂੜਾ ਨਾ ਸੁੱਟਣ ਦੀ ਅਪੀਲ ਕਰਦਿਆਂ ਕਿਹਾ ਕਿ ‘ਰੰਗਲਾ ਪੰਜਾਬ’ ਬਣਾਉਣ ਲਈ ਨਾਗਰਿਕਾਂ ਦਾ ਸਹਿਯੋਗ ਅਤਿ ਜ਼ਰੂਰੀ ਹੈ। ਇਸ ਮੌਕੇ ਸੁਹਾਨੀ ਡੋਡਾ ਨੇ ਚੀਫ਼ ਸੈਨੇਟਰੀ ਇੰਸਪੈਕਟਰ ਜਸਵਿੰਦਰ ਸਿੰਘ ਅਤੇ ਸੈਨੇਟਰੀ ਇੰਸਪੈਕਟਰ ਕਰਤਾਰ ਸਿੰਘ ਸਮੇਤ ਨਿਗਮ ਅਧਿਕਾਰੀਆਂ ਨੂੰ ਸ਼ਹਿਰ ਵਿਚ ਸੀਵਰੇਜ ਅਤੇ ਸਫ਼ਾਈ ਵਿਵਸਥਾ ’ਚ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਨਾ ਵਰਤਣ ਦੇ ਸਖ਼ਤ ਆਦੇਸ਼ ਦਿੱਤੇ। ਇਸ ਮੌਕੇ ਆਪ ਪਾਰਟੀ ਦੇ ਸਮੂਹ ਅਹੁਦੇਦਾਰ ਅਤੇ ਵਰਕਰ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਕਿਸਾਨ ਆਗੂਆਂ ਦੀ ਗ੍ਰਿਫ਼ਤਾਰੀ ਦੇ ਵਿਰੋਧ ’ਚ ਫਾਜ਼ਿਲਕਾ-ਅਬੋਹਰ ਕੌਮੀ ਮਾਰਗ ਠੱਪ ਅਗਲੀ ਖ਼ਬਰ ਡੀ.ਏ.ਵੀ. ਹਰੀਪੁਰਾ ਸਕੂਲ ਦੇ ਐਨ.ਸੀ.ਸੀ. ਕੈਡਟਾਂ ਨੇ ਬਹਾਦਰ ਸੈਨਿਕਾਂ ਨਾਲ ਰੱਖੜੀ ਮਨਾਈ
Ad Position 24