06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਵਾਰਡ ਨੰਬਰ 15 ’ਚ ਭਾਜਪਾ ਦੀ ਸਰਗਰਮੀ ਵਧਾਉਣ ਲਈ ਹੋਈ ਵਿਚਾਰ-ਚਰਚਾ

ਫ਼ਾਜ਼ਿਲਕਾ, 5 ਸਤੰਬਰ (ਦਵਿੰਦਰ ਪਾਲ ਸਿੰਘ)- ਭਾਰਤੀ ਜਨਤਾ ਪਾਰਟੀ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਵਿਨੋਦ ਜਾਂਗਿੜ ਨੇ ਵਾਰਡ ਨੰਬਰ 15 ਦਾ ਦੌਰਾ ਕਰ ਕੇ ਕੌਂਸਲਰ ਅੰਕੁਸ਼ ਫੁਟੇਲਾ ਦੇ ਨਿਵਾਸ ਵਿਖੇ ਵਰਕਰਾਂ ਤੇ ਸਥਾਨਕ ਸਾਥੀਆਂ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਵਾਰਡ ਦੀ ਮੌਜੂਦਾ ਸਥਿਤੀ, ਲੋਕਾਂ ਨਾਲ ਲਗਾਤਾਰ ਸੰਪਰਕ ਬਣਾਏ ਰੱਖਣ ਤੇ ਆਉਣ ਵਾਲੇ ਦਿਨਾਂ ਵਿਚ ਜਨਹਿਤ ਨਾਲ ਜੁੜੀਆਂ ਗਤੀਵਿਧੀਆਂ ਨੂੰ ਤੇਜ਼ ਕਰਨ ਲਈ ਵਿਸਥਾਰਪੂਰਵਕ ਚਰਚਾ ਕੀਤੀ ਗਈ।

Ad Position 21
repet_subhas-goyals [Copy P29]
ਵਾਰਡ ਨੰਬਰ 15 ਵਿਚ ਕੌਂਸਲਰ ਅੰਕੁਸ਼ ਫੁਟੇਲਾ ਦੇ ਨਿਵਾਸ ’ਤੇ ਵਰਕਰਾਂ ਨਾਲ ਮੀਟਿੰਗ ਕਰਦੇ ਹੋਏ ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਵਿਨੋਦ ਜਾਂਗਿੜ। ਅਜੀਤ ਤਸਵੀਰ 06-09-2026
ਫ਼ਾਜ਼ਿਲਕਾ, 5 ਸਤੰਬਰ (ਦਵਿੰਦਰ ਪਾਲ ਸਿੰਘ)- ਭਾਰਤੀ ਜਨਤਾ ਪਾਰਟੀ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਵਿਨੋਦ ਜਾਂਗਿੜ ਨੇ ਵਾਰਡ ਨੰਬਰ 15 ਦਾ ਦੌਰਾ ਕਰ ਕੇ ਕੌਂਸਲਰ ਅੰਕੁਸ਼ ਫੁਟੇਲਾ ਦੇ ਨਿਵਾਸ ਵਿਖੇ ਵਰਕਰਾਂ ਤੇ ਸਥਾਨਕ ਸਾਥੀਆਂ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਵਾਰਡ ਦੀ ਮੌਜੂਦਾ ਸਥਿਤੀ, ਲੋਕਾਂ ਨਾਲ ਲਗਾਤਾਰ ਸੰਪਰਕ ਬਣਾਏ ਰੱਖਣ ਤੇ ਆਉਣ ਵਾਲੇ ਦਿਨਾਂ ਵਿਚ ਜਨਹਿਤ ਨਾਲ ਜੁੜੀਆਂ ਗਤੀਵਿਧੀਆਂ ਨੂੰ ਤੇਜ਼ ਕਰਨ ਲਈ ਵਿਸਥਾਰਪੂਰਵਕ ਚਰਚਾ ਕੀਤੀ ਗਈ। ਮੀਟਿੰਗ ਦੌਰਾਨ ਇਸ ਗੱਲ ’ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ ਕਿ ਪਾਰਟੀ ਵਰਕਰ ਸਿਰਫ਼ ਸੰਗਠਨਾਤਮਿਕ ਪ੍ਰੋਗਰਾਮਾਂ ਤੱਕ ਹੀ ਸੀਮਤ ਨਾ ਰਹਿਣ, ਸਗੋਂ ਨਿਯਮਿਤ ਤੌਰ ’ਤੇ ਆਮ ਲੋਕਾਂ ਦੇ ਵਿਚਕਾਰ ਪਹੁੰਚ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਤੇ ਜ਼ਰੂਰਤਾਂ ਨੂੰ ਸਮਝਣ। ਸਥਾਨਕ ਪੱਧਰ ’ਤੇ ਲੋਕਾਂ ਨਾਲ ਸੰਵਾਦ ਵਧਾਉਣ, ਉਨ੍ਹਾਂ ਦੇ ਸੁਝਾਵਾਂ ਨੂੰ ਪਹਿਲ ਦੇਣ ਤੇ ਜਨ-ਸਮੱਸਿਆਵਾਂ ਨੂੰ ਉਚਿੱਤ ਮੰਚ ਤੱਕ ਪਹੁੰਚਾਉਣ ਬਾਰੇ ਵੀ ਵਿਚਾਰ-ਵਟਾਂਦਰਾ ਕੀਤਾ ਗਿਆ। ਵਿਨੋਦ ਜਾਂਗਿੜ ਨੇ ਕਿਹਾ ਕਿ ਕਿਸੇ ਵੀ ਮਜ਼ਬੂਤ ਸੰਗਠਨ ਦੀ ਅਸਲ ਤਾਕਤ ਉਸ ਦੇ ਵਰਕਰਾਂ ਦਾ ਜਨਤਾ ਨਾਲ ਸਿੱਧਾ ਜੁੜਾ ਹੁੰਦਾ ਹੈ। ਉਨ੍ਹਾਂ ਭਾਜਪਾ ਵਰਕਰਾਂ ਨੂੰ ਵਾਰਡ ਪੱਧਰ ’ਤੇ ਨਿਰੰਤਰ ਸਰਗਰਮ ਰਹਿ ਕੇ ਲੋਕ ਸੇਵਾ ਰਾਹੀਂ ਜਨਤਾ ਦਾ ਵਿਸ਼ਵਾਸ ਮਜ਼ਬੂਤ ਕਰਨ ਦਾ ਸੱਦਾ ਦਿੱਤਾ। ਜ਼ਿਲ੍ਹਾ ਜਨਰਲ ਸਕੱਤਰ ਅਸ਼ਵਨੀ ਫੁਟੇਲਾ ਨੇ ਕਿਹਾ ਕਿ ਵਾਰਡ ਦੇ ਵਿਕਾਸ ਤੇ ਜਨਹਿਤ ਨਾਲ ਜੁੜੇ ਮੁੱਦਿਆਂ ਨੂੰ ਲੈ ਕੇ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਇਸ ਮੌਕੇ ਹਾਜ਼ਰ ਵਰਕਰਾਂ ਨੇ ਵੀ ਆਪਣੇ ਸੁਝਾਅ ਰੱਖੇ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਪਨਬਸ ਪੰਜਾਬ ਦੇ ਸਾਬਕਾ ਡਾਇਰੈਕਟਰ ਤਜਿੰਦਰ ਸਿੰਘ ਨਾਮਧਾਰੀ, ਚੌਧਰੀ ਸੁਰਜੀਤ ਜਿਆਣੀ ਦੇ ਨਿੱਜੀ ਸਕੱਤਰ ਵਿਕੀ ਬਜਾਜ ਅਤੇ ਸ਼ੰਟੀ ਬੱਬਰ ਵੀ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਰਾਮ ਸਿੰਘ ਮਾਨ ਦੇ ਪ੍ਰਧਾਨ ਬਣਨ ’ਤੇ ਖ਼ੁਸ਼ੀ ਦਾ ਪ੍ਰਗਟਾਵਾ ਅਗਲੀ ਖ਼ਬਰ ਵਾਈ.ਐੱਸ. ਸਕੂਲ ਵਿਖੇ ਜਨਮ ਅਸ਼ਟਮੀ ਦਾ ਤਿਉਹਾਰ ਮਨਾਇਆ
Ad Position 24