ਫਾਜ਼ਿਲਕਾ ’ਚ ਸਖੀ ਸਨਮਾਨ ਸਮਾਰੋਹ ਕਰਵਾਇਆ
ਫ਼ਾਜ਼ਿਲਕਾ, 6 ਸਤੰਬਰ(ਦਵਿੰਦਰ ਪਾਲ ਸਿੰਘ)-ਆਮ ਆਦਮੀ ਪਾਰਟੀ ਵਲੋਂ ਸਖੀ ਸਨਮਾਨ ਸਮਾਗਮ ਫ਼ਾਜ਼ਿਲਕਾ ਵਿਖੇ ਕਰਵਾਇਆ ਗਿਆ ਜਿਸ ਵਿਚ ਫਾਜ਼ਿਲਕਾ ਨਾਲ ਸੰਬਧਤ ਸੈਂਕੜੇ ਦੀ ਗਿਣਤੀ ਵਿਚ ਮਹਿਲਾਵਾਂ ਨੇ ਹਿਸਾ ਲਿਆ। ਸਮਾਰੋਹ ਦੇ ਵਿਚ ਵਿਧਾਇਕ ਨਰਿੰਦਰ ਪਾਲ ਸਵਨਾ ਅਤੇ ਉਨ੍ਹਾਂ ਦੀ ਪਤਨੀ ਖੁਸ਼ਬੂ ਸਵਨਾ ਵਲੋਂ ਵਿਸ਼ੇਸ਼ ਤੌਰ ’ ਤੇ ਸ਼ਿਰਕਤ ਕੀਤੀ ਗਈ ਅਤੇ ਆਈਆਂ ਹੋਈਆਂ ਸਾਖੀਆਂ ਦਾ ਸਨਮਾਨ ਕੀਤਾ ਗਿਆ।
ਫ਼ਾਜ਼ਿਲਕਾ, 6 ਸਤੰਬਰ(ਦਵਿੰਦਰ ਪਾਲ ਸਿੰਘ)-ਆਮ ਆਦਮੀ ਪਾਰਟੀ ਵਲੋਂ ਸਖੀ ਸਨਮਾਨ ਸਮਾਗਮ ਫ਼ਾਜ਼ਿਲਕਾ ਵਿਖੇ ਕਰਵਾਇਆ ਗਿਆ ਜਿਸ ਵਿਚ ਫਾਜ਼ਿਲਕਾ ਨਾਲ ਸੰਬਧਤ ਸੈਂਕੜੇ ਦੀ ਗਿਣਤੀ ਵਿਚ ਮਹਿਲਾਵਾਂ ਨੇ ਹਿਸਾ ਲਿਆ। ਸਮਾਰੋਹ ਦੇ ਵਿਚ ਵਿਧਾਇਕ ਨਰਿੰਦਰ ਪਾਲ ਸਵਨਾ ਅਤੇ ਉਨ੍ਹਾਂ ਦੀ ਪਤਨੀ ਖੁਸ਼ਬੂ ਸਵਨਾ ਵਲੋਂ ਵਿਸ਼ੇਸ਼ ਤੌਰ ’ ਤੇ ਸ਼ਿਰਕਤ ਕੀਤੀ ਗਈ ਅਤੇ ਆਈਆਂ ਹੋਈਆਂ ਸਾਖੀਆਂ ਦਾ ਸਨਮਾਨ ਕੀਤਾ ਗਿਆ। ਮੀਡੀਆ ਨੂੰ ਜਾਣਕਾਰੀ ਦਿੰਦੇ ਉਨ੍ਹਾ ਦੱਸਿਆ ਕਿ ਇਸ ਮੁਹਿੰਮ ਤਹਿਤ ਮਾਵਾਂ ਧੀਆਂ ਸਤਿਕਾਰ ਯੋਜਨਾ ਦੇ ਫਾਰਮ ਭਰਨ ਵਾਲਿਆਂ ਵਲੰਟੀਅਰ ਮਹਿਲਾਵਾਂ ਨੂੰ ਸਖੀ ਵਜੋਂ ਸਨਮਾਨ ਦਿੱਤਾ ਗਿਆ ਸੀ ਤੇ ਬਣਦਾ ਭੱਤਾ ਦੇਣ ਦੀ ਯੋਜਨਾ ਬਣਾਈ ਗਈ ਸੀ ਜਿਸ ਤਹਿਤ ਫਾਜ਼ਿਲਕਾ ਵਿਚ ਕਰੀਬ 1600 ਸਾਖੀਆਂ ਦੇ ਖਾਤਿਆਂ ਵਿਚ ਕਰੀਬ 5000 ਤਕ ਦੀ ਸਨਮਾਨ ਰਾਸ਼ੀ ਸਰਕਾਰ ਵਲੋਂ ਪਾਈ ਜਾ ਚੁਕੀ ਹੈ। ਸਮਾਗਮ ਦੌਰਾਨ ਹਾਜ਼ਰ ਮਹਿਲਾਵਾਂ ਨੇ ਕਿਹਾ ਕਿ ਪੰਜਾਬ ਦੀ ਇਹ ਪਹਿਲੀ ਸਰਕਾਰ ਹੈ, ਜਿਸ ਵਲੋਂ ਮਹਿਲਾਵਾਂ ਨੂੰ ਸਨਮਾਨ ਦੇ ਨਾਲ ਰੁਜ਼ਗਾਰ ਦਿੱਤਾ ਗਿਆ ਹੈ।