ਪ੍ਰਾਥਮਿਕਤਾ ਖੇਤਰ ਦੇ ਲਾਭਪਾਤਰੀਆਂ ਦੇ ਕਰਜ਼ੇ ਸਮੇਂ ਸਿਰ ਨਿਪਟਾਉਣ ਬੈਂਕ- ਏ.ਡੀ.ਸੀ. ਗਰੇਵਾਲ
ਫ਼ਾਜ਼ਿਲਕਾ, 10 ਸਤੰਬਰ(ਦਵਿੰਦਰ ਪਾਲ ਸਿੰਘ)-ਜ਼ਿਲ੍ਹਾ ਪ੍ਰਸ਼ਾਸਨ ਕੰਪਲੈਕਸ ਫ਼ਾਜ਼ਿਲਕਾ ਵਿਖੇ ਏ. ਡੀ.
ਫ਼ਾਜ਼ਿਲਕਾ, 10 ਸਤੰਬਰ(ਦਵਿੰਦਰ ਪਾਲ ਸਿੰਘ)-ਜ਼ਿਲ੍ਹਾ ਪ੍ਰਸ਼ਾਸਨ ਕੰਪਲੈਕਸ ਫ਼ਾਜ਼ਿਲਕਾ ਵਿਖੇ ਏ.ਡੀ.ਸੀ.(ਵਿਕਾਸ) ਜਗਵਿੰਦਰਜੀਤ ਸਿੰਘ ਗਰੇਵਾਲ ਦੀ ਪ੍ਰਧਾਨਗੀ ਹੇਠ 57ਵੀਂ ਜ਼ਿਲ੍ਹਾ ਸਲਾਹਕਾਰ ਕਮੇਟੀ ਅਤੇ ਜ਼ਿਲ੍ਹਾ ਪੱਧਰੀ ਸਮੀਖਿਆ ਕਮੇਟੀ ਦੀ ਮੀਟਿੰਗ ਹੋਈ। ਮੀਟਿੰਗ ਵਿਚ 30 ਜੂਨ ਨੂੰ ਸਮਾਪਤ ਹੋਈ ਤਿਮਾਹੀ ਦੌਰਾਨ ਜ਼ਿਲ੍ਹੇ ਦੇ ਬੈਂਕਿੰਗ ਕਾਰਜਾਂ ਦੀ ਸਮੀਖਿਆ ਕੀਤੀ ਗਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਏ.ਡੀ.ਸੀ. ਗਰੇਵਾਲ ਨੇ ਬੈਂਕਾਂ ਨੂੰ ਹਦਾਇਤ ਕੀਤੀ ਕਿ ਪ੍ਰਾਥਮਿਕਤਾ ਖੇਤਰ ਅਧੀਨ ਸਰਕਾਰੀ ਸਕੀਮਾਂ ਦੇ ਲਾਭਪਾਤਰੀਆਂ ਦੀਆਂ ਕਰਜ਼ਾ ਅਰਜ਼ੀਆਂ ਦਾ ਨਿਪਟਾਰਾ ਬਿਨਾਂ ਕਿਸੇ ਦੇਰੀ ਤੋਂ ਤੁਰੰਤ ਕੀਤਾ ਜਾਵੇ। ਉਨ੍ਹਾਂ ਬੈਂਕਾਂ ਅਤੇ ਸਰਕਾਰੀ ਵਿਭਾਗਾਂ ਵਿਚਕਾਰ ਆਪਸੀ ਤਾਲਮੇਲ ਵਧਾਉਣ ’ਤੇ ਜ਼ੋਰ ਦਿੱਤਾ। ਇਸ ਮੌਕੇ ਲੀਡ ਜ਼ਿਲ੍ਹਾ ਮੈਨੇਜਰ ਬਿਸਵਜੀਤ ਮੈਤਰਾ ਨੇ ਪ੍ਰਾਥਮਿਕਤਾ ਖੇਤਰ ਕਰਜ਼ਿਆਂ ਤੇ ਵਿੱਤੀ ਸਮਾਵੇਸ਼ ਦੀ ਪ੍ਰਗਤੀ ਰਿਪੋਰਟ ਪੇਸ਼ ਕੀਤੀ। ਆਰ.ਬੀ.ਆਈ. ਦੇ ਏ.ਜੀ.ਐਮ. ਮਨਦੀਪ ਐੱਸ. ਵਾਲੀਆ ਨੇ ਪਿੰਡਾਂ ’ਚ ਮਹਿਲਾ ਬਿਜ਼ਨਸ ਕਰਸਪਾਂਡੈਂਟ ਏਜੰਟਾਂ ਦੀ ਤਾਇਨਾਤੀ ਤੇ ਵਿੱਤੀ ਸਾਖਰਤਾ ਕੈਂਪਾਂ ਰਾਹੀਂ ਲੋਕਾਂ ਨੂੰ ਡਿਜੀਟਲ ਧੋਖਾਧੜੀ ਤੋਂ ਜਾਗਰੂਕ ਕਰਨ ਦੀ ਲੋੜ ਦੱਸੀ। ਮੀਟਿੰਗ ਵਿਚ ਨਬਾਰਡ ਦੇ ਡੀ.ਡੀ.ਐਮ.ਪ੍ਰਸ਼ਾਂਤ ਬਲੋਦਾ ਤੇ ਵੱਖ-ਵੱਖ ਬੈਂਕਾਂ ਦੇ ਕੋਆਰਡੀਨੇਟਰ ਵੀ ਹਾਜ਼ਰ ਸਨ।