ਪਿੰਡ ਸੱਪਾਂ ਵਾਲੀ ’ਚ ਲਗਾਇਆ ਮੁਫ਼ਤ ਆਯੂਸ਼ ਮੈਡੀਕਲ ਕੈਂਪ
ਫ਼ਾਜ਼ਿਲਕਾ, 10 ਸਤੰਬਰ(ਦਵਿੰਦਰ ਪਾਲ ਸਿੰਘ)-ਪੰਜਾਬ ਸਰਕਾਰ ਦੇ ਆਯੂਸ਼ ਵਿਭਾਗ ਦੀਆਂ ਹਦਾਇਤਾਂ ਤੇ ਜ਼ਿਲ੍ਹਾ ਅਧਿਕਾਰੀਆਂ ਦੀ ਦੇਖ-ਰੇਖ ਹੇਠ ਪਿੰਡ ਸੱਪਾਂ ਵਾਲੀ ਵਿਖੇ ਇਕ ਵਿਸ਼ੇਸ਼ ਆਯੂਸ਼ ਕੈਂਪ ਲਗਾਇਆ ਗਿਆ। ਕੈਂਪ ਦੌਰਾਨ ਕੁੱਲ 660 ਪਿੰਡ ਵਾਸੀਆਂ ਨੇ ਆਪਣੀ ਜਾਂਚ ਕਰਵਾਈ ਤੇ ਮੁਫ਼ਤ ਦਵਾਈਆਂ ਪ੍ਰਾਪਤ ਕੀਤੀਆਂ।
ਫ਼ਾਜ਼ਿਲਕਾ, 10 ਸਤੰਬਰ(ਦਵਿੰਦਰ ਪਾਲ ਸਿੰਘ)-ਪੰਜਾਬ ਸਰਕਾਰ ਦੇ ਆਯੂਸ਼ ਵਿਭਾਗ ਦੀਆਂ ਹਦਾਇਤਾਂ ਤੇ ਜ਼ਿਲ੍ਹਾ ਅਧਿਕਾਰੀਆਂ ਦੀ ਦੇਖ-ਰੇਖ ਹੇਠ ਪਿੰਡ ਸੱਪਾਂ ਵਾਲੀ ਵਿਖੇ ਇਕ ਵਿਸ਼ੇਸ਼ ਆਯੂਸ਼ ਕੈਂਪ ਲਗਾਇਆ ਗਿਆ। ਕੈਂਪ ਦੌਰਾਨ ਕੁੱਲ 660 ਪਿੰਡ ਵਾਸੀਆਂ ਨੇ ਆਪਣੀ ਜਾਂਚ ਕਰਵਾਈ ਤੇ ਮੁਫ਼ਤ ਦਵਾਈਆਂ ਪ੍ਰਾਪਤ ਕੀਤੀਆਂ। ਕੈਂਪ ਵਿਚ ਆਯੁਰਵੈਦਿਕ ਮਾਹਿਰ ਡਾ.ਪਰਵਿੰਦਰ ਕੌਰ ਤੇ ਡਾ.ਅਮਿਤ ਕੁਮਾਰ ਨੇ 357 ਮਰੀਜ਼ਾਂ ਦੀ ਜਾਂਚ ਕੀਤੀ। ਦੂਜੇ ਪਾਸੇ ਹੋਮਿਓਪੈਥਿਕ ਡਾਕਟਰ ਅਤੇ ਨੋਡਲ ਅਫ਼ਸਰ ਡਾ.ਗੁਰਮੀਤ ਸਿੰਘ ਰਾਠ ਤੇ ਡਾ.ਮੁਕੇਸ਼ ਸਿੰਘ ਨੇ 303 ਮਰੀਜ਼ਾਂ ਦਾ ਚੈੱਕਅਪ ਕਰਕੇ ਹੋਮਿਓਪੈਥਿਕ ਦਵਾਈਆਂ ਵੰਡੀਆਂ। ਟੀਮ ਵਲੋਂ ਲੋਕਾਂ ਨੂੰ ਨਰੋਈ ਤੇ ਤੰਦਰੁਸਤ ਜੀਵਨ ਸ਼ੈਲੀ ਅਪਣਾਉਣ ਲਈ ਵੀ ਜਾਗਰੂਕ ਕੀਤਾ ਗਿਆ। ਇਸ ਮੌਕੇ ਉਪ-ਵੈਦ ਸੰਦੀਪ ਕੁਮਾਰ, ਸਰੋਜ ਬਾਲਾ, ਡਿਸਪੈਂਸਰ ਸੁਨੀਲ ਕੁਮਾਰ, ਪੂਨਮ ਕੰਬੋਜ, ਰਛਪਾਲ ਸਿੰਘ ਤੇ ਯੋਗਾ ਟਰੇਨਰਾਂ ਨੇ ਵੀ ਆਪਣਾ ਵਿਸ਼ੇਸ਼ ਯੋਗਦਾਨ ਪਾਇਆ।