ਸ਼ਾਨਦਾਰ ਸੇਵਾਵਾਂ ਦੇਣ ਵਾਲੇ ਜੂਨੀਅਰ ਇੰਜੀਨੀਅਰਾਂ ਨੂੰ ਮਿਲੀਆਂ ਵਿਭਾਗੀ ਤਰੱਕੀਆਂ
ਇੰਜ. ਚਰਨਜੀਤ ਸਿੰਘ ਅਤੇ ਇੰਜ.ਰਵਿੰਦਰ ਸਿੰਘ ਬਣੇ ਵਧੀਕ ਐੱਸ.ਡੀ.ਓ.
ਕੁੱਲਗੜ੍ਹੀ, 12 ਸਤੰਬਰ (ਸੁਖਜਿੰਦਰ ਸਿੰਘ ਸੰਧੂ)- ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਵਲੋਂ ਵਿਭਾਗ ਵਿਚ ਸ਼ਾਨਦਾਰ ਸੇਵਾਵਾਂ ਦੇਣ ਵਾਲੇ ਮੁਲਾਜ਼ਮਾਂ ਨੂੰ ਵਿਭਾਗੀ ਤਰੱਕੀ ਦੇ ਕੇ ਨਿਵਾਜਿਆ ਗਿਆ ਹੈ। ਜ਼ਿਲ੍ਹਾ ਫ਼ਿਰੋਜ਼ਪੁਰ ਦੀ ਸਬ-ਡਵੀਜ਼ਨ ਸ਼ੇਰ ਖਾਂ (ਸਾਦੇ ਹਾਸ਼ਮ) ਵਿਖੇ ਪਿਛਲੇ ਲੰਬੇ ਸਮੇਂ ਤੋਂ ਇਮਾਨਦਾਰੀ ਨਾਲ ਬੇਦਾਗ਼ ਸੇਵਾਵਾਂ ਨਿਭਾਉਣ ਵਾਲੇ ਜੂਨੀਅਰ ਇੰਜੀਨੀਅਰ ਚਰਨਜੀਤ ਸਿੰਘ ਨੂੰ ਤਰੱਕੀ ਉਪਰੰਤ ਸਬ-ਡਵੀਜ਼ਨ ਫ਼ਿਰੋਜ਼ਸ਼ਾਹ ਵਿਖੇ ਬਤੌਰ ਵਧੀਕ ਐੱਸ.
ਇ
ਇੰਜ. ਚਰਨਜੀਤ ਸਿੰਘ ਅਤੇ ਇੰਜ. ਰਵਿੰਦਰ ਸਿੰਘ
13-09-2026
ਕੁੱਲਗੜ੍ਹੀ, 12 ਸਤੰਬਰ (ਸੁਖਜਿੰਦਰ ਸਿੰਘ ਸੰਧੂ)- ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਵਲੋਂ ਵਿਭਾਗ ਵਿਚ ਸ਼ਾਨਦਾਰ ਸੇਵਾਵਾਂ ਦੇਣ ਵਾਲੇ ਮੁਲਾਜ਼ਮਾਂ ਨੂੰ ਵਿਭਾਗੀ ਤਰੱਕੀ ਦੇ ਕੇ ਨਿਵਾਜਿਆ ਗਿਆ ਹੈ। ਜ਼ਿਲ੍ਹਾ ਫ਼ਿਰੋਜ਼ਪੁਰ ਦੀ ਸਬ-ਡਵੀਜ਼ਨ ਸ਼ੇਰ ਖਾਂ (ਸਾਦੇ ਹਾਸ਼ਮ) ਵਿਖੇ ਪਿਛਲੇ ਲੰਬੇ ਸਮੇਂ ਤੋਂ ਇਮਾਨਦਾਰੀ ਨਾਲ ਬੇਦਾਗ਼ ਸੇਵਾਵਾਂ ਨਿਭਾਉਣ ਵਾਲੇ ਜੂਨੀਅਰ ਇੰਜੀਨੀਅਰ ਚਰਨਜੀਤ ਸਿੰਘ ਨੂੰ ਤਰੱਕੀ ਉਪਰੰਤ ਸਬ-ਡਵੀਜ਼ਨ ਫ਼ਿਰੋਜ਼ਸ਼ਾਹ ਵਿਖੇ ਬਤੌਰ ਵਧੀਕ ਐੱਸ.ਡੀ.ਓ. ਤੇ ਜੂਨੀਅਰ ਇੰਜੀਨੀਅਰ ਰਵਿੰਦਰ ਸਿੰਘ ਨੂੰ ਸ਼ਹਿਰੀ ਮੰਡਲ ਫ਼ਿਰੋਜ਼ਪੁਰ ਦੇ ਕੈਂਟ ਨੰਬਰ-1 ਸਬ-ਡਿਵੀਜ਼ਨ ਅਧੀਨ ਸਬ-ਅਰਬਨ ਮੰਡਲ ਫ਼ਿਰੋਜ਼ਪੁਰ ’ਚ ਵਧੀਕ ਐੱਸ.ਡੀ.ਓ. ਲਗਾਇਆ ਗਿਆ ਹੈ। ਵਰਨਣਯੋਗ ਹੈ ਕਿ ਦੋਵੇਂ ਨੌਜਵਾਨ ਇੰਜੀਨੀਅਰ ਨਿੱਘੇ ਸੁਭਾਅ ਅਤੇ ਮਿੱਠ ਬੋਲੜੇ ਹੋਣ ਕਾਰਨ ਉਨ੍ਹਾਂ ਆਪਣੇ ਅਧਿਕਾਰ ਖੇਤਰਾਂ ਵਿਚ ਲੋਕਾਂ ਨਾਲ ਚੰਗਾ ਤਾਲਮੇਲ ਰੱਖ ਕੇ ਵਧੀਆ ਕੰਮ ਕੀਤੇ ਹਨ, ਉਨ੍ਹਾਂ ਆਪਣੀ ਬਣਦੀ ਡਿਊਟੀ ਪੂਰੀ ਤਨਦੇਹੀ ਨਾਲ ਨਿਭਾਈ ਹੈ ਜਿਸ ਕਾਰਨ ਇਲਾਕੇ ਵਿਚ ਇਨ੍ਹਾਂ ਦਾ ਪੂਰਾ ਸਤਿਕਾਰ ਹੈ। ਵਿਭਾਗ ਦੇ ਸੀਨੀਅਰ ਅਧਿਕਾਰੀ, ਮਹਿਕਮੇ ’ਚ ਨਾਲ ਕੰਮ ਕਰਦੇ ਮੁਲਾਜ਼ਮਾਂ ਸਮੇਤ ਇਲਾਕੇ ਭਰ ਦੇ ਲੋਕ ਉਨ੍ਹਾਂ ਨੂੰ ਵਧਾਈਆਂ ਦੇ ਰਹੇ ਹਨ।