ਜਥੇਦਾਰ ਪ੍ਰੀਤਮ ਸਿੰਘ ਮਲਸੀਆਂ ਵਲੋਂ ਗੁਰਦੁਆਰਾ ਸਾਹਿਬ ਲਈ ਚੰਦੋਆ ਸਾਹਿਬ, ਗੱਦੇ ਅਤੇ ਰਾਸ਼ੀ ਭੇਟ
ਮਮਦੋਟ 13 ਸਤੰਬਰ(ਰਾਜਿੰਦਰ ਸਿੰਘ ਹਾਂਡਾ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਜਥੇਦਾਰ ਪ੍ਰੀਤਮ ਸਿੰਘ ਮਲਸੀਆਂ ਵਲੋਂ ਹਲਕੇ ਦੇ ਗੁਰਦੁਆਰਾ ਸਾਹਿਬਾਨ ਲਈ ਸਾਜੋ ਸਮਾਨ ਦੇਣ ਦੀ ਚਲਾਈ ਜਾ ਰਹੀ ਮੁਹਿੰਮ ਤਹਿਤ ਲੱਖੋ ਕੇ ਬਹਿਰਾਮ ਦੀ ਕਾਲੋਨੀ ਬਾਬਾ ਜੀਵਨ ਸਿੰਘ ਨਗਰ ਵਿਖੇ ਸ਼ਹੀਦ ਬਾਬਾ ਜੀਵਨ ਸਿੰਘ ਦੇ ਨਾਮ ’ਤੇ ਬਣੇ ਗੁਰਦੁਆਰਾ ਸਾਹਿਬ ਦੇ ਵਿਕਾਸ ਲਈ 25000/-ਰੁਪਏ ਦੀ ਸੇਵਾ ਰਾਸ਼ੀ ਦਾ ਚੈੱਕ, ਚੰਦੋਆ ਸਾਹਿਬ ਅਤੇ ਗੱਦੇ ਭੇਟ ਕੀਤੇ ਗਏ । ਇਸ ਤਰ੍ਹਾਂ ਹੀ ਪਿੰਡ ਸਵਾਈ ਕੇ ਖੁਰਦ ਦੇ ਗੁਰਦੁਆਰਾ ਸਾਹਿਬ ਦੇ ਵਿਕਾਸ ਲਈ 50000/- ਰੁਪਏ ਦੀ ਸੇਵਾ ਰਾਸ਼ੀ ਦਾ ਚੈੱਕ ਭੇਟ ਕੀਤਾ ਗਿਆ ।
ਮਮਦੋਟ 13 ਸਤੰਬਰ(ਰਾਜਿੰਦਰ ਸਿੰਘ ਹਾਂਡਾ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਜਥੇਦਾਰ ਪ੍ਰੀਤਮ ਸਿੰਘ ਮਲਸੀਆਂ ਵਲੋਂ ਹਲਕੇ ਦੇ ਗੁਰਦੁਆਰਾ ਸਾਹਿਬਾਨ ਲਈ ਸਾਜੋ ਸਮਾਨ ਦੇਣ ਦੀ ਚਲਾਈ ਜਾ ਰਹੀ ਮੁਹਿੰਮ ਤਹਿਤ ਲੱਖੋ ਕੇ ਬਹਿਰਾਮ ਦੀ ਕਾਲੋਨੀ ਬਾਬਾ ਜੀਵਨ ਸਿੰਘ ਨਗਰ ਵਿਖੇ ਸ਼ਹੀਦ ਬਾਬਾ ਜੀਵਨ ਸਿੰਘ ਦੇ ਨਾਮ ’ਤੇ ਬਣੇ ਗੁਰਦੁਆਰਾ ਸਾਹਿਬ ਦੇ ਵਿਕਾਸ ਲਈ 25000/-ਰੁਪਏ ਦੀ ਸੇਵਾ ਰਾਸ਼ੀ ਦਾ ਚੈੱਕ, ਚੰਦੋਆ ਸਾਹਿਬ ਅਤੇ ਗੱਦੇ ਭੇਟ ਕੀਤੇ ਗਏ । ਇਸ ਤਰ੍ਹਾਂ ਹੀ ਪਿੰਡ ਸਵਾਈ ਕੇ ਖੁਰਦ ਦੇ ਗੁਰਦੁਆਰਾ ਸਾਹਿਬ ਦੇ ਵਿਕਾਸ ਲਈ 50000/- ਰੁਪਏ ਦੀ ਸੇਵਾ ਰਾਸ਼ੀ ਦਾ ਚੈੱਕ ਭੇਟ ਕੀਤਾ ਗਿਆ । ਇਸ ਮੌਕੇ ਹਾਜ਼ਰ ਸੰਗਤਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਗੁਰੂ ਗ੍ਰੰਥ ਸਾਹਿਬ ਨਾਲ ਜੁੜਨ, ਅੰਮ੍ਰਿਤ ਪਾਨ ਕਰਕੇ ਸਿੰਘ ਸਜਨ ਲਈ ਪ੍ਰੇਰਿਆ ਗਿਆ । ਇਸ ਮੌਕੇ ਜਥੇਦਾਰ ਅਵਤਾਰ ਸਿੰਘ ਲੋਧਰਾ, ਜਰਨੈਲ ਸਿੰਘ ਹੁੰਦਲ, ਪ੍ਰਤਾਪ ਸਿੰਘ ਹੁੰਦਲ,ਸਰਪੰਚ ਸੁਖਵਿੰਦਰ ਸਿੰਘ, ਨੰਬਰਦਾਰ ਟਹਿਲ ਸਿੰਘ, ਕਰਮ ਸਿੰਘ, ਗੁਰਦੁਆਰਾ ਜਾਮਨੀ ਸਾਹਿਬ ਬਜੀਦਪੁਰ ਦੇ ਮੀਤ ਮੈਨੇਜਰ ਜਸਪਾਲ ਸਿੰਘ ਸਮੇਤ ਹੋਰ ਵੀ ਸਿੱਖ ਸੰਗਤਾਂ ਹਾਜ਼ਰ ਸਨ।