14 ਸਤੰਬਰ ਨੂੰ ਖੇਤੀ ਮੰਤਰੀ ਖੁਡੀਆਂ ਦੇ ਘਰ ਅੱਗੇ ਧਰਨੇ ਦੀਆਂ ਜ਼ੋਰਦਾਰ ਤਿਆਰੀਆਂ
ਗੁਰੂਹਰਸਹਾਏ, 13 ਸਤੰਬਰ(ਕਪਿਲ ਕੰਧਾਰੀ)-ਕਿਸਾਨੀ ਮੰਗਾਂ ਦੀ ਪੂਰਤੀ ਲਈ ਕੇ ਐਮ ਐਮ ਵਲੋਂ ਪੰਜਾਬ ਦੇ ਮੰਤਰੀਆਂ ਦੇ ਘਰਾਂ ਅੱਗੇ ਪੰਜ ਰੋਜਾ ਧਰਨੇ ਦਿੱਤੇ ਜਾ ਰਹੇ ਹਨ। ਜ਼ਿਲ੍ਹਾ ਫ਼ਿਰੋਜ਼ਪੁਰ ਵਲੋਂ ਖੇਤੀ ਮੰਤਰੀ ਗੁਰਮੀਤ ਸਿੰਘ ਖੁੰਡੀਆਂ ਦੇ ਘਰ ਅੱਗੇ ਪਿੰਡ ਖੁੰਡੀਆਂ ਵਿਖੇ ਧਰਨਾ ਦਿੱਤਾ ਜਾ ਰਿਹਾ ਹੈ।
ਗੁਰੂਹਰਸਹਾਏ, 13 ਸਤੰਬਰ(ਕਪਿਲ ਕੰਧਾਰੀ)-ਕਿਸਾਨੀ ਮੰਗਾਂ ਦੀ ਪੂਰਤੀ ਲਈ ਕੇ ਐਮ ਐਮ ਵਲੋਂ ਪੰਜਾਬ ਦੇ ਮੰਤਰੀਆਂ ਦੇ ਘਰਾਂ ਅੱਗੇ ਪੰਜ ਰੋਜਾ ਧਰਨੇ ਦਿੱਤੇ ਜਾ ਰਹੇ ਹਨ। ਜ਼ਿਲ੍ਹਾ ਫ਼ਿਰੋਜ਼ਪੁਰ ਵਲੋਂ ਖੇਤੀ ਮੰਤਰੀ ਗੁਰਮੀਤ ਸਿੰਘ ਖੁੰਡੀਆਂ ਦੇ ਘਰ ਅੱਗੇ ਪਿੰਡ ਖੁੰਡੀਆਂ ਵਿਖੇ ਧਰਨਾ ਦਿੱਤਾ ਜਾ ਰਿਹਾ ਹੈ। ਜਿਸ ਦੀ ਤਿਆਰੀ ਵਲੋਂ ਅੱਜ ਜ਼ਿਲ੍ਹਾ ਆਗੂ ਧਰਮ ਸਿੰਘ ਸਿੱਧੂ ਅਤੇ ਗੁਰਬਖਸ਼ ਸਿੰਘ ਦੀ ਅਗਵਾਈ ਹੇਠ ਹਲਕਾ ਗੁਰੂਹਰਸਹਾਏ ਦੇ ਦਰਜਨ ਭਰ ਪਿੰਡਾਂ ਜਿਵੇਂ ਕਿ ਬੁੱਲਾ ਰਾਏ, ਛਾਂਗਾ ਰਾਏ, ਲਾੜੀਆਂ, ਛਿੰਬੇ ਵਾਲਾ, ਮੇਘਾ ਰਾਏ, ਬਹਾਦਰ ਕੇ ਵਾਦੀਆਂ ਆਦੀ ਵਿਖੇ ਕਿਸਾਨਾਂ ਮਜ਼ਦੂਰਾਂ ਅਤੇ ਬੀਬੀਆਂ ਦੀਆਂ ਮੀਟਿੰਗਾਂ ਕੀਤੀਆਂ ਗਈਆਂ। ਇਹਨਾਂ ਪਿੰਡਾਂ ਵਿਚ ਭਰਵੀਆਂ ਮੀਟਿੰਗਾਂ ’ਚ ਕਿਸਾਨ ਆਗੂ ਧਰਮ ਸਿੰਘ ਸਿੱਧੂ ਨੇ ਆਖਿਆ ਕਿ ਕਿਸਾਨਾਂ ਮਜ਼ਦੂਰਾਂ ਦੀ ਕਰਜ਼ਾ ਮੁਾਫੀ ਸ਼ੰਬੂ ਖਨੌਰੀ ਅਤੇ ਟੁੱਟੇ ਸਮਾਨ ਦੀ ਭਰਪਾਈ ਬਿਜਲੀ ਸੋਧ ਬਿਲ ਖਿਲਾਫ ਮਤਾ ਪਾਸ ਕਰਨ ਪੰਜ ਫਸਲਾਂ ਦੀ ਐਮ.ਐੱਸ.ਪੀ ਗਰੰਟੀ ਕਾਨੂੰਨ ਬਣਾਉਣ ਸਮੇਤ ਕਿਸਾਨ ਕਿਸਾਨੀ ਮੰਗਾਂ ਲਈ ਆਪ ਮੰਤਰੀਆਂ ਨੂੰ ਮਜਬੂਰ ਕੀਤਾ ਜਾਵੇਗਾ। ਹਲਕਾ ਗੁਰੂਹਰਸਹਾਏ ਤੋਂ ਸੈਂਕੜੇ ਕਿਸਾਨ ਮਜ਼ਦੂਰ ਇਸ ਧਰਨੇ ’ਚ ਭਾਗ ਲੈਣਗੇ। ਇਸ ਮੌਕੇ ਕ੍ਰਿਸ਼ਨ ਸਿੰਘ, ਕੁਲਵੰਤ ਸਿੰਘ, ਸੁਰਜੀਤ ਸਿੰਘ, ਪ੍ਰੀਤਮ ਸਿੰਘ, ਬਾਜ ਸਿੰਘ, ਕਾਲਾ ਸਿੰਘ, ਚਿਮਨ ਸਿੰਘ, ਸ਼ਾਮ ਲਾਲ, ਦੀਵਾਨ ਚੰਦ, ਜੋਰਾ ਸਿੰਘ, ਹਰਮੇਸ਼ ਸਿੰਘ ਆਦਿ ਹਾਜ਼ਰ ਸਨ।