14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-09-2026

ਸੈਨੇਟ ਚੋਣਾਂ ਲਈ ਸਕੂਲਾਂ-ਕਾਲਜਾਂ ’ਚ ਪਹੁੰਚੀ ਰੂਪ ਕਮਲ ਚਾਵਲਾ ਕੰਬੋਜ ਦੀ ਚੋਣ ਮੁਹਿੰਮ ਵੱਖ-ਵੱਖ ਵਿਦਿਅਕ ਅਦਾਰਿਆਂ ’ਚ ਸੰਪਰਕ ਕਰ ਕੇ ਮੰਗੀਆਂ ਵੋਟਾਂ, ਸਰਹੱਦੀ ਖੇਤਰ ਦੇ ਵਿਦਿਅਕ ਮੁੱਦੇ ਬਣਾਏ ਚੋਣ ਏਜੰਡੇ ਦਾ ਕੇਂਦਰ

ਫ਼ਿਰੋਜ਼ਪੁਰ, 13 ਸਤੰਬਰ (ਗੁਰਿੰਦਰ ਸਿੰਘ)-ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੀਆਂ 20 ਸਤੰਬਰ ਨੂੰ ਹੋਣ ਜਾ ਰਹੀਆਂ ਸੈਨੇਟ ਚੋਣਾਂ ਨੂੰ ਲੈ ਕੇ ਗ੍ਰੈਜੂਏਟ ਕਾਂਸਟੀਚੂਐਂਸੀ ਤੋਂ ਚੋਣ ਮੈਦਾਨ ਵਿਚ ਉਤਰੀ ਫ਼ਿਰੋਜ਼ਪੁਰ ਦੀ ਧੀ ਰੂਪਕਮਲ ਚਾਵਲਾ ਕੰਬੋਜ (ਧਰਮਪਤਨੀ ਗੁਰਭੇਜ ਸਿੰਘ ਟਿੱਬੀ) ਵਲੋਂ ਆਪਣੀ ਚੋਣ ਮੁਹਿੰਮ ਤੇਜ਼ ਕਰ ਦਿੱਤੀ ਗਈ ਹੈ। ਸੀਰੀਅਲ ਨੰਬਰ 41 ਲਈ ਵੋਟਾਂ ਦੀ ਅਪੀਲ ਕਰ ਰਹੀ ਰੂਪਕਮਲ ਚਾਵਲਾ ਕੰਬੋਜ ਵਲੋਂ ਇਲਾਕੇ ਦੇ ਵੱਖ-ਵੱਖ ਸਕੂਲਾਂ, ਕਾਲਜਾਂ ਅਤੇ ਪਿੰਡਾਂ ਵਿਚ ਸੰਪਰਕ ਮੁਹਿੰਮ ਚਲਾ ਕੇ ਵੋਟਰਾਂ ਨਾਲ ਸਿੱਧਾ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ।

Ad Position 21
repet_subhas-goyals [Copy P29]
ਚੋਣ ਪ੍ਰਚਾਰ ਦੌਰਾਨ ਵੱਖ ਵੱਖ ਸਕੂਲਾਂ ਵਿਚ ਅਧਿਆਪਕਾਂ ਨਾਲ ਰਾਬਤਾ ਕਾਇਮ ਕਰਦੇ ਸੈਨੇਟ ਉਮੀਦਵਾਰ ਰੂਪ ਕਮਲ ਚਾਵਲਾ ਕੰਬੋਜ ਦੇ ਟੀਮ ਮੈਂਬਰ। ਤਸਵੀਰ-ਗੁਰਿੰਦਰ ਸਿੰਘ 14-09-2026
ਫ਼ਿਰੋਜ਼ਪੁਰ, 13 ਸਤੰਬਰ (ਗੁਰਿੰਦਰ ਸਿੰਘ)-ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੀਆਂ 20 ਸਤੰਬਰ ਨੂੰ ਹੋਣ ਜਾ ਰਹੀਆਂ ਸੈਨੇਟ ਚੋਣਾਂ ਨੂੰ ਲੈ ਕੇ ਗ੍ਰੈਜੂਏਟ ਕਾਂਸਟੀਚੂਐਂਸੀ ਤੋਂ ਚੋਣ ਮੈਦਾਨ ਵਿਚ ਉਤਰੀ ਫ਼ਿਰੋਜ਼ਪੁਰ ਦੀ ਧੀ ਰੂਪਕਮਲ ਚਾਵਲਾ ਕੰਬੋਜ (ਧਰਮਪਤਨੀ ਗੁਰਭੇਜ ਸਿੰਘ ਟਿੱਬੀ) ਵਲੋਂ ਆਪਣੀ ਚੋਣ ਮੁਹਿੰਮ ਤੇਜ਼ ਕਰ ਦਿੱਤੀ ਗਈ ਹੈ। ਸੀਰੀਅਲ ਨੰਬਰ 41 ਲਈ ਵੋਟਾਂ ਦੀ ਅਪੀਲ ਕਰ ਰਹੀ ਰੂਪਕਮਲ ਚਾਵਲਾ ਕੰਬੋਜ ਵਲੋਂ ਇਲਾਕੇ ਦੇ ਵੱਖ-ਵੱਖ ਸਕੂਲਾਂ, ਕਾਲਜਾਂ ਅਤੇ ਪਿੰਡਾਂ ਵਿਚ ਸੰਪਰਕ ਮੁਹਿੰਮ ਚਲਾ ਕੇ ਵੋਟਰਾਂ ਨਾਲ ਸਿੱਧਾ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ। ਚੋਣ ਪ੍ਰਚਾਰ ਦੌਰਾਨ ਰੂਪਕਮਲ ਵਲੋਂ ਆਪਣੇ ਮੁੱਦਿਆਂ ਨੂੰ ਪ੍ਰਮੁੱਖਤਾ ਨਾਲ ਵੋਟਰਾਂ ਸਾਹਮਣੇ ਰੱਖਿਆ ਜਾ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸੈਨੇਟ ਵਿਚ ਚੁਣੇ ਜਾਣ ਦੀ ਸੂਰਤ ਵਿਚ ਫ਼ਿਰੋਜ਼ਪੁਰ ਸਮੇਤ ਸਰਹੱਦੀ ਖੇਤਰ ਦੇ ਵਿਦਿਆਰਥੀਆਂ, ਅਧਿਆਪਕਾਂ ਅਤੇ ਵਿਦਿਅਕ ਅਦਾਰਿਆਂ ਨਾਲ ਸਬੰਧਤ ਮਸਲਿਆਂ ਨੂੰ ਪੰਜਾਬ ਯੂਨੀਵਰਸਿਟੀ ਦੇ ਪੱਧਰ ’ਤੇ ਪ੍ਰਭਾਵਸ਼ਾਲੀ ਢੰਗ ਨਾਲ ਉਠਾਇਆ ਜਾਵੇਗਾ। ਉਨ੍ਹਾਂ ਵਲੋਂ ਚੋਣਾਂ ਲਈ ਵਿਸ਼ੇਸ਼ ਏਜੰਡਾ ਵੀ ਤਿਆਰ ਕੀਤਾ ਗਿਆ ਹੈ। ਮੁੱਖ ਮੁੱਦਿਆਂ ਵਿਚ ਫ਼ਿਰੋਜ਼ਪੁਰ ਵਿਚ ਪੰਜਾਬ ਯੂਨੀਵਰਸਿਟੀ ਦਾ ਖੇਤਰੀ ਕੇਂਦਰ ਸਥਾਪਤ ਕਰਵਾਉਣਾ, ਮਾਲਵਾ ਖੇਤਰ ਲਈ ਖੇਤਰੀ ਪ੍ਰਸ਼ਾਸਨਿਕ ਦਫ਼ਤਰ ਦੀ ਸਥਾਪਨਾ, ਸਰਹੱਦੀ ਖੇਤਰ ਦੇ ਵਿਦਿਆਰਥੀਆਂ ਲਈ ਬਾਰਡਰ ਏਰੀਆ ਦੀ ਹੱਦ 40 ਕਿਲੋਮੀਟਰ ਤੱਕ ਕਰਵਾਉਣਾ, ਸਰਕਾਰੀ ਕਾਲਜਾਂ ਵਿਚ ਮਾਸਟਰ ਡਿਗਰੀ ਕੋਰਸਾਂ ਦਾ ਵਿਸਥਾਰ ਅਤੇ ਸਰਹੱਦੀ ਖੇਤਰਾਂ ਦੇ ਸਰਕਾਰੀ ਕਾਲਜਾਂ ਵਿਚ ਅਧਿਆਪਕਾਂ ਤੇ ਹੋਰ ਸਟਾਫ਼ ਦੀ ਘਾਟ ਦੂਰ ਕਰਵਾਉਣਾ ਸ਼ਾਮਲ ਹੈ। ਰੂਪਕਮਲ ਚਾਵਲਾ ਕੰਬੋਜ ਨੇ ਕਿਹਾ ਕਿ ਫ਼ਿਰੋਜ਼ਪੁਰ ਸਰਹੱਦੀ ਜ਼ਿਲ੍ਹਾ ਹੋਣ ਕਾਰਨ ਇਥੋਂ ਦੇ ਵਿਦਿਆਰਥੀਆਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪਿਛਲੇ ਕਰੀਬ 40 ਸਾਲਾਂ ਤੋਂ ਫ਼ਿਰੋਜ਼ਪੁਰ ਤੋਂ ਕੋਈ ਸੈਨੇਟਰ ਚੁਣਿਆ ਨਹੀਂ ਗਿਆ, ਜੋ ਯੂਨੀਵਰਸਿਟੀ ਦੇ ਮੰਚ ’ਤੇ ਇਲਾਕੇ ਦੀਆਂ ਵਿਦਿਅਕ ਸਮੱਸਿਆਵਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਉਠਾ ਸਕੇ। ਟੀਮ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਇਸ ਵਾਰ ਫ਼ਿਰੋਜ਼ਪੁਰ ਦੇ ਵੋਟਰ ਇਲਾਕੇ ਦੀ ਆਵਾਜ਼ ਨੂੰ ਸੈਨੇਟ ਤੱਕ ਪਹੁੰਚਾਉਣ ਲਈ ਰੂਪਕਮਲ ਚਾਵਲਾ ਕੰਬੋਜ ਦੇ ਹੱਕ ਵਿਚ ਫ਼ੈਸਲਾ ਦੇਣਗੇ। ਇਸ ਮੌਕੇ ਗੁਰਭੇਜ ਸਿੰਘ ਟਿੱਬੀ ਤੋਂ ਇਲਾਵਾ ਗੁਰਨਾਮ ਸਿੰਘ ਸਿੱਧੂ, ਨਰਿੰਦਰ ਸਿੰਘ ਕੇਸਰ, ਜਸਪਾਲ ਹਾਂਡਾ, ਰਿਟਾਇਰਡ ਲੈਕਚਰਾਰ ਮਨਜੀਤ ਸਿੰਘ, ਜਸਵੀਰ ਸਿੰਘ ਜੋਸਨ, ਸਰਬਜੀਤ ਸਿੰਘ ਭਾਵੜਾ, ਰਵੀਇੰਦਰ ਸਿੰਘ, ਅਮਰੀਕ ਸਿੰਘ ਸਾਮਾਂ, ਪਰਮਿੰਦਰ ਸਿੰਘ ਥਿੰਦ, ਰਾਜੀਵ ਖ਼ਿਆਲ ਆਦਿ ਟੀਮ ਮੈਂਬਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਭੁੱਲਰ ਦੀ ਅਗਵਾਈ ਵਿਚ ਸ਼ਹਿਰੀ ਹਲਕੇ ਦੇ ਲੋਕਾਂ ਨੂੰ ਦਿਖਾਈ ਮੁੱਖ ਮੰਤਰੀ ਦੀ ‘ਸਤੌਜ਼ ਤੋਂ ਸੰਸਦ’ ਡਾਕੂਮੈਂਟਰੀ ਅਗਲੀ ਖ਼ਬਰ ਵਿਵੇਕਾਨੰਦ ਵਰਲਡ ਸਕੂਲ ਵਿਖੇ ਮਨਾਇਆ ਗ੍ਰੈਂਡਪੇਰੈਂਟਸ ਡੇਅ
Ad Position 24