ਸ਼ਿਵਾਲਿਕ ਸਕੂਲ ਦੇ ਅਧਿਆਪਕਾਂ ਨੇ ਜ਼ਿਲ੍ਹਾ ਪੱਧਰੀ ਅਥਲੈਟਿਕਸ ’ਚ ਸੋਨ ਤਗਮੇ ਜਿੱਤ ਕੇ ਸਕੂਲ ਦਾ ਨਾਂਅ ਕੀਤਾ ਰੌਸ਼ਨ
ਜਲਾਲਾਬਾਦ, 3 ਅਕਤੂਬਰ (ਜਸਕਰਨ ਸਿੰਘ ਤਨੇਜਾ)- ਖੇਡਾਂ ਵਤਨ ਪੰਜਾਬ ਦੀਆਂ ਤਹਿਤ ਕਰਵਾਈਆਂ ਗਈਆਂ ਜ਼ਿਲ੍ਹਾ ਪੱਧਰੀ ਐਥਲੈਟਿਕਸ ਖੇਡਾਂ ਵਿਚ ਸ਼ਿਵਾਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਅਧਿਆਪਕਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੋਨ ਤਗਮੇ ਜਿੱਤੇ। ਸੁਖਾ ਮੈਡਮ ਨੇ 100 ਮੀਟਰ ਦੌੜ ਤੇ ਸ਼ਾਟਪੁੱਟ, ਸਤਿੰਦਰ ਮੈਡਮ ਨੇ 10 0 ਮੀਟਰ ਤੇ 200 ਮੀਟਰ ਦੌੜ, ਜਦਕਿ ਅਨੂਪ ਸਰ ਨੇ ਵੀ 100 ਮੀਟਰ ਤੇ 200 ਮੀਟਰ ਦੌੜ ਵਿਚ ਸੋਨ ਤਗਮੇ ਜਿੱਤ ਕੇ ਸਕੂਲ ਦਾ ਮਾਣ ਵਧਾਇਆ।
ਅਜੀਤ ਡੈਸਕ
04-10-2026