06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-10-2026

ਬੰਬੇ ਇੰਸਟੀਚਿਊਟ ਨੇ ਅੰਤਰਰਾਸ਼ਟਰੀ ਅਧਿਆਪਕ ਦਿਵਸ ’ਤੇ ਗੁਰੂ ਨਾਨਕ ਸਕੂਲ ਦੇ ਅਧਿਆਪਕਾਂ ਦਾ ਕੀਤਾ ਸਨਮਾਨ

ਅਬੋਹਰ, 5 ਅਕਤੂਬਰ (ਵਿਵੇਕ ਹੂੜੀਆ)- ਅੰਤਰਰਾਸ਼ਟਰੀ ਅਧਿਆਪਕ ਦਿਵਸ ਦੇ ਮੌਕੇ ’ਤੇ ਬੰਬੇ ਇੰਸਟੀਚਿਊਟ ਵਲੋਂ ਸ੍ਰੀ ਗੁਰੂ ਨਾਨਕ ਏ. ਵੀ.

Ad Position 21
No active advertisement
ਅਜੀਤ ਡੈਸਕ 06-10-2026
ਅਬੋਹਰ, 5 ਅਕਤੂਬਰ (ਵਿਵੇਕ ਹੂੜੀਆ)- ਅੰਤਰਰਾਸ਼ਟਰੀ ਅਧਿਆਪਕ ਦਿਵਸ ਦੇ ਮੌਕੇ ’ਤੇ ਬੰਬੇ ਇੰਸਟੀਚਿਊਟ ਵਲੋਂ ਸ੍ਰੀ ਗੁਰੂ ਨਾਨਕ ਏ.ਵੀ. ਸੀਨੀਅਰ ਸੈਕੰਡਰੀ ਸਕੂਲ ਦੇ ਸਮੂਹ ਅਧਿਆਪਕਾਂ ਨੂੰ ਬੱਚਿਆਂ ਦੇ ਸਰਬਪੱਖੀ ਵਿਕਾਸ ਤੇ ਸਿੱਖਿਆ ਦੇ ਖੇਤਰ ਵਿਚ ਪਾਏ ਜਾ ਰਹੇ ਸ਼ਾਨਦਾਰ ਯੋਗਦਾਨ ਲਈ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਅਧਿਆਪਕਾਂ ਦੇ ਸਮਰਪਣ, ਮਿਹਨਤ ਤੇ ਫ਼ਰਜ਼ ਨਿਭਾਉਣ ਦੀ ਭਾਵਨਾ ਨੂੰ ਸਲਾਮ ਕਰਦਿਆਂ ਉਨ੍ਹਾਂ ਦੀ ਹੌਸਲਾ ਅਫਜ਼ਾਈ ਕੀਤੀ ਗਈ। ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਸਬ-ਇੰਸਪੈਕਟਰ ਸ਼ਿਵ ਸ਼ੰਕਰ, ਦਰਸ਼ਨ ਲਾਲ ਚੁੱਘ ਤੇ ਸੇਵਾਮੁਕਤ ਬੀ.ਪੀ.ਓ. ਸੋਮ ਗਾਂਧੀ ਸ਼ਾਮਲ ਹੋਏ। ਸਕੂਲ ਦੇ ਪ੍ਰਿੰਸੀਪਲ ਅਮਨਦੀਪ ਸ਼ਰਮਾ ਦੀ ਅਗਵਾਈ ਹੇਠ ਸਕੂਲ ਦੇ ਵਿੱਦਿਅਕ ਮਾਹੌਲ ਵਿਚ ਆਏ ਸੁਧਾਰਾਂ ਦੀ ਸ਼ਲਾਘਾ ਕੀਤੀ ਗਈ। ਆਪਣੇ ਸੰਬੋਧਨ ਵਿਚ ਸਬ-ਇੰਸਪੈਕਟਰ ਸ਼ਿਵ ਸ਼ੰਕਰ ਨੇ ਕਿਹਾ ਕਿ ਅੱਜ ਮੈਂ ਜੋ ਵੀ ਹਾਂ, ਆਪਣੇ ਅਧਿਆਪਕਾਂ ਦੀ ਬਦੌਲਤ ਹਾਂ ਉੱਥੇ ਹੀ ਗਗਨ ਚੁੱਘ ਨੇ ਕਿਹਾ ਕਿ ਅਧਿਆਪਕਾਂ ਨੇ ਬੱਚਿਆਂ ਦਾ ਭਵਿੱਖ ਸੰਵਾਰਨ ਲਈ ਦਿਨ-ਰਾਤ ਇੱਕ ਕੀਤਾ ਹੈ। ਮੰਚ ਸੰਚਾਲਨ ਦੀ ਭੂਮਿਕਾ ਪਵਨ ਨੇ ਨਿਭਾਈ। ਇਸ ਮੌਕੇ ਡੀ.ਪੀ. ਮਨਜੀਤ ਸਿੰਘ, ਸਤਵੰਤ ਕੌਰ, ਸੋਨੂੰ ਕਟਾਰੀਆ, ਸੋਨੂੰ ਛਾਬੜਾ ਸਮੇਤ ਸਕੂਲ ਦਾ ਸਮੂਹ ਸਟਾਫ਼ ਹਾਜ਼ਰ ਸੀ।
Ad Position 22
No active advertisement
ਪਿਛਲੀ ਖ਼ਬਰ ਫ਼ਾਜ਼ਿਲਕਾ ਜ਼ਿਲ੍ਹੇ ਦੇ ਵੱਖ-ਵੱਖ ਥਾਣਿਆਂ ’ਚ 9 ਮੁਕੱਦਮੇ ਦਰਜ ਹੈਰੋਇਨ ਸਮੇਤ ਇਕ ਵਿਅਕਤੀ ਕਾਬੂ ਅਗਲੀ ਖ਼ਬਰ ਖੇਤੀ ਪ੍ਰੋਸੈਸਿੰਗ ਤੇ ਉੱਦਮੀ ਖੇਤਰ ’ਚ ਸ਼ਾਨਦਾਰ ਯੋਗਦਾਨ ਲਈ 6 ਸ਼ਖ਼ਸੀਅਤਾਂ ਦਾ ਸਨਮਾਨ
Ad Position 24