10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-10-2026

ਜ਼ਿਲ੍ਹਾ ਪੱਧਰੀ ਸਕੇਟਿੰਗ ਮੁਕਾਬਲਿਆਂ ਵਿਚ ਜਿੱਤੇ 2 ਚਾਂਦੀ ਦੇ ਤਗਮੇ

ਅਬੋਹਰ , 9 ਅਕਤੂਬਰ ( ਤੇਜਿੰਦਰ ਸਿੰਘ ਖ਼ਾਲਸਾ )- ਜ਼ਿਲ੍ਹਾ ਪੱਧਰੀ ਸਕੇਟਿੰਗ ਮੁਕਾਬਲਿਆਂ ਵਿਚ ਦਿਆਰਾ ਮਿੱਤਲ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਆਪਣੀ ਖੇਡ ਪ੍ਰਤਿਭਾ ਦਾ ਲੋਹਾ ਮਨਵਾਇਆ । ਨੇੜਲੇ ਪਿੰਡ ਮਾਹੂਆਣਾ ਬੋਦਲਾ ਸਥਿਤ ਰੇਡੀਐਂਟ ਪਬਲਿਕ ਸਕੂਲ ਵਿਖੇ ਕਰਵਾਏ ਗਏ ਇਨਲਾਈਨ ਸਕੇਟਿੰਗ ਮੁਕਾਬਲਿਆਂ ਦੌਰਾਨ ਦਿਆਰਾ ਨੇ 500 ਮੀਟਰ ਅਤੇ 1000 ਮੀਟਰ ਦੌੜ ਵਿਚ ਦੂਜਾ ਸਥਾਨ ਹਾਸਲ ਕਰਕੇ 2 ਚਾਂਦੀ ਦੇ ਤਗਮੇ ਜਿੱਤੇ ।

Ad Position 21
No active advertisement
ਸਕੇਟਿੰਗ ਮੁਕਾਬਲੇ ਵਿਚ ਤਗਮਾ ਜੇਤੂ ਅਬੋਹਰ ਦੀਆਂ ਖਿਡਾਰਨਾਂ ਨਾਲ ਪ੍ਰਬੰਧਕ। ਅਜੀਤ ਤਸਵੀਰ 10-10-2026
ਅਬੋਹਰ , 9 ਅਕਤੂਬਰ ( ਤੇਜਿੰਦਰ ਸਿੰਘ ਖ਼ਾਲਸਾ )- ਜ਼ਿਲ੍ਹਾ ਪੱਧਰੀ ਸਕੇਟਿੰਗ ਮੁਕਾਬਲਿਆਂ ਵਿਚ ਦਿਆਰਾ ਮਿੱਤਲ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਆਪਣੀ ਖੇਡ ਪ੍ਰਤਿਭਾ ਦਾ ਲੋਹਾ ਮਨਵਾਇਆ । ਨੇੜਲੇ ਪਿੰਡ ਮਾਹੂਆਣਾ ਬੋਦਲਾ ਸਥਿਤ ਰੇਡੀਐਂਟ ਪਬਲਿਕ ਸਕੂਲ ਵਿਖੇ ਕਰਵਾਏ ਗਏ ਇਨਲਾਈਨ ਸਕੇਟਿੰਗ ਮੁਕਾਬਲਿਆਂ ਦੌਰਾਨ ਦਿਆਰਾ ਨੇ 500 ਮੀਟਰ ਅਤੇ 1000 ਮੀਟਰ ਦੌੜ ਵਿਚ ਦੂਜਾ ਸਥਾਨ ਹਾਸਲ ਕਰਕੇ 2 ਚਾਂਦੀ ਦੇ ਤਗਮੇ ਜਿੱਤੇ । ‘ ਖੇਡਾਂ ਵਤਨ ਪੰਜਾਬ ਦੀਆਂ ’ ਤਹਿਤ ਕਰਵਾਏ ਗਏ ਮੁਕਾਬਲਿਆਂ ਵਿਚ ਦਿਆਰਾ ਮਿੱਤਲ ਨੇ ਆਪਣੀ ਮਿਹਨਤ ਅਤੇ ਬਿਹਤਰੀਨ ਖੇਡ ਹੁਨਰ ਦਾ ਪ੍ਰਦਰਸ਼ਨ ਕੀਤਾ । ਦਿਆਰਾ ਮਿੱਤਲ ਮੀਰਾ ਨਰਸਿੰਗ ਕਾਲਜ ਦੇ ਡਾਇਰੈਕਟਰ ਡਾ . ਸਾਹਿਲ ਮਿੱਤਲ ਦੀ ਹੋਣਹਾਰ ਬੇਟੀ ਹੈ । ਉਸ ਦੀ ਇਸ ਪ੍ਰਾਪਤੀ ਨਾਲ ਪਰਿਵਾਰ ਅਤੇ ਇਲਾਕੇ ਵਿਚ ਖ਼ੁਸ਼ੀ ਦੀ ਲਹਿਰ ਹੈ । ਇਸੇ ਮੁਕਾਬਲੇ ਵਿਚ ਯੋਗੇਸ਼ ਗੁਪਤਾ ਦੀ ਬੇਟੀ ਸ਼ਗੁੁਨ ਨੇ ਪਹਿਲਾ ਸਥਾਨ ਹਾਸਲ ਕਰਕੇ ਸੋਨੇ ਦਾ ਤਗਮਾ ਜਿੱਤਿਆ ਜਦ ਕਿ ਕਵਾਡ ਸਕੇਟਿੰਗ ਮੁਕਾਬਲੇ ਵਿਚ ਅਮਿੱਤ ਨਾਗਪਾਲ ਦੀ ਬੇਟੀ ਆਸ਼ਵੀ ਨਾਗਪਾਲ ਨੇ ਵੀ ਸੋਨੇ ਦਾ ਤਗਮਾ ਆਪਣੇ ਨਾਂਅ ਕੀਤਾ । ਹੁਣ ਦਿਆਰਾ ਮਿੱਤਲ , ਸ਼ਗੁੁਨ ਅਤੇ ਆਸ਼ਵੀ ਨਾਗਪਾਲ ਅਗਲੇ ਮਹੀਨੇ ਹੋਣ ਵਾਲੇ ਪੰਜਾਬ ਪੱਧਰੀ ‘ ਖੇਡਾਂ ਵਤਨ ਪੰਜਾਬ ਦੀਆਂ ’ ਮੁਕਾਬਲਿਆਂ ਵਿਚ ਹਿੱਸਾ ਲੈਣਗੇ । ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਨੇ ਇਸ ਪ੍ਰਾਪਤੀਆਂ ਦਾ ਸਿਹਰਾ ਕੋਚ ਜਤਿਨ ਸੋਨੀ ਦੀ ਯੋਗ ਅਗਵਾਈ , ਸਿਖਲਾਈ ਤੇ ਬੱਚਿਆਂ ਦੀ ਸਖ਼ਤ ਮਿਹਨਤ ਨੂੰ ਦਿੱਤਾ ।
Ad Position 22
No active advertisement
ਪਿਛਲੀ ਖ਼ਬਰ 102 ਮਰੀਜ਼ਾਂ ਦੇ ਮੋਤੀਆਬਿੰਦ ਦੇ ਸਫਲ ਆਪ੍ਰੇਸ਼ਨ ਕਰਵਾਏ ਅਗਲੀ ਖ਼ਬਰ ‘‘ ਸਾਡੇ ਬਜ਼ੁਰਗ ਸਾਡਾ ਮਾਣ’’ ਤਹਿਤ ਜ਼ਿਲ੍ਹਾ ਪੱਧਰੀ ਕੈਂਪ ਲਗਾਇਆ
Ad Position 24