ਵਾਹਿਗੁਰੂ ਕਾਲਜ ’ਚ ਐੱਨ.ਐੱਸ.ਐੱਸ. ਕੈਂਪ ਦੇ ਦੂਜੇ ਦਿਨ ਹੋਇਆ ਨਾਟਕ ਦਾ ਮੰਚਨ
ਅਬੋਹਰ, 9 ਅਕਤੂਬਰ(ਵਿਵੇਕ ਹੂੜੀਆ)- ਕੱਚਾ ਅਧਿਆਪਕ ਹੋਣਾ ਕਿਸੇ ਸਰਾਪ ਤੋਂ ਘੱਟ ਨਹੀਂ, ਪਰ ਇਸ ਲਈ ਅਧਿਆਪਕ ਨਹੀਂ ਸਗੋਂ ਸਮਾਜ ਦੀ ਸੋਚ ਤੇ ਮੌਜੂਦਾ ਪ੍ਰਬੰਧ ਜ਼ਿੰਮੇਵਾਰ ਹੈ। ਇਸੇ ਗੰਭੀਰ ਸੰਦੇਸ਼ ਨੂੰ ਲੈ ਕੇ ਵਾਹਿਗੁਰੂ ਕਾਲਜ ਵਿਖੇ ਐੱਨ.
ਅਬੋਹਰ, 9 ਅਕਤੂਬਰ(ਵਿਵੇਕ ਹੂੜੀਆ)- ਕੱਚਾ ਅਧਿਆਪਕ ਹੋਣਾ ਕਿਸੇ ਸਰਾਪ ਤੋਂ ਘੱਟ ਨਹੀਂ, ਪਰ ਇਸ ਲਈ ਅਧਿਆਪਕ ਨਹੀਂ ਸਗੋਂ ਸਮਾਜ ਦੀ ਸੋਚ ਤੇ ਮੌਜੂਦਾ ਪ੍ਰਬੰਧ ਜ਼ਿੰਮੇਵਾਰ ਹੈ। ਇਸੇ ਗੰਭੀਰ ਸੰਦੇਸ਼ ਨੂੰ ਲੈ ਕੇ ਵਾਹਿਗੁਰੂ ਕਾਲਜ ਵਿਖੇ ਐੱਨ.ਐੱਸ.ਐੱਸ. ਕੈਂਪ ਦੇ ਦੂਜੇ ਦਿਨ ‘ਕੱਚਾ ਮਾਸਟਰ’ ਨਾਟਕ ਦਾ ਪ੍ਰਭਾਵਸ਼ਾਲੀ ਮੰਚਨ ਕੀਤਾ ਗਿਆ। ਨਾਟਕ ਰਾਹੀਂ ਕੱਚੇ ਅਧਿਆਪਕਾਂ ਦੇ ਸੰਘਰਸ਼, ਆਰਥਿਕ ਤੰਗੀ, ਸਮਾਜਿਕ ਅਣਦੇਖੀ ਤੇ ਪਰਿਵਾਰਕ ਪਰੇਸ਼ਾਨੀਆਂ ਨੂੰ ਬਹੁਤ ਹੀ ਸੰਜੀਦਗੀ ਨਾਲ ਪੇਸ਼ ਕੀਤਾ ਗਿਆ। ਕਾਲਜ ਦੀ ਐੱਨ.ਐੱਸ.ਐੱਸ. ਯੂਨਿਟ ਵਲੋਂ ਇੰਚਾਰਜ ਡਾ. ਕਾਂਤਾ ਦੀ ਦੇਖ-ਰੇਖ ਹੇਠ ਕਰਵਾਏ ਗਏ ਇਸ ਪ੍ਰੋਗਰਾਮ ਵਿਚ ਸੰਗਰੂਰ ਤੋਂ ਪੁੱਜੀ ‘ਚਰਨਜੀਤ ਐਂਡ ਟੀਮ’ ਦੇ ਕਲਾਕਾਰਾਂ ਨੇ ਆਪਣੀ ਬਿਹਤਰੀਨ ਅਦਾਕਾਰੀ ਨਾਲ ਵਿਦਿਆਰਥੀਆਂ ਨੂੰ ਸਮਾਜ ਦੀਆਂ ਕਈ ਗੰਭੀਰ ਸਮੱਸਿਆਵਾਂ ’ਤੇ ਸੋਚਣ ਲਈ ਮਜਬੂਰ ਕਰ ਦਿੱਤਾ। ਨਾਟਕ ਵਿਚ ਮੁੱਖ ਭੂਮਿਕਾ ਚਰਨਜੀਤ ਦੇਹਲਾ ਨੇ ਨਿਭਾਈ ਜਦਕਿ ਰਾਜਵਿੰਦਰ ਤੇ ਮਨੋਜ ਬਰੇਟਾ ਨੇ ਸਹਾਇਕ ਭੂਮਿਕਾਵਾਂ ਰਾਹੀਂ ਪੇਸ਼ਕਾਰੀ ਨੂੰ ਪ੍ਰਭਾਵਸ਼ਾਲੀ ਬਣਾਇਆ। ਪ੍ਰੋਗਰਾਮ ਦਾ ਮੰਚ ਸੰਚਾਲਨ ਰਾਜਵੀਰ ਕੌਰ ਵਲੋਂ ਕੀਤਾ ਗਿਆ।