18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

76 ਵਾਂ ਸਾਲਾਨਾ ਧਾਰਮਿਕ ਸਮਾਗਮ ਕਰਵਾਇਆ

ਬੱਲੂਆਣਾ, 17 ਅਕਤੂਬਰ (ਜਸਮੇਲ ਸਿੰਘ ਢਿੱਲੋਂ)- ਗੁਰਦੁਆਰਾ ਟਿੱਬਾ ਸਾਹਿਬ ਬੱਲੂਆਣਾ ਵਿਖੇ 1 ਅੱਸੂ ਤੋਂ ਅਖੰਡ ਪਾਠ ਦੀ ਇਕੋਤਰੀ ਲੜੀ ਚੱਲ ਰਹੀ ਸੀ ਜਿਸ ਦੇ 1 ਕੱਤਕ ਨੂੰ ਭੋਗ ਪਾਏ ਗਏ। ਇਕ ਅੱਸੂ ਤੋਂ ਲੈ ਕੇ ਅੱਜ ਤੱਕ ਲਗਭਗ 300 ਅਖੰਡ ਪਾਠ ਦੇ ਭੋਗ ਸੰਪੂਰਨ ਹੋਏ।

Ad Position 21
No active advertisement
ਅਜੀਤ ਡੈਸਕ 18-10-2026
ਬੱਲੂਆਣਾ, 17 ਅਕਤੂਬਰ (ਜਸਮੇਲ ਸਿੰਘ ਢਿੱਲੋਂ)- ਗੁਰਦੁਆਰਾ ਟਿੱਬਾ ਸਾਹਿਬ ਬੱਲੂਆਣਾ ਵਿਖੇ 1 ਅੱਸੂ ਤੋਂ ਅਖੰਡ ਪਾਠ ਦੀ ਇਕੋਤਰੀ ਲੜੀ ਚੱਲ ਰਹੀ ਸੀ ਜਿਸ ਦੇ 1 ਕੱਤਕ ਨੂੰ ਭੋਗ ਪਾਏ ਗਏ। ਇਕ ਅੱਸੂ ਤੋਂ ਲੈ ਕੇ ਅੱਜ ਤੱਕ ਲਗਭਗ 300 ਅਖੰਡ ਪਾਠ ਦੇ ਭੋਗ ਸੰਪੂਰਨ ਹੋਏ। ਗੁਰਦੁਆਰਾ ਸਾਹਿਬ ਦੇ ਪ੍ਰਧਾਨ ਜਤਿੰਦਰ ਪਾਲ ਸਿੰਘ ਰੋਮੀ ਨੇ ਦੱਸਿਆ ਕਿ ਹਰ ਸਾਲ ਇਕ ਅੱਸੂ ਤੋਂ ਅਖੰਡ ਪਾਠ ਦੀ ਲੜੀ ਸ਼ੁਰੂ ਹੁੰਦੀ ਹੈ। ਇਕ ਕੱਤਕ ਨੂੰ ਭੋਗ ਪਾਏ ਜਾਂਦੇ ਹਨ। ਇਸ ਸਮੇਂ ਸੰਬੋਧਨ ਕਰਦਿਆਂ ਭਾਈ ਗੁਰਮੀਤ ਸਿੰਘ ਬਿੱਟੂ ਨੇ ਦੱਸਿਆ ਕਿ ਦੇਸ਼ ਦੀ ਵੰਡ ਤੋਂ ਪਹਿਲਾਂ ਟਿੱਬਾ ਸਾਹਿਬ ਗੁਰਦੁਆਰਾ ਪਾਕਿਸਤਾਨ ਵਿਖੇ ਸੁਸ਼ੋਭਿਤ ਸੀ ਜਿੱਥੇ ਸੰਤ ਸਤਨਾਮ ਸਿੰਘ ਤੇ ਉਨ੍ਹਾਂ ਦੇ ਸੇਵਕ ਸੰਤ ਕਰਤਾਰ ਸਿੰਘ ਸਨ। ਉਕਤ ਸੰਤਾਂ ਨੇ ਉੱਥੇ ਚਰਨ ਛੋਹ ਮਿੱਟੀ ਲਿਆ ਕੇ ਇੱਥੇ ਗੁਰਦੁਆਰਾ ਟਿੱਬਾ ਸਾਹਿਬ ਸੁਸ਼ੋਭਿਤ ਕੀਤਾ। ਇਸ ਸਮੇਂ ਗਿਆਨੀ ਗੁਰਪ੍ਰਤਾਪ ਸਿੰਘ ਪਦਮ, ਬੀਬੀ ਦਲੇਰ ਕੌਰ ਖ਼ਾਲਸਾ, ਗਿਆਨੀ ਪ੍ਰੀਤਮ ਸਿੰਘ ਪਰਵਾਨਾ, ਗਿਆਨੀ ਮਨਦੀਪ ਸਿੰਘ ਮੁਰੀਦ, ਭਾਈ ਅਪਾਰ ਸਿੰਘ ਖ਼ਾਲਸਾ ਜ਼ੀਰਾ ਵਾਲੇ ਤੇ ਭਾਈ ਜਗਦੀਸ਼ ਸਿੰਘ ਹਜ਼ੂਰੀ ਰਾਗੀ ਜਥਿਆਂ ਨੇ ਤਿੰਨ ਦਿਨ ਸਮਾਗਮਾਂ ਦੌਰਾਨ ਸੰਗਤਾਂ ਨੂੰ ਗੁਰੂਆਂ ਇਤਿਹਾਸ ਸੁਣਾ ਕੇ ਨਿਹਾਲ ਕੀਤਾ।
Ad Position 22
No active advertisement
ਪਿਛਲੀ ਖ਼ਬਰ ਸਰਬੱਤ ਦਾ ਭਲਾ ਟਰੱਸਟ ਵਲੋਂ ਲੋੜਵੰਦ ਪਰਿਵਾਰਾਂ ਨੂੰ ਆਰਥਿਕ ਸਹਾਇਤਾ ਦੇ ਚੈੱਕ ਭੇਟ ਅਗਲੀ ਖ਼ਬਰ ਪੰਜਾਬ ਸਰਕਾਰ ਦੀ ਵਿਕਾਸ ਪੱਖੀ ਸੋਚ ਸਦਕਾ ਹਲਕਾ ਜਲਾਲਾਬਾਦ ’ਚ ਵਿਕਾਸ ਕਾਰਜਾਂ ਨੂੰ ਮਿਲੀ ਨਵੀਂ ਰਫ਼ਤਾਰ
Ad Position 24