ਸੇਵਾ ਭਾਰਤੀ ਜਲਾਲਾਬਾਦ ਵਲੋਂ ਵਿਜੇ ਦਸ਼ਮੀ ਮੌਕੇ ਹਵਨ ਯੱਗ, ਦੁਰਗਾ ਆਰਤੀ ਅਤੇ ਕੰਜਕ ਪੂਜਨ
ਜਲਾਲਾਬਾਦ, 20 ਅਕਤੂਬਰ (ਕਰਨ ਚੁਚਰਾ)-ਸੇਵਾ ਭਾਰਤੀ ਜਲਾਲਾਬਾਦ ਵਲੋਂ ਵਿਜੇ ਦਸ਼ਮੀ ਦੇ ਸ਼ੁੱਭ ਅਵਸਰ ’ਤੇ ਗੋਬਿੰਦ ਨਗਰੀ ਸਥਿਤ ਸ਼ਿਵ ਮੰਦਰ ਵਿਖੇ ਸਮੂਹ ਜੀਵ-ਜੰਤੂਆਂ ਅਤੇ ਸਮਾਜ ਦੀ ਸੁੱਖ-ਸ਼ਾਂਤੀ ਤੇ ਸਰਬੱਤ ਦੇ ਭਲੇ ਹਿਤ ਵਿਸ਼ੇਸ਼ ਹਵਨ ਯੱਗ ਕਰਵਾਇਆ ਗਿਆ। ਇਸ ਧਾਰਮਿਕ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਪ੍ਰਦੀਪ ਗੋਇਲ (ਸੰਗਠਨ ਮੰਤਰੀ, ਬਠਿੰਡਾ ਅਤੇ ਫ਼ਿਰੋਜ਼ਪੁਰ ਵਿਭਾਗ) ਨੇ ਉਚੇਚੇ ਤੌਰ ’ਤੇ ਸ਼ਿਰਕਤ ਕੀਤੀ।
ਜਲਾਲਾਬਾਦ, 20 ਅਕਤੂਬਰ (ਕਰਨ ਚੁਚਰਾ)-ਸੇਵਾ ਭਾਰਤੀ ਜਲਾਲਾਬਾਦ ਵਲੋਂ ਵਿਜੇ ਦਸ਼ਮੀ ਦੇ ਸ਼ੁੱਭ ਅਵਸਰ ’ਤੇ ਗੋਬਿੰਦ ਨਗਰੀ ਸਥਿਤ ਸ਼ਿਵ ਮੰਦਰ ਵਿਖੇ ਸਮੂਹ ਜੀਵ-ਜੰਤੂਆਂ ਅਤੇ ਸਮਾਜ ਦੀ ਸੁੱਖ-ਸ਼ਾਂਤੀ ਤੇ ਸਰਬੱਤ ਦੇ ਭਲੇ ਹਿਤ ਵਿਸ਼ੇਸ਼ ਹਵਨ ਯੱਗ ਕਰਵਾਇਆ ਗਿਆ। ਇਸ ਧਾਰਮਿਕ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਪ੍ਰਦੀਪ ਗੋਇਲ (ਸੰਗਠਨ ਮੰਤਰੀ, ਬਠਿੰਡਾ ਅਤੇ ਫ਼ਿਰੋਜ਼ਪੁਰ ਵਿਭਾਗ) ਨੇ ਉਚੇਚੇ ਤੌਰ ’ਤੇ ਸ਼ਿਰਕਤ ਕੀਤੀ। ਸਮਾਗਮ ਦੌਰਾਨ ਵੈਦਿਕ ਮੰਤਰਾਂ ਦੇ ਉਚਾਰਨ ਨਾਲ ਪਵਿੱਤਰ ਹਵਨ ਵਿਚ ਅਹੂਤੀਆਂ ਪਾਈਆਂ ਗਈਆਂ। ਹਵਨ ਸੰਪੰਨ ਹੋਣ ਉਪਰੰਤ ਸ਼ਰਧਾ-ਭਾਵਨਾ ਨਾਲ ਮਾਂ ਦੁਰਗਾ ਦੀ ਆਰਤੀ ਉਤਾਰੀ ਗਈ। ਇਸ ਤੋਂ ਬਾਅਦ ਵਿਧੀ-ਵਿਧਾਨ ਅਨੁਸਾਰ ਕੰਜਕ ਪੂਜਣ ਕੀਤਾ ਗਿਆ। ਇਸ ਸਮਾਗਮ ਵਿਚ ਮੁੱਖ ਤੌਰ ’ਤੇ ਅਮਿੱਤ ਮੁਟਨੇਜਾ ਪ੍ਰਧਾਨ, ਸੇਵਾ ਭਾਰਤੀ, ਰਾਜ ਕੁਮਾਰ ਸਿਡਾਨਾ ਜਨਰਲ ਸਕੱਤਰ, ਸੂਰਜ ਕਾਠਪਾਲ ਐਡਵੋਕੇਟ ਸਕੱਤਰ, ਸੁਨੀਲ ਕੁਮਾਰ ਖ਼ਜ਼ਾਨਚੀ, ਦਵਿੰਦਰਪਾਲ ਉਰਫ਼ ਮੌਂਟੀ ਬਜਾਜ ਅਤੇ ਗਗਨ ਚੁੱਘ ਹਾਜ਼ਰ ਸਨ। ਇਨ੍ਹਾਂ ਤੋਂ ਇਲਾਵਾ ਰੋਹਿਤ ਗੁੰਬਰ, ਅੰਸ਼ ਗੁੰਬਰ, ਅਸ਼ੋਕ ਗਗਨੇਜਾ, ਸੁਰਿੰਦਰ ਘੱਕੜ, ਕੈਪਟਨ ਗੁਰਚਰਨ ਸਿੰਘ ਅਤੇ ਉਨ੍ਹਾਂ ਦੀ ਧਰਮ-ਪਤਨੀ ਪਰਮਜੀਤ ਕੌਰ ਨੇ ਪਰਿਵਾਰ ਸਮੇਤ ਹਾਜ਼ਰੀ ਲਗਵਾਈ।