20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-10-2026

ਸ਼ਿਵਾਲਿਕ ਪਬਲਿਕ ਸਕੂਲ ਫਲੀਆਂ ਵਾਲਾ ਵਿਖੇ ਦੁਸਹਿਰੇ ਦਾ ਤਿਉਹਾਰ ਮਨਾਇਆ

ਉਨ੍ਹਾਂ ਲੋਕਾਂ ਨੂੰ ਆਪਸੀ ਭਾਈਚਾਰਾ ਅਤੇ ਸਦਭਾਵਨਾ ਬਣਾਏ ਰੱਖਣ ਦੀ ਅਪੀਲ ਕੀਤੀ। ਇਸ ਮੌਕੇ ਕੌਂਸਲਰ ਭਜਨ ਲਾਲ, ਬਲਾਕ ਦਿਹਾਤੀ ਕਾਂਗਰਸ ਪ੍ਰਧਾਨ ਅਸ਼ੋਕ ਕੰਬੋਜ, ਰਾਕੇਸ਼ ਰਾਧੇ, ਸਾਬਕਾ ਪ੍ਰਿੰਸੀਪਲ ਟ੍ਰਿਬਿਊਨ ਕੁਮਾਰ, ਮਾਣਿਕ ਵਰਮਾ, ਅਮਨ ਕੰਬੋਜ, ਕੁਲਦੀਪ ਬਰਾੜ, ਜੈ ਚੰਦ, ਟੋਨੀ, ਭੁਪਿੰਦਰ ਸਿੰਘ, ਸਾਹਿਲ ਸੇਠੀ, ਰਮਨ ਕੰਬੋਜ ਅਤੇ ਵਿਕਰਮ ਯਾਦਵ ਸਮੇਤ ਹੋਰ ਪਤਵੰਤੇ ਹਾਜ਼ਰ ਸਨ।

Ad Position 21
No active advertisement
(Ã ਸਫਾ 5 ਦੀ ਬਾਕੀ Æ) 21-10-2026
ਉਨ੍ਹਾਂ ਲੋਕਾਂ ਨੂੰ ਆਪਸੀ ਭਾਈਚਾਰਾ ਅਤੇ ਸਦਭਾਵਨਾ ਬਣਾਏ ਰੱਖਣ ਦੀ ਅਪੀਲ ਕੀਤੀ। ਇਸ ਮੌਕੇ ਕੌਂਸਲਰ ਭਜਨ ਲਾਲ, ਬਲਾਕ ਦਿਹਾਤੀ ਕਾਂਗਰਸ ਪ੍ਰਧਾਨ ਅਸ਼ੋਕ ਕੰਬੋਜ, ਰਾਕੇਸ਼ ਰਾਧੇ, ਸਾਬਕਾ ਪ੍ਰਿੰਸੀਪਲ ਟ੍ਰਿਬਿਊਨ ਕੁਮਾਰ, ਮਾਣਿਕ ਵਰਮਾ, ਅਮਨ ਕੰਬੋਜ, ਕੁਲਦੀਪ ਬਰਾੜ, ਜੈ ਚੰਦ, ਟੋਨੀ, ਭੁਪਿੰਦਰ ਸਿੰਘ, ਸਾਹਿਲ ਸੇਠੀ, ਰਮਨ ਕੰਬੋਜ ਅਤੇ ਵਿਕਰਮ ਯਾਦਵ ਸਮੇਤ ਹੋਰ ਪਤਵੰਤੇ ਹਾਜ਼ਰ ਸਨ। ਕ੍ਰਿਸਟਲ ਵਰਲਡ ਕਾਨਵੈਂਟ ਸਕੂਲ ’ਚ ਮਨਾਇਆ ਦੁਸਹਿਰੇ ਦਾ ਤਿਉਹਾਰ ਜਲਾਲਾਬਾਦ, (ਜਸਕਰਨ ਸਿੰਘ ਤਨੇਜਾ)- ਕ੍ਰਿਸਟਲ ਵਰਲਡ ਕਾਨਵੈਂਟ ਸਕੂਲ, ‘ਦ ਪ੍ਰਾਈਡ ਆਫ਼ ਜਲਾਲਾਬਾਦ’ ਵਿਖੇ ਬਦੀ ’ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦੁਸਹਿਰੇ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਸਕੂਲ ਦੇ ਵਿਹੜੇ ਨੂੰ ਰੰਗ-ਬਿਰੰਗੇ ਗ਼ੁਬਾਰਿਆਂ, ਫੁੱਲਾਂ ਅਤੇ ਸਭਿਆਚਾਰਕ ਝਾਕੀਆਂ ਨਾਲ ਸਜਾਇਆ ਗਿਆ। ਸਮਾਗਮ ਦੌਰਾਨ ਸਕੂਲ ਦੇ ਨੰਨ੍ਹੇ-ਮੁੰਨੇ ਬੱਚਿਆਂ ਅਤੇ ਵਿਦਿਆਰਥੀਆਂ ਨੇ ਭਗਵਾਨ ਸ੍ਰੀ ਰਾਮ, ਮਾਤਾ ਸੀਤਾ, ਲਕਸ਼ਮਣ, ਹਨੂਮਾਨ ਅਤੇ ਰਾਵਣ ਦੇ ਰੂਪ ਧਾਰਨ ਕਰਕੇ ਰਾਮ-ਲੀਲ੍ਹਾ ਦੇ ਪ੍ਰਮੁੱਖ ਦ੍ਰਿਸ਼ਾਂ ਦੀ ਸ਼ਾਨਦਾਰ ਪੇਸ਼ਕਾਰੀ ਕੀਤੀ। ਬੱਚਿਆਂ ਦੀ ਅਦਾਕਾਰੀ ਅਤੇ ਸੰਵਾਦ ਅਦਾਇਗੀ ਨੇ ਹਾਜ਼ਰ ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਮਨ ਮੋਹ ਲਿਆ। ਇਸ ਮੌਕੇ ਅਧਿਆਪਕਾਂ ਨੇ ਦੁਸਹਿਰੇ ਦੇ ਤਿਉਹਾਰ ਦੀ ਮਹੱਤਤਾ ਬਾਰੇ ਚਾਨਣਾ ਪਾਉਂਦਿਆਂ ਕਿਹਾ ਕਿ ਇਹ ਤਿਉਹਾਰ ਸਾਨੂੰ ਅਧਰਮ ’ਤੇ ਧਰਮ, ਝੂਠ ’ਤੇ ਸੱਚ ਅਤੇ ਬੁਰਾਈ ’ਤੇ ਚੰਗਿਆਈ ਦੀ ਜਿੱਤ ਦਾ ਸੰਦੇਸ਼ ਦਿੰਦਾ ਹੈ। ਉਨ੍ਹਾਂ ਕਿਹਾ ਕਿ ਸਕੂਲ ਦਾ ਉਦੇਸ਼ ਵਿਦਿਆਰਥੀਆਂ ਨੂੰ ਵਿੱਦਿਅਕ ਗਿਆਨ ਦੇਣ ਦੇ ਨਾਲ-ਨਾਲ ਉਨ੍ਹਾਂ ਅੰਦਰ ਨੈਤਿਕ ਕਦਰਾਂ-ਕੀਮਤਾਂ, ਆਪਸੀ ਭਾਈਚਾਰੇ ਅਤੇ ਆਪਣੇ ਸਭਿਆਚਾਰ ਪ੍ਰਤੀ ਸਤਿਕਾਰ ਦੀ ਭਾਵਨਾ ਪੈਦਾ ਕਰਨਾ ਵੀ ਹੈ। ਸਮਾਗਮ ਦੇ ਅੰਤ ਵਿਚ ਬੁਰਾਈ, ਹੰਕਾਰ ਅਤੇ ਅਧਰਮ ਦੇ ਪ੍ਰਤੀਕ ਰਾਵਣ ਦੇ ਪੁਤਲੇ ਦਾ ਦਹਿਨ ਕੀਤਾ ਗਿਆ। ਇਸ ਮੌਕੇ ਸਕੂਲ ਦਾ ਵਿਹੜਾ ‘ਜੈ ਸ੍ਰੀ ਰਾਮ’ ਦੇ ਜੈਕਾਰਿਆਂ ਨਾਲ ਗੂੰਜ ਉੱਠਿਆ।
Ad Position 22
No active advertisement
ਪਿਛਲੀ ਖ਼ਬਰ ਫ਼ਿਰੋਜ਼ਪੁਰ ਕੈਂਟ ਪੁਲਿਸ ਵਲੋਂ ਹੈਰੋਇਨ ਮਾਮਲਿਆਂ ਵਿਚ ਤਿੰਨ ਵਿਅਕਤੀ ਗ੍ਰਿਫ਼ਤਾਰ 2 ਨੌਜਵਾਨਾਂ ਕੋਲੋਂ 100 ਗ੍ਰਾਮ ਹੈਰੋਇਨ... ਅਗਲੀ ਖ਼ਬਰ ਜੀ.ਏ.ਵੀ. ਜੈਨ ਆਦਰਸ਼ ਵਿਦਿਆਲਿਆ ’ਚ ਧਾਰਮਿਕ ਸਮਾਗਮ ਕਰਵਾਇਆ
Ad Position 24