20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-10-2026

ਗੁਰਦਿੱਤ ਸਿੰਘ ਗੋਰਾ ਨੇ ਆਪਣੇ ਨਿਵਾਸ ਪੁੱਜੇ ਤਰਸੇਮ ਸਿੰਘ ਦਾ ਕੀਤਾ ਨਿੱਘਾ ਸਵਾਗਤ

ਅਬੋਹਰ, 20 ਅਕਤੂਬਰ (ਤੇਜਿੰਦਰ ਸਿੰਘ ਖ਼ਾਲਸਾ)-ਵਿਧਾਨ ਸਭਾ ਹਲਕਾ ਬੱਲੂਆਣਾ ਵਿਖੇ ਇਕ ਅਹਿਮ ਮੀਟਿੰਗ ਦੌਰਾਨ (ਵਾਰਿਸ ਪੰਜਾਬ ਦੇ) ਸੰਸਦ ਮੈਂਬਰ ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਹਲਕੇ ਦੇ ਸੀਨੀਅਰ ਆਗੂ ਗੁਰਦਿੱਤ ਸਿੰਘ ਗੋਰਾ ਬੱਲੂਆਣਾ ਦੇ ਨਿਵਾਸ ਵਿਖੇ ਪਹੁੰਚੇ, ਜਿੱਥੇ ਪਾਰਟੀ ਵਰਕਰਾਂ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਅਤੇ ਇਲਾਕੇ ਦੇ ਮੌਜੂਦਾ ਹਾਲਾਤ, ਲੋਕਾਂ ਨਾਲ ਜੁੜੇ ਮੁੱਦਿਆਂ ਅਤੇ ਆਉਣ ਵਾਲੀਆਂ ਚੋਣਾਂ ਦੇ ਸੰਦਰਭ ਵਿਚ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਦੌਰਾਨ ਗੁਰਦਿੱਤ ਸਿੰਘ ਗੋਰਾ ਬੱਲੂਆਣਾ ਨੂੰ ਹੌਸਲਾ-ਅਫ਼ਜ਼ਾਈ ਦਿੱਤੀ ਗਈ ਅਤੇ ਲੋਕਾਂ ਨਾਲ ਜੁੜ ਕੇ ਸਮਾਜਿਕ ਸੇਵਾ ਤੇ ਜਨਤਕ ਮੁੱਦਿਆਂ ਲਈ ਸਰਗਰਮ ਰਹਿਣ ਲਈ ਹਲਾਸ਼ੇਰੀ ਦਿੱਤੀ।

Ad Position 21
No active advertisement
ਬੱਲੂਆਣਾ ਹਲਕੇ ਦੇ ਆਗੂ ਗੁਰਦਿੱਤ ਸਿੰਘ ਗੋਰਾ ਦੇ ਨਿਵਾਸ ’ਤੇ ਪਾਰਟੀ ਵਰਕਰਾਂ ਨਾਲ ਮੀਟਿੰਗ ਦੌਰਾਨ ਹਾਜ਼ਰ ਬਾਪੂ ਤਰਸੇਮ ਸਿੰਘ ਅਤੇ ਹੋਰ। ਤਸਵੀਰ-ਤੇਜਿੰਦਰ ਸਿੰਘ ਖ਼ਾਲਸਾ 21-10-2026
ਅਬੋਹਰ, 20 ਅਕਤੂਬਰ (ਤੇਜਿੰਦਰ ਸਿੰਘ ਖ਼ਾਲਸਾ)-ਵਿਧਾਨ ਸਭਾ ਹਲਕਾ ਬੱਲੂਆਣਾ ਵਿਖੇ ਇਕ ਅਹਿਮ ਮੀਟਿੰਗ ਦੌਰਾਨ (ਵਾਰਿਸ ਪੰਜਾਬ ਦੇ) ਸੰਸਦ ਮੈਂਬਰ ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਹਲਕੇ ਦੇ ਸੀਨੀਅਰ ਆਗੂ ਗੁਰਦਿੱਤ ਸਿੰਘ ਗੋਰਾ ਬੱਲੂਆਣਾ ਦੇ ਨਿਵਾਸ ਵਿਖੇ ਪਹੁੰਚੇ, ਜਿੱਥੇ ਪਾਰਟੀ ਵਰਕਰਾਂ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਅਤੇ ਇਲਾਕੇ ਦੇ ਮੌਜੂਦਾ ਹਾਲਾਤ, ਲੋਕਾਂ ਨਾਲ ਜੁੜੇ ਮੁੱਦਿਆਂ ਅਤੇ ਆਉਣ ਵਾਲੀਆਂ ਚੋਣਾਂ ਦੇ ਸੰਦਰਭ ਵਿਚ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਦੌਰਾਨ ਗੁਰਦਿੱਤ ਸਿੰਘ ਗੋਰਾ ਬੱਲੂਆਣਾ ਨੂੰ ਹੌਸਲਾ-ਅਫ਼ਜ਼ਾਈ ਦਿੱਤੀ ਗਈ ਅਤੇ ਲੋਕਾਂ ਨਾਲ ਜੁੜ ਕੇ ਸਮਾਜਿਕ ਸੇਵਾ ਤੇ ਜਨਤਕ ਮੁੱਦਿਆਂ ਲਈ ਸਰਗਰਮ ਰਹਿਣ ਲਈ ਹਲਾਸ਼ੇਰੀ ਦਿੱਤੀ। ਇਸ ਮੌਕੇ ਜਥੇਬੰਦੀ ਦੇ ਬਲਾਕ ਪ੍ਰਧਾਨ ਅਤੇ ਇਲਾਕੇ ਦੀਆਂ ਵੱਖ-ਵੱਖ ਸੰਸਥਾਵਾਂ ਦੇ ਨੁਮਾਇੰਦਿਆਂ ਦੇ ਨਾਲ ਵੀ ਚਰਚਾ ਕੀਤੀ। ਸਾਰਿਆਂ ਦੀ ਹਾਜ਼ਰੀ ਨੇ ਆਪਸੀ ਸਾਂਝ, ਵਿਚਾਰਾਂ ਦੇ ਆਦਾਨ-ਪ੍ਰਦਾਨ ਅਤੇ ਸਮਾਜਿਕ ਜ਼ਿੰਮੇਵਾਰੀਆਂ ਪ੍ਰਤੀ ਵਚਨਬੱਧਤਾ ਨੂੰ ਦਰਸਾਇਆ। ਤਰਸੇਮ ਸਿੰਘ ਨੇ ਦੱਸਿਆ ਕਿ ਪੰਜਾਬ ਵਿਚ ਲਗਾਤਾਰ ਜਥੇਬੰਦੀ ਨੂੰ ਵੱਡਾ ਹੁੰਗਾਰਾ ਮਿਲ ਰਿਹਾ ।
Ad Position 22
No active advertisement
ਪਿਛਲੀ ਖ਼ਬਰ ਸੱਤਿਆ ਸਾਈਂ ਸੇਵਾ ਸਮਿਤੀ ਨੇ ਮਰੀਜ਼ਾਂ ਨੂੰ ਫਲ, ਦੁੱਧ ’ਤੇ ਬਿਸਕੁਟ ਵੰਡੇ ਅਗਲੀ ਖ਼ਬਰ ਮਯੰਕ ਗਗਨੇਜਾ ਨੇ 70ਵੀਆਂ ਐੱਸ.ਜੀ.ਐੱਫ.ਆਈ. ਖੇਡਾਂ ’ਚ ਮੱਲਿਆ ਪਹਿਲਾ ਸਥਾਨ
Ad Position 24