ਸੰਡੇ ਕ੍ਰਿਕਟ ਲੀਗ ਦੀ ਨਿਲਾਮੀ ਵਿਚ ਡਾ.ਸੁਹਾਨੀ ਡੋਡਾ ਨੇ ਕੀਤੀ ਸ਼ਿਰਕਤ
ਖੇਡਾਂ ਨੌਜਵਾਨਾਂ ਨੂੰ ਅੱਗੇ ਵਧਣ ਅਤੇ ਆਪਣੀ ਪ੍ਰਤਿਭਾ ਨਿਖਾਰਨ ਦੀ ਦਿੰਦੀਆਂ ਹਨ ਪ੍ਰੇਰਨਾ-ਡਾ. ਸੁਹਾਨੀ ਡੋਡਾ
ਅਬੋਹਰ, 20 ਅਕਤੂਬਰ (ਵਿਵੇਕ ਹੂੜੀਆ)-ਭਗਵਤੀ ਕ੍ਰਿਕਟ ਕਲੱਬ ਅਬੋਹਰ ਵਲੋਂ ਕਰਵਾਈ ਜਾ ਰਹੀ ਸੰਡੇ ਕ੍ਰਿਕਟ ਲੀਗ ਦੀਆਂ ਟੀਮਾਂ ਦੇ ਖਿਡਾਰੀਆਂ ਦੀ ਨਿਲਾਮੀ (ਆਕਸ਼ਨ) ਸਮਾਗਮ ਵਿਚ ਹਲਕਾ ਇੰਚਾਰਜ ਡਾ. ਸੁਹਾਨੀ ਡੋਡਾ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ।
ਅਬੋਹਰ, 20 ਅਕਤੂਬਰ (ਵਿਵੇਕ ਹੂੜੀਆ)-ਭਗਵਤੀ ਕ੍ਰਿਕਟ ਕਲੱਬ ਅਬੋਹਰ ਵਲੋਂ ਕਰਵਾਈ ਜਾ ਰਹੀ ਸੰਡੇ ਕ੍ਰਿਕਟ ਲੀਗ ਦੀਆਂ ਟੀਮਾਂ ਦੇ ਖਿਡਾਰੀਆਂ ਦੀ ਨਿਲਾਮੀ (ਆਕਸ਼ਨ) ਸਮਾਗਮ ਵਿਚ ਹਲਕਾ ਇੰਚਾਰਜ ਡਾ. ਸੁਹਾਨੀ ਡੋਡਾ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਦੌਰਾਨ ਉਨ੍ਹਾਂ ਖਿਡਾਰੀਆਂ ਦਾ ਉਤਸ਼ਾਹ ਅਤੇ ਕ੍ਰਿਕਟ ਪ੍ਰਤੀ ਜਨੂਨ ਦੇਖ ਕੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ। ਡਾ. ਸੁਹਾਨੀ ਡੋਡਾ ਨੇ ਇਸ ਸ਼ਾਨਦਾਰ ਆਯੋਜਨ ਲਈ ਪ੍ਰਬੰਧਕਾਂ ਨੂੰ ਹਾਰਦਿਕ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਖੇਡਾਂ ਨੌਜਵਾਨਾਂ ਨੂੰ ਅੱਗੇ ਵਧਣ, ਆਪਣੀ ਪ੍ਰਤਿਭਾ ਨਿਖਾਰਨ ਅਤੇ ਸਮਾਜ ਨਾਲ ਜੁੜਨ ਦੀ ਪ੍ਰੇਰਨਾ ਦਿੰਦੀਆਂ ਹਨ। ਨੌਜਵਾਨਾਂ ਦੀ ਊਰਜਾ ਨੂੰ ਸਹੀ ਦਿਸ਼ਾ ਵਿਚ ਲਗਾਉਣ ਲਈ ਅਜਿਹੇ ਆਯੋਜਨ ਬਹੁਤ ਜ਼ਰੂਰੀ ਹਨ।