27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-10-2026

ਲੰਬੀ ਤੇ ਨਿਊ ਤਰਮਾਲਾ ਨਹਿਰ ’ਤੇ ਪੈਂਦੇ ਡੇਢ ਦਰਜਨ ਪਿੰਡਾਂ ਦੇ ਕਿਸਾਨਾਂ ਦੀਆਂ ਤਿੰਨ ਵਾਰੀਆਂ ਲੰਘੀਆਂ ਲਗਾਤਾਰ ਖ਼ਾਲੀ ਸਰ੍ਹੋਂ ਤੇ ਛੋਲਿਆਂ ਦੀ ਖੇਤੀ ਪਿਛੇਤੀ ਹੋਣ ਦੇ ਬਣੇ ਆਸਾਰ

ਬੱਲੂਆਣਾ, 26 ਅਕਤੂਬਰ (ਜਸਮੇਲ ਸਿੰਘ ਢਿੱਲੋਂ)-ਬੱਲੂਆਣਾ ਹਲਕੇ ਅੰਦਰ ਪੈਂਦੀਆਂ ਲੰਬੀ ਮਾਈਨਰ ਅਤੇ ਨਿਊ ਤਰਮਾਲਾ ਨਹਿਰਾਂ ਦੀ ਨਹਿਰੀ ਵਿਭਾਗ ਵਲੋਂ ਬੀਤੀ 11 ਅਕਤੂਬਰ ਦਿਨ ਐਤਵਾਰ ਨੂੰ ਸ਼ਾਮ ਸਮੇਂ 15 ਦਿਨਾਂ ਲਈ ਬੰਦੀ ਕਰ ਦਿੱਤੀ ਗਈ ਸੀ ਪਰ ਹੁਣ ਸਬੰਧਿਤ ਅਧਿਕਾਰੀਆਂ ਨੇ ਦੱਸਿਆ ਕਿ ਸ਼ਾਇਦ ਮੰਗਲਵਾਰ ਸ਼ਾਮ ਨੂੰ ਪਾਣੀ ਛੱਡਿਆ ਜਾਵੇਗਾ। ਜਾਣਕਾਰੀ ਦਿੰਦੇ ਹੋਏ ਕਿਸਾਨ ਆਗੂ ਰਾਜਵਿੰਦਰ ਸਿੰਘ ਨੇ ਦੱਸਿਆ ਕਿ ਸੋਮਵਾਰ ਤੇ ਮੰਗਲਵਾਰ ਵਾਲੇ ਕਿਸਾਨਾਂ ਦੀਆਂ ਤਿੰਨ ਵਾਰੀਆਂ ਲਗਾਤਾਰ ਖ਼ਾਲੀ ਲੰਘ ਚੁੱਕੀਆਂ ਹਨ, ਜਦੋਂ ਕਿ ਅੱਧੇ ਕਿਸਾਨਾਂ ਦੀਆਂ ਕੇਵਲ ਦੋ ਵਾਰੀਆਂ ਖ਼ਾਲੀ ਲੰਘੀਆਂ ਹਨ।

Ad Position 21
No active advertisement
ਬੰਦ ਪਈ ਲੰਬੀ ਮਾਈਨਰ ਨਹਿਰ ਵਿਚੋਂ ਨਿਕਲਣ ਵਾਲੀ ਨਿਊ ਤਰਮਾਲਾ ਨਹਿਰ ਦਾ ਦ੍ਰਿਸ਼। ਤਸਵੀਰ-ਜਸਮੇਲ ਸਿੰਘ ਢਿੱਲੋਂ 27-10-2026
ਬੱਲੂਆਣਾ, 26 ਅਕਤੂਬਰ (ਜਸਮੇਲ ਸਿੰਘ ਢਿੱਲੋਂ)-ਬੱਲੂਆਣਾ ਹਲਕੇ ਅੰਦਰ ਪੈਂਦੀਆਂ ਲੰਬੀ ਮਾਈਨਰ ਅਤੇ ਨਿਊ ਤਰਮਾਲਾ ਨਹਿਰਾਂ ਦੀ ਨਹਿਰੀ ਵਿਭਾਗ ਵਲੋਂ ਬੀਤੀ 11 ਅਕਤੂਬਰ ਦਿਨ ਐਤਵਾਰ ਨੂੰ ਸ਼ਾਮ ਸਮੇਂ 15 ਦਿਨਾਂ ਲਈ ਬੰਦੀ ਕਰ ਦਿੱਤੀ ਗਈ ਸੀ ਪਰ ਹੁਣ ਸਬੰਧਿਤ ਅਧਿਕਾਰੀਆਂ ਨੇ ਦੱਸਿਆ ਕਿ ਸ਼ਾਇਦ ਮੰਗਲਵਾਰ ਸ਼ਾਮ ਨੂੰ ਪਾਣੀ ਛੱਡਿਆ ਜਾਵੇਗਾ। ਜਾਣਕਾਰੀ ਦਿੰਦੇ ਹੋਏ ਕਿਸਾਨ ਆਗੂ ਰਾਜਵਿੰਦਰ ਸਿੰਘ ਨੇ ਦੱਸਿਆ ਕਿ ਸੋਮਵਾਰ ਤੇ ਮੰਗਲਵਾਰ ਵਾਲੇ ਕਿਸਾਨਾਂ ਦੀਆਂ ਤਿੰਨ ਵਾਰੀਆਂ ਲਗਾਤਾਰ ਖ਼ਾਲੀ ਲੰਘ ਚੁੱਕੀਆਂ ਹਨ, ਜਦੋਂ ਕਿ ਅੱਧੇ ਕਿਸਾਨਾਂ ਦੀਆਂ ਕੇਵਲ ਦੋ ਵਾਰੀਆਂ ਖ਼ਾਲੀ ਲੰਘੀਆਂ ਹਨ। ਨਹਿਰੀ ਵਿਭਾਗ ਦੀ ਲਾਪਰਵਾਹੀ ਕਾਰਨ ਪਿਛਲੇ ਲੰਬੇ ਸਮੇਂ ਤੋਂ ਅਜਿਹਾ ਹੁੰਦਾ ਆ ਰਿਹਾ ਹੈ। ਜਦੋਂ ਕਿ ਗੁਆਂਢੀ ਸੂਬੇ ਰਾਜਸਥਾਨ ਵਿਚ ਅਜਿਹੀਆਂ ਗੱਲਾਂ ਦਾ ਖ਼ਾਸ ਧਿਆਨ ਰੱਖਿਆ ਜਾਂਦਾ ਹੈ ਅਤੇ ਸਾਰੇ ਕਿਸਾਨਾਂ ਨੂੰ ਬਰਾਬਰ ਪਾਣੀ ਮਿਲਦਾ ਹੈ। ਲਗਾਤਾਰ ਤਿੰਨ ਵਾਰੀਆਂ ਖ਼ਾਲੀ ਲੰਘ ਜਾਣ ਕਾਰਨ ਡੇਢ ਦਰਜਨ ਪਿੰਡਾਂ ਦੇ ਕਿਸਾਨਾਂ ਦੀ ਸਰ੍ਹੋਂ ਅਤੇ ਛੋਲਿਆਂ ਦੀ ਖੇਤੀ ਪਿਛੇਤੀ ਹੋਣ ਦੇ ਆਸਾਰ ਬਣ ਗਏ ਹਨ। ਅਜਿਹਾ ਹੋਣ ਨਾਲ ਫਲ ਦੇ ਪੱਕਣ ਸਮੇਂ ਬਾਗ਼ਾਂ ਨੂੰ ਸਮੇਂ ਸਿਰ ਪਾਣੀ ਨਾ ਮਿਲਣ ਕਾਰਨ ਕਿੰਨੂ ਝੜਨੇ ਸ਼ੁਰੂ ਹੋ ਗਏ ਹਨ, ਕਿਸਾਨਾਂ ਦੀ ਹਲਕਾ ਵਿਧਾਇਕ ਗੋਲਡੀ ਮੁਸਾਫਿਰ ਅਤੇ ਖੇਤੀ ਵਿਭਾਗ ਮੰਤਰੀ ਤੋਂ ਪੁਰਜ਼ੋਰ ਮੰਗ ਹੈ ਕਿ ਲੰਬੀ ਮਾਈਨਰ ਵਿਚ ਕਿਸਾਨਾਂ ਨੂੰ ਪੂਰਾ ਪਾਣੀ ਦਿੱਤਾ ਜਾਵੇ ਕਿਉਂ ਕਿ ਇਨ੍ਹਾਂ ਦੋਨਾਂ ਨਹਿਰਾਂ ’ਤੇ ਪੈਂਦੇ ਕਿਸਾਨਾਂ ਕੋਲ ਬਹੁਤਾ ਖੇਤਰ ਬਾਗ਼ਾਂ ਦਾ ਹੈ ਤੇ ਬਾਗ਼ਾਂ ਨੂੰ ਧਰਤੀ ਹੇਠਲਾ ਪਾਣੀ ਮਾਫ਼ਕ ਨਹੀਂ ਹੈ।
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਨਾਨਕਸਰ ਟੋਭਾ ਵਿਖੇ ਯਾਦਗਾਰੀ ਹੋ ਨਿੱਬੜਿਆ ਗੁਰਮਤਿ ਵਿਚਾਰ ਸਮਾਗਮ ਅਗਲੀ ਖ਼ਬਰ 20 ਹਜ਼ਾਰ ਰੁਪਏ ਦੀ ਠੱਗੀ ਮਾਰੀ
Ad Position 24