27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-10-2026

ਡੀ.ਏ.ਵੀ. ਕਾਲਜ ਆਫ਼ ਐਜੂਕੇਸ਼ਨ ਅਬੋਹਰ ਨੇ 86 ਇਨਾਮਾਂ ਨਾਲ ਲਗਾਤਾਰ 12ਵੀਂ ਵਾਰ ਜਿੱਤੀ ਪੰਜਾਬ ਯੂਨੀਵਰਸਿਟੀ ਯੂਥ ਫ਼ੈਸਟੀਵਲ ਦੀ ਓਵਰਆਲ ਟਰਾਫ਼ੀ

ਅਬੋਹਰ, 26 ਅਕਤੂਬਰ, (ਵਿਵੇਕ ਹੂੜੀਆ)- ਡੀ. ਏ.

Ad Position 21
No active advertisement
ਜੇਤੂ ਟਰਾਫ਼ੀ ਨਾਲ ਖ਼ੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਡੀ.ਏ.ਵੀ. ਕਾਲਜ ਆਫ਼ ਐਜੂਕੇਸ਼ਨ ਅਬੋਹਰ ਦੇ ਕਾਰਜਕਾਰੀ ਪ੍ਰਿੰਸੀਪਲ ਡਾ. ਵਿਜੇ ਗਰੋਵਰ, ਕੰਟਿੰਜੈਂਟ ਇੰਚਾਰਜ ਡਾ. ਹਰਪ੍ਰੀਤ ਕੌਰ, ਸਟਾਫ਼ ਮੈਂਬਰ ਤੇ ਜੇਤੂ ਵਿਦਿਆਰਥੀ। ਅਜੀਤ ਤਸਵੀਰ 27-10-2026
ਅਬੋਹਰ, 26 ਅਕਤੂਬਰ, (ਵਿਵੇਕ ਹੂੜੀਆ)- ਡੀ.ਏ.ਵੀ. ਕਾਲਜ ਆਫ਼ ਐਜੂਕੇਸ਼ਨ ਅਬੋਹਰ ਨੇ ਪੰਜਾਬ ਯੂਨੀਵਰਸਿਟੀ ਜ਼ੋਨਲ ਯੂਥ ਐਂਡ ਹੈਰੀਟੇਜ ਫ਼ੈਸਟੀਵਲ (ਜ਼ੋਨ-ਬੀ) ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਲਗਾਤਾਰ 12ਵੀਂ ਵਾਰ ਓਵਰਆਲ ਟਰਾਫ਼ੀ ’ਤੇ ਕਬਜ਼ਾ ਕਰਕੇ ਕਾਲਜ ਦਾ ਨਾਂਅ ਰੌਸ਼ਨ ਕੀਤਾ ਹੈ। 21 ਤੋਂ 24 ਅਕਤੂਬਰ ਤੱਕ ਕਰਵਾਏ ਗਏ ਇਸ ਵੱਕਾਰੀ ਯੂਥ ਫ਼ੈਸਟੀਵਲ ਵਿਚ ਕਾਲਜ ਨੇ ਕੁੱਲ 86 ਇਨਾਮ ਹਾਸਲ ਕਰ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਡਾ.ਹਰਪ੍ਰੀਤ ਕੌਰ ਨੇ ਦੱਸਿਆ ਕਿ ਇਸ ਮੁਕਾਬਲੇ ਵਿਚ ਅਬੋਹਰ, ਫ਼ਾਜ਼ਿਲਕਾ, ਸ੍ਰੀ ਮੁਕਤਸਰ ਸਾਹਿਬ, ਮਲੋਟ, ਗਿੱਦੜਬਾਹਾ, ਫ਼ਿਰੋਜ਼ਪੁਰ ਅਤੇ ਮੋਗਾ ਖੇਤਰਾਂ ਦੇ 17 ਬੀ.ਐੱਡ. ਕਾਲਜਾਂ ਨੇ ਭਾਗ ਲਿਆ। ਕਾਲਜ ਦੇ ਵਿਦਿਆਰਥੀਆਂ ਨੇ ਸਭਿਆਚਾਰਕ, ਸਾਹਿੱਤਿਕ, ਸੰਗੀਤ, ਡਾਂਸ ਤੇ ਵਿਰਾਸਤੀ ਵੰਨਗੀਆਂ ਵਿਚ ਬਿਹਤਰੀਨ ਕਲਾ ਦਾ ਪ੍ਰਦਰਸ਼ਨ ਕੀਤਾ। ਕਾਲਜ ਦੇ ਵਿਦਿਆਰਥੀਆਂ ਨੇ ਲੋਕ ਗੀਤ, ਸਮੂਹ ਗਾਣ, ਭਜਨ, ਜਨਰਲ ਗਰੁੱਪ ਡਾਂਸ, ਗਿੱਧਾ, ਭੰਗੜਾ, ਲੋਕ ਸਾਜ਼, ਸਕਿੱਟ, ਵਾਰ, ਕਵੀਸ਼ਰੀ, ਕਲੀ ਗਾਇਕੀ, ਰੰਗੋਲੀ, ਕਲੇਅ ਮਾਡਲਿੰਗ, ਕੋਲਾਜ ਮੇਕਿੰਗ, ਅੰਗਰੇਜ਼ੀ ਤੇ ਹਿੰਦੀ ਸੁੰਦਰ ਲਿਖਾਈ, ਕਰੋਸ਼ੀਆ ਤੇ ਜਨਰਲ ਨੌਲੇਜ ਕੁਇਜ਼ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸ ਤੋਂ ਇਲਾਵਾ ਮੀਮ, ਗ਼ਜ਼ਲ, ਛਿੱਕੂ ਮੇਕਿੰਗ, ਪਰਾਂਦਾ, ਟੋਕਰੀ, ਪੀੜ੍ਹੀ, ਇੰਨੂ, ਪੱਖੀ, ਫੁਲਕਾਰੀ, ਰਚਨਾਤਮਿਕ ਤੇ ਲੇਖ ਲੇਖਣ, ਇਕਾਂਗੀ, ਲੁੱਡੀ ਤੇ ਹੋਰ ਕਈ ਮੁਕਾਬਲਿਆਂ ਵਿਚ ਦੂਜਾ ਸਥਾਨ ਹਾਸਲ ਕੀਤਾ। ਜਦਕਿ ਕਲਾਸੀਕਲ ਗਾਇਕੀ, ਮਿਮੀਕਰੀ, ਸਟਿਲ ਲਾਈਫ਼ ਡਰਾਇੰਗ, ਕਾਰਟੂਨਿੰਗ, ਕਵਿਤਾ ਉਚਾਰਨ, ਵਾਦ-ਵਿਵਾਦ, ਸੰਸਕ੍ਰਿਤ ਤੇ ਪੰਜਾਬੀ ਲਿਖਾਈ, ਮੁਹਾਵਰੇਦਾਰ ਵਾਰਤਾਲਾਪ, ਭੰਡ ਅਤੇ ਕਲਾਸੀਕਲ ਡਾਂਸ ਆਦਿ ਵਿਚ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਇਤਿਹਾਸਕ ਪ੍ਰਾਪਤੀ ’ਤੇ ਕਾਲਜ ਦੇ ਪ੍ਰਿੰਸੀਪਲ ਡਾ.ਵਿਜੇ ਗਰੋਵਰ ਨੇ ਸਮੂਹ ਸਟਾਫ਼, ਪ੍ਰਬੰਧਕਾਂ, ਕੋਚਾਂ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਲਗਾਤਾਰ 12ਵੀਂ ਵਾਰ ਇਹ ਟਰਾਫ਼ੀ ਜਿੱਤਣਾ ਕਾਲਜ ਦੀ ਸ਼ਾਨਦਾਰ ਰਵਾਇਤ, ਵਿਦਿਆਰਥੀਆਂ ਦੀ ਸਖ਼ਤ ਮਿਹਨਤ ਅਤੇ ਅਧਿਆਪਕਾਂ ਦੀ ਯੋਗ ਅਗਵਾਈ ਦਾ ਨਤੀਜਾ ਹੈ। ਉਨ੍ਹਾਂ ਯੂਥ ਸਰਵਿਸ ਕਲੱਬ ਦੀ ਇੰਚਾਰਜ ਡਾ. ਹਰਪ੍ਰੀਤ ਕੌਰ ਅਤੇ ਟੀਮ ਮੈਂਬਰਾਂ ਡਾ.ਮਨਦੀਪ ਕੌਰ, ਡਾ.ਗੁਰਦੀਪ ਕੌਰ ਤੇ ਸੁਰੇਸ਼ ਮੱਕੜ ਦੇ ਯੋਗਦਾਨ ਦੀ ਵਿਸ਼ੇਸ਼ ਸ਼ਲਾਘਾ ਕੀਤੀ। ਕਾਲਜ ਵਿਖੇ ਇਸ ਜਿੱਤ ਨੂੰ ਲੈ ਕੇ ਖ਼ੁਸ਼ੀ ਦਾ ਮਾਹੌਲ ਹੈ।
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਪ੍ਰਕਾਸ਼ ਪੁਰਬ ਸ਼ਰਧਾਪੂਰਵਕ ਮਨਾਇਆ ਅਗਲੀ ਖ਼ਬਰ ਵਿਧਾਇਕ ਗੋਲਡੀ ਕੰਬੋਜ ਨੇ ਚੱਕ ਜਾਨੀਸਰ ਵਿਖੇ ਵਿਕਾਸ ਕਾਰਜਾਂ ਦੇ ਰੱਖੇ ਨੀਂਹ ਪੱਥਰ
Ad Position 24