ਮਹਾਰਾਜਾ ਰਣਜੀਤ ਸਿੰਘ ਏ.ਐਫ.ਪੀ.ਆਈ. ਮੋਹਾਲੀ ਵਲੋਂ ਐਨ.ਡੀ.ਏ. ਚਾਹਵਾਨਾਂ ਲਈ ਦਾਖ਼ਲੇ ਦਾ ਐਲਾਨ
17ਵੇਂ ਕੋਰਸ ਲਈ ਪ੍ਰਵੇਸ਼ ਪ੍ਰੀਖਿਆ 3 ਜਨਵਰੀ 2027 ਨੂੰ, 11ਵੀਂ-12ਵੀਂ ਦੀ ਪੜ੍ਹਾਈ ਨਾਲ ਮਿਲੇਗੀ ਐਨ.ਡੀ.ਏ.ਦੀ ਮੁਫ਼ਤ ਸਿਖਲਾਈ
ਫ਼ਾਜ਼ਿਲਕਾ, 28 ਅਕਤੂਬਰ(ਦਵਿੰਦਰ ਪਾਲ ਸਿੰਘ)- ਪੰਜਾਬ ਸਰਕਾਰ ਦੁਆਰਾ ਸਥਾਪਿਤ ‘ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ’, ਸੈਕਟਰ-77, ਮੋਹਾਲੀ ਵਲੋਂ 17ਵੇਂ ਕੋਰਸ ਲਈ ਦਾਖ਼ਲੇ ਦੀ ਪ੍ਰਕਿਰਿਆ ਦਾ ਐਲਾਨ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਫ਼ਾਜ਼ਿਲਕਾ ਅਮਰਪ੍ਰੀਤ ਕੌਰ ਸੰਧੂ ਨੇ ਦੱਸਿਆ ਕਿ ਇਹ ਸੰਸਥਾ ਪੰਜਾਬ ਦੇ ਨੌਜਵਾਨਾਂ ਲਈ ਫ਼ੌਜ ਵਿਚ ਅਫ਼ਸਰ ਬਣਨ ਦਾ ਇਕ ਸੁਨਹਿਰੀ ਮੌਕਾ ਹੈ।
ਫ਼ਾਜ਼ਿਲਕਾ, 28 ਅਕਤੂਬਰ(ਦਵਿੰਦਰ ਪਾਲ ਸਿੰਘ)- ਪੰਜਾਬ ਸਰਕਾਰ ਦੁਆਰਾ ਸਥਾਪਿਤ ‘ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ’, ਸੈਕਟਰ-77, ਮੋਹਾਲੀ ਵਲੋਂ 17ਵੇਂ ਕੋਰਸ ਲਈ ਦਾਖ਼ਲੇ ਦੀ ਪ੍ਰਕਿਰਿਆ ਦਾ ਐਲਾਨ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਫ਼ਾਜ਼ਿਲਕਾ ਅਮਰਪ੍ਰੀਤ ਕੌਰ ਸੰਧੂ ਨੇ ਦੱਸਿਆ ਕਿ ਇਹ ਸੰਸਥਾ ਪੰਜਾਬ ਦੇ ਨੌਜਵਾਨਾਂ ਲਈ ਫ਼ੌਜ ਵਿਚ ਅਫ਼ਸਰ ਬਣਨ ਦਾ ਇਕ ਸੁਨਹਿਰੀ ਮੌਕਾ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਸੰਸਥਾ ਪੰਜਾਬ ਦੇ ਹੋਣਹਾਰ ਲੜਕਿਆਂ ਨੂੰ 11ਵੀਂ ਤੇ 12ਵੀਂ ਦੀ ਪੜ੍ਹਾਈ ਦੇ ਨਾਲ-ਨਾਲ ਐਨ.ਡੀ.ਏ. ਦੀ ਯੂ.ਪੀ.ਐੱਸ.ਸੀ. ਪ੍ਰੀਖਿਆ ਤੇ ਐੱਸ.ਐੱਸ.ਬੀ.ਇੰਟਰਵਿਊ ਲਈ ਮੁਫ਼ਤ ਤੇ ਉੱਚ ਪੱਧਰੀ ਸਿਖਲਾਈ ਦਿੰਦੀ ਹੈ। ਚੁਣੇ ਗਏ ਕੈਡਟਾਂ ਦੇ ਰਹਿਣ, ਖਾਣ-ਪੀਣ ਤੇ ਸਿਖਲਾਈ ਦਾ ਸਾਰਾ ਖਰਚਾ ਪੰਜਾਬ ਸਰਕਾਰ ਵੱਲੋਂ ਚੁੱਕਿਆ ਜਾਂਦਾ ਹੈ। ਸੰਸਥਾ ਦੀਆਂ ਪ੍ਰਾਪਤੀਆਂ ’ਤੇ ਚਾਨਣਾ ਪਾਉਂਦਿਆਂ ਉਨ੍ਹਾਂ ਦੱਸਿਆ ਕਿ ਹੁਣ ਤੱਕ 14 ਕੋਰਸਾਂ ਵਿਚੋਂ 594 ਕੈਡਟ ਪਾਸ ਆਊਟ ਹੋ ਚੁੱਕੇ ਹਨ, ਜਿਨ੍ਹਾਂ ਵਿਚੋਂ 394 ਨੇ ਐੱਸ.ਐੱਸ.ਬੀ. ਕਲੀਅਰ ਕੀਤਾ, 325 ਕੈਡਟ ਐਨ.ਡੀ.ਏ. ਵਿਚ ਚੁਣੇ ਗਏ ਅਤੇ 198 ਅਫ਼ਸਰ ਵਜੋਂ ਦੇਸ਼ ਦੀ ਸੇਵਾ ਕਰ ਰਹੇ ਹਨ। 66.32 ਫ਼ੀਸਦੀ ਸਫਲਤਾ ਦਰ ਨਾਲ ਇਹ ਸੰਸਥਾ ਪੂਰੇ ਦੇਸ਼ ਵਿਚੋਂ ਮੋਹਰੀ ਹੈ। ਉਨ੍ਹਾਂ ਦੱਸਿਆ ਕਿ 17ਵੇਂ ਕੋਰਸ ਲਈ ਆਨਲਾਈਨ ਫਾਰਮ 1 ਅਕਤੂਬਰ ਤੋਂ ਭਰੇ ਜਾ ਰਹੇ ਹਨ ਅਤੇ ਇਸ ਦੀ ਪ੍ਰਵੇਸ਼ ਪ੍ਰੀਖਿਆ 3 ਜਨਵਰੀ 2027 (ਐਤਵਾਰ) ਨੂੰ ਲਈ ਜਾਵੇਗੀ। ਯੋਗ ਅਤੇ ਇੱਛੁਕ ਉਮੀਦਵਾਰ ਦਾਖ਼ਲੇ ਸਬੰਧੀ ਬਰੋਸ਼ਰ ਅਤੇ ਹੋਰ ਵੇਰਵੇ ਸੰਸਥਾ ਦੀ ਅਧਿਕਾਰਤ ਵੈੱਬਸਾਈਟ ਤੋਂ ਪ੍ਰਾਪਤ ਕਰ ਸਕਦੇ ਹਨ।