31-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-10-2026

ਆਂਗਣਵਾੜੀ ਵਰਕਰਾਂ ਵਲੋਂ ਸਰਕਾਰ ਵਿਰੁੱਧ ਸੰਘਰਸ਼ ਦਾ ਐਲਾਨ

ਜਲਾਲਾਬਾਦ, 30 ਅਕਤੂਬਰ (ਕਰਨ ਚੁਚਰਾ)- ਆਲ ਇੰਡੀਆ ਆਂਗਣਵਾੜੀ ਵਰਕਰਜ਼/ਹੈਲਪਰਜ਼ ਯੂਨੀਅਨ ਪੰਜਾਬ (ਏਟਕ) ਵਲੋਂ ਜਲਾਲਾਬਾਦ ਵਿਖੇ ਇਕ ਪ੍ਰੈੱਸ ਕਾਨਫ਼ਰੰਸ ਕੀਤੀ ਗਈ। ਯੂਨੀਅਨ ਆਗੂਆਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਵਿਰੁੱਧ ਤਿੱਖਾ ਰੋਸ ਪ੍ਰਗਟਾਇਆ।

Ad Position 21
No active advertisement
ਅਜੀਤ ਡੈਸਕ 31-10-2026
ਜਲਾਲਾਬਾਦ, 30 ਅਕਤੂਬਰ (ਕਰਨ ਚੁਚਰਾ)- ਆਲ ਇੰਡੀਆ ਆਂਗਣਵਾੜੀ ਵਰਕਰਜ਼/ਹੈਲਪਰਜ਼ ਯੂਨੀਅਨ ਪੰਜਾਬ (ਏਟਕ) ਵਲੋਂ ਜਲਾਲਾਬਾਦ ਵਿਖੇ ਇਕ ਪ੍ਰੈੱਸ ਕਾਨਫ਼ਰੰਸ ਕੀਤੀ ਗਈ। ਯੂਨੀਅਨ ਆਗੂਆਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਵਿਰੁੱਧ ਤਿੱਖਾ ਰੋਸ ਪ੍ਰਗਟਾਇਆ। ਸੂਬਾ ਪ੍ਰਧਾਨ ਸਰੋਜ ਛੱਪੜੀ ਵਾਲਾ ਅਤੇ ਸੂਬਾ ਸਕੱਤਰ ਸੁਨੀਲ ਕੌਰ ਬੇਦੀ ਨੇ ਆਖਿਆ ਕਿ ‘ਆਪ’ ਸਰਕਾਰ ਨੇ ਸੱਤਾ ਵਿਚ ਆਉਣ ਤੋਂ ਪਹਿਲਾਂ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਨਾਲ ਵਾਅਦਾ ਕੀਤਾ ਸੀ ਕਿ ਸਰਕਾਰ ਬਣਦਿਆਂ ਹੀ ਉਨ੍ਹਾਂ ਦਾ ਮਾਣ-ਭੱਤਾ ਦੁੱਗਣਾ ਕੀਤਾ ਜਾਵੇਗਾ ਤੇ ਪ੍ਰਾਇਮਰੀ ਸਕੂਲਾਂ ਵਿਚ ਭੇਜੇ ਬੱਚੇ ਮੁੜ ਆਂਗਣਵਾੜੀ ਸੈਂਟਰਾਂ ਵਿਚ ਲਿਆਂਦੇ ਜਾਣਗੇ ਪਰ ਹੁਣ ਸਰਕਾਰ ਦਾ ਕਾਰਜਕਾਲ ਪੂਰਾ ਹੋਣ ਕਿਨਾਰੇ ਹੈ ਅਤੇ ਅਜੇ ਤੱਕ ਇੱਕ ਵੀ ਮੰਗ ਪੂਰੀ ਨਹੀਂ ਕੀਤੀ ਗਈ। ਉਨ੍ਹਾਂ ਨਵੇਂ ਸੰਘਰਸ਼ੀ ਪ੍ਰੋਗਰਾਮ ਦਾ ਐਲਾਨ ਕਰਦਿਆਂ ਕਿਹਾ ਕਿ ਜੇਕਰ ਇਕ ਹਫ਼ਤੇ ਦੇ ਅੰਦਰ-ਅੰਦਰ ਮੁੱਖ ਮੰਤਰੀ ਨਾਲ ਮੀਟਿੰਗ ਦਾ ਸਮਾਂ ਦੇ ਕੇ ਮੰਗਾਂ ਦਾ ਹੱਲ ਨਾ ਕੀਤਾ ਗਿਆ ਤਾਂ ਸਾਰੇ ਵਿਧਾਇਕਾਂ ਦੀਆਂ ਕੋਠੀਆਂ ਅੱਗੇ ਵਿਧਾਇਕਾਂ ਤੇ ਮੁੱਖ ਮੰਤਰੀ ਦੇ ਪੁਤਲੇ ਬਣਾ ਕੇ ਸਸਕਾਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੁਤਲਾ ਫੂਕਣ ਤੋਂ ਬਾਅਦ ਘਰਾਂ ਸਾਹਮਣੇ ਪੂਰੇ 13 ਦਿਨ ਸੱਥਰ ਵਿਛਾਇਆ ਜਾਵੇਗਾ। ਰੀਤੀ-ਰਿਵਾਜਾਂ ਅਨੁਸਾਰ ਚੌਥੇ ਦਿਨ ਫ਼ੁਲ ਚੁਗਣ ਦੀ ਰਸਮ, ਪੰਜਵੇਂ ਦਿਨ ਪਗੜੀ ਦੀ ਰਸਮ ਕੀਤੀ ਜਾਵੇਗੀ ਤੇ 13ਵੇਂ ਦਿਨ ਗੰਗਾ ਵਿਚ ਫ਼ੁਲ ਤਰਾਏ ਜਾਣਗੇ। ਇਸ ਮੌਕੇ ਬਲਾਕ ਪ੍ਰਧਾਨ ਬਲਵਿੰਦਰ ਕੌਰ ਮੁਹੰਮਦੇ ਵਾਲਾ, ਕੈਲਾਸ਼ ਛੱਪੜੀ ਵਾਲਾ, ਹਰਜੀਤ ਕੌਰ ਢੰਡੀਆਂ, ਕ੍ਰਿਸ਼ਨਾ ਸੰਤੋਖ ਸਿੰਘ ਵਾਲਾ, ਮੰਜੂ ਘੁਬਾਇਆ, ਗੁਰਜੀਤ ਕੌਰ ਮੰਨੇ ਵਾਲਾ, ਪ੍ਰਕਾਸ਼ ਭੰਬਾ ਵੱਟੂ, ਚਾਂਦ, ਅਨੀਤਾ, ਰੇਣੂ, ਸੀਤਾ, ਕ੍ਰਿਸ਼ਨਾ ਬੰਦੀ ਵਾਲਾ, ਵੀਨਾ, ਰਾਜ ਲਮੋਚੜ, ਸ਼ਿਮਲਾ ਅਤੇ ਸੀਮਾ ਜਲਾਲਾਬਾਦ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ - ਅਜੇ ਕੁਮਾਰ ਹੱਤਿਆ ਕਾਂਡ-11 ਦਿਨ ਬੀਤਣ ਦੇ ਬਾਵਜੂਦ ਵੀ ਪਰਿਵਾਰ ਨੇ ਨਹੀਂ ਹੋਣ ਦਿੱਤਾ ਅੰਤਿਮ ਸੰਸਕਾਰ ਅਗਲੀ ਖ਼ਬਰ ਡੇਂਗੂ ਦੀ ਰੋਕਥਾਮ ਲਈ ਜ਼ਿਲ੍ਹੇ ਦੇ ਸਮੂਹ ਲੈਬ ਟੈਕਨੀਸ਼ੀਅਨਾਂ ਦੀ ਸਮੀਖਿਆ ਬੈਠਕ, ਹੁਣ ਤੱਕ ਸਾਹਮਣੇ ਆਏ 30 ਮਾਮਲੇ
Ad Position 24