05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਸ਼੍ਰੀ ਸਨਾਤਨ ਧਰਮ ਮਹਾਬੀਰ ਮਾਡਲ ਸਕੂਲ ਵਿਖੇ ਧੂਮਧਾਮ ਨਾਲ ਮਨਾਇਆ ਦੀਵਾਲੀ ਦਾ ਤਿਉਹਾਰ

ਫ਼ਾਜ਼ਿਲਕਾ, 5 ਨਵੰਬਰ (ਦਵਿੰਦਰ ਪਾਲ ਸਿੰਘ)-ਸ਼੍ਰੀ ਸਨਾਤਨ ਧਰਮ ਮਹਾਬੀਰ ਦਲ ਫ਼ਾਜ਼ਿਲਕਾ ਵਲੋਂ ਸੰਚਾਲਿਤ ਸ਼੍ਰੀ ਸਨਾਤਨ ਧਰਮ ਮਹਾਬੀਰ ਮਾਡਲ ਸਕੂਲ ਵਿਖੇ ਦੀਵਾਲੀ ਦਾ ਪਵਿੱਤਰ ਤਿਉਹਾਰ ਸ਼ਾਮ ਲਾਲ ਸ਼ਰਮਾ ਅਤੇ ਪ੍ਰਿੰਸੀਪਲ ਮਧੂ ਸ਼ਰਮਾ ਦੀ ਅਗਵਾਈ ਹੇਠ ਸਿੱਧ ਸ਼੍ਰੀ ਹਨੂਮਾਨ ਮੰਦਿਰ ਦੇ ਵਿਹੜੇ ’ਚ ਸ਼ਰਧਾ ’ਤੇ ਉਤਸ਼ਾਹ ਨਾਲ ਮਨਾਇਆ ਗਿਆ। ਸਮਾਗਮ ਵਿਚ ਰੀਟਾ ਸੇਠੀ, ਸੁਨੀਤਾ ਸਚਦੇਵਾ, ਸੰਜੀਵ ਗਿਲਹੋਤਰਾ ‘ਸੰਜੂ’, ਵਿਨੋਦ ਸਚਦੇਵਾ, ਮੰਦਿਰ ਦੇ ਮਹਾ ਮੰਤਰੀ ਖ਼ਰੈਤ ਸੇਠੀ, ਖ਼ਜ਼ਾਨਚੀ ਸੁਭਾਸ਼ ਖੂੰਗਰ, ਅਜੇ ਸਚਦੇਵਾ, ਪੂਜਾ ਲੂਥਰਾ ਸਚਦੇਵਾ ਅਤੇ ਸੋਨੂੰ ਵਰਮਾ ਨੇ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਿਰਕਤ ਕੀਤੀ, ਜਦਕਿ ਮੰਚ ਸੰਚਾਲਨ ਰਾਣੀ ਸ਼ਰਮਾ ਨੇ ਕੀਤਾ ।

Ad Position 21
No active advertisement
ਅਜੀਤ ਡੈਸਕ 06-11-2026
ਫ਼ਾਜ਼ਿਲਕਾ, 5 ਨਵੰਬਰ (ਦਵਿੰਦਰ ਪਾਲ ਸਿੰਘ)-ਸ਼੍ਰੀ ਸਨਾਤਨ ਧਰਮ ਮਹਾਬੀਰ ਦਲ ਫ਼ਾਜ਼ਿਲਕਾ ਵਲੋਂ ਸੰਚਾਲਿਤ ਸ਼੍ਰੀ ਸਨਾਤਨ ਧਰਮ ਮਹਾਬੀਰ ਮਾਡਲ ਸਕੂਲ ਵਿਖੇ ਦੀਵਾਲੀ ਦਾ ਪਵਿੱਤਰ ਤਿਉਹਾਰ ਸ਼ਾਮ ਲਾਲ ਸ਼ਰਮਾ ਅਤੇ ਪ੍ਰਿੰਸੀਪਲ ਮਧੂ ਸ਼ਰਮਾ ਦੀ ਅਗਵਾਈ ਹੇਠ ਸਿੱਧ ਸ਼੍ਰੀ ਹਨੂਮਾਨ ਮੰਦਿਰ ਦੇ ਵਿਹੜੇ ’ਚ ਸ਼ਰਧਾ ’ਤੇ ਉਤਸ਼ਾਹ ਨਾਲ ਮਨਾਇਆ ਗਿਆ। ਸਮਾਗਮ ਵਿਚ ਰੀਟਾ ਸੇਠੀ, ਸੁਨੀਤਾ ਸਚਦੇਵਾ, ਸੰਜੀਵ ਗਿਲਹੋਤਰਾ ‘ਸੰਜੂ’, ਵਿਨੋਦ ਸਚਦੇਵਾ, ਮੰਦਿਰ ਦੇ ਮਹਾ ਮੰਤਰੀ ਖ਼ਰੈਤ ਸੇਠੀ, ਖ਼ਜ਼ਾਨਚੀ ਸੁਭਾਸ਼ ਖੂੰਗਰ, ਅਜੇ ਸਚਦੇਵਾ, ਪੂਜਾ ਲੂਥਰਾ ਸਚਦੇਵਾ ਅਤੇ ਸੋਨੂੰ ਵਰਮਾ ਨੇ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਿਰਕਤ ਕੀਤੀ, ਜਦਕਿ ਮੰਚ ਸੰਚਾਲਨ ਰਾਣੀ ਸ਼ਰਮਾ ਨੇ ਕੀਤਾ । ਇਸ ਮੌਕੇ ਸਕੂਲ ਦੇ ਨੰਨੇ-ਮੁੰਨੇ ਬੱਚਿਆਂ ਨੇ ਮਨਮੋਹਕ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰਕੇ ਸਭ ਦਾ ਮਨ ਮੋਹ ਲਿਆ। ਸਮਾਜ ਸੇਵੀ ਅਜੇ ਸਚਦੇਵਾ ਅਤੇ ਪੂਜਾ ਲੂਥਰਾ ਸਚਦੇਵਾ ਵਲੋਂ ਬੱਚਿਆਂ ਨੂੰ ਕਾਪੀਆਂ-ਪੈੱਨ ਵੰਡੇ ਗਏ। ਆਏ ਹੋਏ ਪਤਵੰਤਿਆਂ ਨੇ ਬੱਚਿਆਂ ਨੂੰ ਦੀਵਾਲੀ ਦੀਆਂ ਮੁਬਾਰਕਾਂ ਦਿੰਦਿਆਂ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਸਕੂਲ ਪ੍ਰਬੰਧਕਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ। ਅੰਤ ਵਿਚ ਸਾਰਿਆਂ ਦਾ ਧੰਨਵਾਦ ਕੀਤਾ ਗਿਆ ਅਤੇ ਰਿਫਰੈਸ਼ਮੈਂਟ ਵੰਡੀ ਗਈ।
Ad Position 22
No active advertisement
ਪਿਛਲੀ ਖ਼ਬਰ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣ ਲਈ ਲੋਕ ਵਾਤਾਵਰਨ ਦੀ ਸੰਭਾਲ ਵੱਲ ਧਿਆਨ ਦੇਣ- ਸਰਪੰਚ ਪਰਮਜੀਤ ਕੌਰ ਅਗਲੀ ਖ਼ਬਰ ਸਰਵਹਿੱਤਕਾਰੀ ਵਿੱਦਿਆ ਮੰਦਿਰ ਦੇ ਨੈਤਿਕ ਅਤੇ ਮਨਿੰਦਰ ਦੀ ਸ਼ਾਨਦਾਰ ਸਫਲਤਾ, ਸਟੇਟ ਵਾਲੀਬਾਲ ’ਚ ਜਿੱਤਿਆ ਦੂਜਾ ਸਥਾਨ, ਨੈਸ਼ਨ...
Ad Position 24