10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-11-2026

ਆਰੀਆ ਸਮਾਜ ਤੇ ਇਸਤਰੀ ਆਰੀਆ ਸਮਾਜ ਨੇ ਰਿਸ਼ੀ ਨਿਰਵਾਣ ਦਿਵਸ ਮਨਾਇਆ

ਫ਼ਾਜ਼ਿਲਕਾ, 9 ਨਵੰਬਰ (ਦਵਿੰਦਰ ਪਾਲ ਸਿੰਘ)- ਆਰੀਆ ਸਮਾਜ ਅਤੇ ਇਸਤਰੀ ਆਰੀਆ ਸਮਾਜ ਵਲੋਂ ਆਰੀਆ ਸਮਾਜ ਦੇ ਪ੍ਰਧਾਨ ਡਾ. ਨਵਦੀਪ ਜਸੂਜਾ ਦੀ ਅਗਵਾਈ ਹੇਠ ਸਥਾਨਕ ਆਰੀਆ ਸਮਾਜ ਮੰਦਰ ਵਿਖੇ ਰਿਸ਼ੀ ਨਿਰਵਾਣ ਦਿਵਸ ਬੜੀ ਸ਼ਰਧਾ ਨਾਲ ਮਨਾਇਆ ਗਿਆ।

Ad Position 21
No active advertisement
ਅਜੀਤ ਡੈਸਕ 10-11-2026
ਫ਼ਾਜ਼ਿਲਕਾ, 9 ਨਵੰਬਰ (ਦਵਿੰਦਰ ਪਾਲ ਸਿੰਘ)- ਆਰੀਆ ਸਮਾਜ ਅਤੇ ਇਸਤਰੀ ਆਰੀਆ ਸਮਾਜ ਵਲੋਂ ਆਰੀਆ ਸਮਾਜ ਦੇ ਪ੍ਰਧਾਨ ਡਾ. ਨਵਦੀਪ ਜਸੂਜਾ ਦੀ ਅਗਵਾਈ ਹੇਠ ਸਥਾਨਕ ਆਰੀਆ ਸਮਾਜ ਮੰਦਰ ਵਿਖੇ ਰਿਸ਼ੀ ਨਿਰਵਾਣ ਦਿਵਸ ਬੜੀ ਸ਼ਰਧਾ ਨਾਲ ਮਨਾਇਆ ਗਿਆ। ਇਸ ਮੌਕੇ ਪੁਰੋਹਿਤ ਪ੍ਰੇਮ ਨਰਾਇਣ ਵਿਦਿਆਰਥੀ ਦੁਆਰਾ ਵੈਦਿਕ ਮੰਤਰਾਂ ਨਾਲ ਹਵਨ ਯੱਗ ਕਰਵਾਇਆ ਗਿਆ, ਜਿਸ ਵਿਚ ਜਜਮਾਨ ਵਜੋਂ ਇਸਤਰੀ ਆਰੀਆ ਸਮਾਜ ਦੀ ਸਰਪ੍ਰਸਤ ਸ਼੍ਰੀਮਤੀ ਸੁਦੇਸ਼ ਨਾਗਪਾਲ ਸ਼ਾਮਲ ਹੋਏ। ਉਨ੍ਹਾਂ ਅਤੇ ਹਾਜ਼ਰ ਸ਼ਰਧਾਲੂਆਂ ਨੇ ਵੈਦਿਕ ਮੰਤਰਾਂ ਦੇ ਉਚਾਰਨ ਨਾਲ ਯੱਗ ਵਿਚ ਅਹੂਤੀਆਂ ਪਾਈਆਂ। ਇਸ ਸਮਾਗਮ ਦੌਰਾਨ ਸ਼੍ਰੀਮਤੀ ਸੁਦੇਸ਼ ਨਾਗਪਾਲ, ਆਸ਼ਾ ਮਿਨੋਚਾ ਅਤੇ ਨੀਲਮ ਪੁਜਾਰਾ ਨੇ ਆਰੀਆ ਸਮਾਜ ਦੇ ਸੰਸਥਾਪਕ ਮਹਾਂਰਿਸ਼ੀ ਸਵਾਮੀ ਦਯਾਨੰਦ ਸਰਸਵਤੀ ਜੀ ਦੇ ਸ਼ੁੱਭ ਕਾਰਜਾਂ ਨੂੰ ਸਮਰਪਿਤ ਭਜਨ ਗਾਇਣ ਕੀਤੇ। ਇਸ ਮੌਕੇ ਡਾ.ਸੁਸ਼ੀਲ ਵਰਮਾ ਨੇ ਮਹਾਂਰਿਸ਼ੀ ਦਯਾਨੰਦ ਸਰਸਵਤੀ ਜੀ ਦੇ ਜੀਵਨ ’ਤੇ ਚਾਨਣਾ ਪਾਉਂਦਿਆਂ ਦੱਸਿਆ ਕਿ ਕਿਵੇਂ ਉਨ੍ਹਾਂ ਨੇ ਆਪਣਾ ਪੂਰਾ ਜੀਵਨ ਵੇਦਾਂ ਦੀਆਂ ਸਿੱਖਿਆਵਾਂ ਦੇ ਪ੍ਰਚਾਰ-ਪ੍ਰਸਾਰ ਲਈ ਸਮਰਪਿਤ ਕੀਤਾ ਅਤੇ ਇਸਤਰੀ ਸਿੱਖਿਆ, ਔਰਤਾਂ ਤੇ ਵਿਧਵਾਵਾਂ ਦੇ ਸੁਧਾਰ ਅਤੇ ਉੱਨਤੀ ’ਤੇ ਵਿਸ਼ੇਸ਼ ਜ਼ੋਰ ਦਿੱਤਾ। ਇਸ ਸਮਾਗਮ ਵਿਚ ਆਰੀਆ ਸਮਾਜ ਦੇ ਸਰਪ੍ਰਸਤ ਕਿਸ਼ੋਰ ਚੰਦ ਪੁੰਛੀ, ਮੰਤਰੀ ਇੰਜੀਨੀਅਰ ਅਮਿੱਤ ਉਬਵੇਜਾ, ਅਨੂਪ ਪੁੰਛੀ, ਰਾਜਵੀਰ ਸਿੰਘ, ਵਿਨੇ ਮਿਨੋਚਾ, ਐਡਵੋਕੇਟ ਵਿਜੇ ਕੁਮਾਰ ਪੁਜਾਰਾ, ਗੀਤਾ ਪੁੰਛੀ, ਸੁਨੀਤਾ ਮਿੱਢਾ ਅਤੇ ਸ਼ਾਰਦਾ ਸਮੇਤ ਕਈ ਹੋਰ ਪਤਵੰਤੇ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਲੋਕਤੰਤਰ ਸੈਨਾਨੀ ਝਾਂਬ ਪਰਿਵਾਰ ਨੇ ਸੋਸ਼ਲ ਵੈੱਲਫੇਅਰ ਸੁਸਾਇਟੀ ਨਾਲ ਮਿਲ ਕੇ ਬਿਰਧ ਆਸ਼ਰਮ ’ਚ ਮਨਾਈ ਦੀਵਾਲੀ ਅਗਲੀ ਖ਼ਬਰ ਐਡਵੋਕੇਟ ਗਰੇਵਾਲ ਨਾਲ ਵੱਖ-ਵੱਖ ਆਗੂਆਂ ਨੇ ਕੀਤਾ ਦੁੱਖ ਸਾਂਝਾ
Ad Position 24