10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-11-2026

ਲੋਕਤੰਤਰ ਸੈਨਾਨੀ ਝਾਂਬ ਪਰਿਵਾਰ ਨੇ ਸੋਸ਼ਲ ਵੈੱਲਫੇਅਰ ਸੁਸਾਇਟੀ ਨਾਲ ਮਿਲ ਕੇ ਬਿਰਧ ਆਸ਼ਰਮ ’ਚ ਮਨਾਈ ਦੀਵਾਲੀ

ਫ਼ਾਜ਼ਿਲਕਾ, 9 ਨਵੰਬਰ (ਦਵਿੰਦਰ ਪਾਲ ਸਿੰਘ)- ਫ਼ਾਜ਼ਿਲਕਾ ਦੇ ਪ੍ਰਸਿੱਧ ਲੋਕਤੰਤਰ ਸੈਨਾਨੀ ਸਵ. ਜਨਕ ਰਾਜ ਝਾਂਬ ਦੇ ਪਰਿਵਾਰਕ ਮੈਂਬਰਾਂ ਵਲੋਂ ਮਨੁੱਖ ਕਲਿਆਣ ਸਭਾ ਫ਼ਾਜ਼ਿਲਕਾ ਵਲੋਂ ਚਲਾਏ ਜਾ ਰਹੇ ਬਿਰਧ ਆਸ਼ਰਮ ਵਿਚ ਆਪਣੇ ਪਰਿਵਾਰ ਅਤੇ ਜ਼ਿਲ੍ਹਾ ਫ਼ਾਜ਼ਿਲਕਾ ਦੀ ਚਾਰ ਦਹਾਕੇ ਪੁਰਾਣੀ ਮੋਹਰੀ ਸਮਾਜ ਸੇਵੀ ਸੰਸਥਾ ਸੋਸ਼ਲ ਵੈੱਲਫੇਅਰ ਸੋਸਾਇਟੀ ਨਾਲ ਮਿਲ ਕੇ ਦੀਵਾਲੀ ਦਾ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਇਆ ਗਿਆ।

Ad Position 21
No active advertisement
ਅਜੀਤ ਡੈਸਕ 10-11-2026
ਫ਼ਾਜ਼ਿਲਕਾ, 9 ਨਵੰਬਰ (ਦਵਿੰਦਰ ਪਾਲ ਸਿੰਘ)- ਫ਼ਾਜ਼ਿਲਕਾ ਦੇ ਪ੍ਰਸਿੱਧ ਲੋਕਤੰਤਰ ਸੈਨਾਨੀ ਸਵ.ਜਨਕ ਰਾਜ ਝਾਂਬ ਦੇ ਪਰਿਵਾਰਕ ਮੈਂਬਰਾਂ ਵਲੋਂ ਮਨੁੱਖ ਕਲਿਆਣ ਸਭਾ ਫ਼ਾਜ਼ਿਲਕਾ ਵਲੋਂ ਚਲਾਏ ਜਾ ਰਹੇ ਬਿਰਧ ਆਸ਼ਰਮ ਵਿਚ ਆਪਣੇ ਪਰਿਵਾਰ ਅਤੇ ਜ਼ਿਲ੍ਹਾ ਫ਼ਾਜ਼ਿਲਕਾ ਦੀ ਚਾਰ ਦਹਾਕੇ ਪੁਰਾਣੀ ਮੋਹਰੀ ਸਮਾਜ ਸੇਵੀ ਸੰਸਥਾ ਸੋਸ਼ਲ ਵੈੱਲਫੇਅਰ ਸੋਸਾਇਟੀ ਨਾਲ ਮਿਲ ਕੇ ਦੀਵਾਲੀ ਦਾ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਜ਼ਿਕਰਯੋਗ ਹੈ ਕਿ ਸਵ. ਝਾਂਬ ਦੀ ਪਤਨੀ ਤਾਰਾ ਰਾਣੀ ਅਤੇ ਉਨ੍ਹਾਂ ਦੇ ਦੋਵੇਂ ਪੁੱਤਰਾਂ ਸੰਜੀਵ ਕੁਮਾਰ ਅਤੇ ਕ੍ਰਾਂਤੀ ਕੁਮਾਰ ਦੇ ਸਹਿਯੋਗ ਨਾਲ ਪਿਛਲੇ 19 ਸਾਲਾਂ ਤੋਂ ਲਗਾਤਾਰ ਬਿਰਧ ਆਸ਼ਰਮ ਦੇ ਬਜ਼ੁਰਗਾਂ ਨਾਲ ਦੀਵਾਲੀ ਮਨਾਈ ਜਾ ਰਹੀ ਹੈ। ਇਸ ਮੌਕੇ ਬਿਰਧ ਆਸ਼ਰਮ ਦੇ ਬਜ਼ੁਰਗਾਂ ਨੂੰ ਮਠਿਆਈਆਂ ਅਤੇ ਤੋਹਫ਼ੇ ਭੇਟ ਕੀਤੇ ਗਏ, ਜਿਨ੍ਹਾਂ ਨੂੰ ਪ੍ਰਾਪਤ ਕਰਕੇ ਬਜ਼ੁਰਗ ਬੇਹੱਦ ਖ਼ੁਸ਼ ਹੋਏ। ਸੋਸਾਇਟੀ ਦੇ ਪ੍ਰਧਾਨ ਸ਼ਸ਼ੀਕਾਂਤ ਨੇ ਝਾਂਬ ਪਰਿਵਾਰ ਵਲੋਂ ਪਿਛਲੇ 19 ਸਾਲਾਂ ਤੋਂ ਲਗਾਤਾਰ ਬਜ਼ੁਰਗਾਂ ਨਾਲ ਦੀਵਾਲੀ ਮਨਾਉਣ ਦੇ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਪਰਿਵਾਰ ਦੀ ਸੇਵਾ ਭਾਵਨਾ ਦਾ ਹੀ ਨਤੀਜਾ ਹੈ ਕਿ ਪਰਿਵਾਰ ਦੀਆਂ ਦੋਵੇਂ ਬੱਚੀਆਂ ਗਰਿਮਾ ਅਤੇ ਜਾਹਨਵੀ ਨੂੰ ਇਸ ਸਾਲ ਐੱਮ.ਬੀ.ਬੀ.ਐੱਸ.ਵਿਚ ਦਾਖ਼ਲਾ ਮਿਲਿਆ ਹੈ। ਇਸ ਸੰਖੇਪ ਅਤੇ ਪ੍ਰਭਾਵਸ਼ਾਲੀ ਸਮਾਗਮ ਵਿਚ ਸੋਸ਼ਲ ਵੈੱਲਫੇਅਰ ਸੋਸਾਇਟੀ ਦੇ ਸਰਪ੍ਰਸਤ ਗਿਰਧਾਰੀ ਲਾਲ ਅਗਰਵਾਲ, ਪ੍ਰਧਾਨ ਸ਼ਸ਼ੀਕਾਂਤ, ਰਾਕੇਸ਼ ਗਿਲਹੋਤਰਾ, ਬਾਬੂ ਲਾਲ ਅਰੋੜਾ, ਨਰੇਸ਼ ਜੁਨੇਜਾ, ਸੰਦੀਪ ਅਨੇਜਾ, ਭਾਰਤ ਭੂਸ਼ਨ ਗਰਗ, ਰਵਿੰਦਰ ਰੰਗਬੁੱਲਾ, ਅਵਨੀਸ਼ ਸਚਦੇਵਾ, ਸੁਨੀਲ ਰਾਣਾ, ਨੀਲਮ ਸਚਦੇਵਾ, ਜਗਦੀਸ਼ ਸਿਰੋਵਾ, ਮੋਹਨ ਸਰੂਪ ਬਿਦਾਨੀ ਅਤੇ ਡਾ. ਅਨੰਨਿਆ ਅਨੇਜਾ ਮੌਜੂਦ ਸਨ। ਝਾਂਬ ਪਰਿਵਾਰ ਵਲੋਂ ਤਾਰਾ ਰਾਣੀ ਦੀਆਂ ਦੋਵੇਂ ਨੂੰਹਾਂ ਸੰਗੀਤਾ ਅਤੇ ਦੀਪਿਕਾ, ਉਨ੍ਹਾਂ ਦੀਆਂ ਦੋਵੇਂ ਪੋਤਰੀਆਂ ਅਤੇ ਭਾਵੀ ਡਾਕਟਰ ਗਰਿਮਾ ਤੇ ਜਾਹਨਵੀ ਅਤੇ ਪੋਤਰਾ ਅਨਿਕੇਤ ਝਾਂਬ ਵੀ ਸ਼ਾਮਲ ਹੋਏ। ਬਿਰਧ ਆਸ਼ਰਮ ਦੇ ਪ੍ਰਧਾਨ ਅਸ਼ੋਕ ਬੁੱਧੀਰਾਜਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜਨਰਲ ਸਕੱਤਰ ਰਮੇਸ਼ ਕਪੂਰ ਅਤੇ ਮੈਂਬਰ ਸਤੀਸ਼ ਜੋਸ਼ੀ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪੈਨਸ਼ਨਰਾਂ ਦੇ ਆਨਲਾਈਨ ਜੀਵਨ ਪ੍ਰਮਾਣ ਪੱਤਰ ਭਰਨ ਲਈ 11 ਅਤੇ 12 ਨੂੰ ਲੱਗੇਗਾ ਵਿਸ਼ੇਸ਼ ਕੈਂਪ- ਰੰਗੀਲਾ ਅਗਲੀ ਖ਼ਬਰ ਆਰੀਆ ਸਮਾਜ ਤੇ ਇਸਤਰੀ ਆਰੀਆ ਸਮਾਜ ਨੇ ਰਿਸ਼ੀ ਨਿਰਵਾਣ ਦਿਵਸ ਮਨਾਇਆ
Ad Position 24