10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-11-2026

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪ੍ਰਭਾਤ ਫੇਰੀਆਂ ਸ਼ੁਰੂ

ਫ਼ਾਜ਼ਿਲਕਾ, 9 ਨਵੰਬਰ (ਦਵਿੰਦਰ ਪਾਲ ਸਿੰਘ)- ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਲੋਂ ਜਗਤ ਗੁਰੂ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸ਼ੁਰੂ ਹੋਈ ਪ੍ਰਭਾਤ ਫੇਰੀ ਫ਼ਾਜ਼ਿਲਕਾ ਦੇ ਵਿਜੇ ਕਾਲੋਨੀ ਅੰਦਰ ਧਰਮਪਾਲ ਦੇ ਗ੍ਰਹਿ ਵਿਖੇ ਪੁੱਜੀ। ਅੰਮ੍ਰਿਤ ਵੇਲੇ ਤੋਂ ਪੰਜ ਬਾਣੀਆਂ ਦੇ ਨਿੱਤਨੇਮ ਉਪਰੰਤ ਇਹ ਪ੍ਰਭਾਤ ਫੇਰੀ ਸ਼ਹਿਰ ਦੇ ਕਈ ਗਲੀ ਮੁਹੱਲਿਆਂ, ਗਊਸ਼ਾਲਾ ਰੋਡ, ਸੈਕਰਡ ਹਾਰਟ ਸਕੂਲ ਰੋੜ, ਐਮ.

Ad Position 21
No active advertisement
ਪ੍ਰੇਮ ਗਲੀ ਅੰਦਰ ਪ੍ਰਭਾਤ ਫੇਰੀ ਦੇ ਪੁੱਜਣ ’ਤੇ ਪਰਿਵਾਰਿਕ ਮੈਂਬਰਾਂ ਦਾ ਸਨਮਾਨ ਕਰਦੇ ਹੋਏ ਪ੍ਰਬੰਧਕ ਕਮੇਟੀ ਦੇ ਸੇਵਾਦਾਰ ਭਾਈ ਦਵਿੰਦਰ ਸਿੰਘ, ਨਰੈਣ ਸਿੰਘ, ਪ੍ਰਭਜੀਤ ਸਿੰਘ, ਦਵਿੰਦਰ ਸਿੰਘ ਅਹੂਜਾ ਆਦਿ। ਅਜੀਤ ਤਸਵੀਰਾਂ 10-11-2026
ਫ਼ਾਜ਼ਿਲਕਾ, 9 ਨਵੰਬਰ (ਦਵਿੰਦਰ ਪਾਲ ਸਿੰਘ)- ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਲੋਂ ਜਗਤ ਗੁਰੂ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸ਼ੁਰੂ ਹੋਈ ਪ੍ਰਭਾਤ ਫੇਰੀ ਫ਼ਾਜ਼ਿਲਕਾ ਦੇ ਵਿਜੇ ਕਾਲੋਨੀ ਅੰਦਰ ਧਰਮਪਾਲ ਦੇ ਗ੍ਰਹਿ ਵਿਖੇ ਪੁੱਜੀ। ਅੰਮ੍ਰਿਤ ਵੇਲੇ ਤੋਂ ਪੰਜ ਬਾਣੀਆਂ ਦੇ ਨਿੱਤਨੇਮ ਉਪਰੰਤ ਇਹ ਪ੍ਰਭਾਤ ਫੇਰੀ ਸ਼ਹਿਰ ਦੇ ਕਈ ਗਲੀ ਮੁਹੱਲਿਆਂ, ਗਊਸ਼ਾਲਾ ਰੋਡ, ਸੈਕਰਡ ਹਾਰਟ ਸਕੂਲ ਰੋੜ, ਐਮ.ਸੀ. ਕਾਲੋਨੀ ਤੋਂ ਹੁੰਦੀ ਹੋਈ ਵਿਜੇ ਕਾਲੋਨੀ ਅੰਦਰ ਪੁੱਜੀ। ਜਿੱਥੇ ਸੰਗਤਾਂ ਨੇ ਪ੍ਰਭਾਤ ਫੇਰੀ ਦਾ ਭਰਵਾਂ ਸਵਾਗਤ ਕੀਤਾ। ਉਨ੍ਹਾਂ ਦੇ ਗ੍ਰਹਿ ਵਿਖੇ ਬੀਬੀ ਤ੍ਰਿਪਤ ਕੌਰ, ਭਾਈ ਜਸਪ੍ਰੀਤ ਸਿੰਘ ਦੇ ਜਥੇ ਨੇ ਗੁਰਬਾਣੀ ਦੀ ਅੰਮ੍ਰਿਤ ਵਰਖਾ ਕੀਤੀ। ਇਸੇ ਤਰ੍ਹਾਂ ਕੈਲਾਸ਼ ਨਗਰ ਅਤੇ ਪ੍ਰੇਮ ਗਲੀ ਅੰਦਰ ਦਰਸ਼ਨ ਸਿੰਘ ਬੇਦੀ ਦੇ ਗ੍ਰਹਿ ਵਿਖੇ ਪੁੱਜੀ ਪ੍ਰਭਾਤ ਫੇਰੀ ਦਾ ਜੈਕਾਰਿਆਂ ਦੀ ਗੂੰਜ ਨਾਲ ਭਰਵਾਂ ਸਵਾਗਤ ਕੀਤਾ ਗਿਆ। ਪ੍ਰਭਾਤ ਫੇਰੀ ਦੌਰਾਨ ਦਵਿੰਦਰ ਸਿੰਘ ਅਹੂਜਾ, ਅਮਰਜੀਤ ਸਿੰਘ ਸੰਧੂ, ਮਹਿੰਗਾ ਸਿੰਘ, ਪ੍ਰਭਜੀਤ ਸਿੰਘ ਕਾਠਪਾਲ, ਨਰੈਣ ਸਿੰਘ ਬੈਂਕ ਵਾਲੇ, ਸੁਖਵਿੰਦਰ ਸਿੰਘ ਤਨੇਜਾ, ਜਰਨੈਲ ਸਿੰਘ ਤਨੇਜਾ, ਪ੍ਰੀਤਮ ਸਿੰਘ ਸਾਈਕਲਾਂ ਵਾਲੇ, ਜੋਗਿੰਦਰ ਸਿੰਘ ਨਾਮਧਾਰੀ, ਸੁਖਵਿੰਦਰ ਸਿੰਘ ਰਾਜੂ, ਦੇਵਰਾਜ ਗੋਪ, ਮਾਨ ਸਿੰਘ, ਡਾ.ਦਵਿੰਦਰ ਸਿੰਘ, ਪ੍ਰਿੰਸੀਪਲ ਨਰਿੰਦਰ ਪਾਲ ਸਿੰਘ, ਸਾਜਨ ਚੁੱਘ, ਹਰਮੰਦਰ ਸਿੰਘ ਬੱਸਾਂ ਵਾਲੇ, ਹਰਮਿੰਦਰ ਸਿੰਘ ਤਨੇਜਾ, ਅਵਤਾਰ ਸਿੰਘ ਬਾਠ, ਦਰਸ਼ਨ ਸਿੰਘ ਬੇਦੀ, ਡਿੰਪਲ ਬੇਦੀ, ਬਰਜਿੰਦਰ ਸਿੰਘ ਲੈਕਚਰਾਰ, ਕੁਲਵਿੰਦਰ ਸਿੰਘ ਬੇਦੀ, ਪ੍ਰਵੀਨ ਕੁਮਾਰ ਪਾਹਵਾ, ਬਾਬਾ ਗੁਰਵਿੰਦਰ ਸਿੰਘ ਸ਼ੇਰਾ, ਵੰਸ਼ ਕੰਬੋਜ, ਕੰਵਲਜੀਤ ਕੰਬੋਜ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਦਾਣਾ ਮੰਡੀ ਕੋਲੋਂ ਵਿਅਕਤੀ ਦੀ ਕੁੱਟਮਾਰ ਕਰਕੇ ਸੋਨੇ ਦਾ ਕੜਾ ਖੋਹਣ ਵਾਲੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਅਗਲੀ ਖ਼ਬਰ ਸੁਸਾਇਟੀ ਦੀ ਸਥਾਪਨਾ ਦੇ 50 ਸਾਲ ਅਤੇ ਹੱਡੀਆਂ ਦੇ ਕੈਂਪਾਂ ਦੀ ਸੇਵਾ ਦੇ 25 ਸਾਲ ਪੂਰੇ ਹੋਏ
Ad Position 24