10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-11-2026

ਦਾਣਾ ਮੰਡੀ ਕੋਲੋਂ ਵਿਅਕਤੀ ਦੀ ਕੁੱਟਮਾਰ ਕਰਕੇ ਸੋਨੇ ਦਾ ਕੜਾ ਖੋਹਣ ਵਾਲੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ

ਅਬੋਹਰ, 9 ਨਵੰਬਰ(ਵਿਵੇਕ ਹੂੜੀਆ)-ਥਾਣਾ ਸਦਰ ਅਬੋਹਰ ਪੁਲਿਸ ਨੇ ਵਿਅਕਤੀ ਦੀ ਕੁੱਟਮਾਰ ਕਰਕੇ ਸੋਨੇ ਦਾ ਕੜਾ ਖੋਹਣ ਵਾਲੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਜਾਂਚ ਅਧਿਕਾਰੀ ਓਮ ਪ੍ਰਕਾਸ਼ ਨੇ ਦੱਸਿਆ ਕਿ ਉਨ੍ਹਾਂ ਨੂੰ ਦਰਸ਼ਨ ਸਿੰਘ ਪੁੱਤਰ ਸਰਜੀਤ ਸਿੰਘ ਵਾਸੀ ਪਿੰਡ ਮਲੂਕਪੁਰਾ, ਉਮਰ ਕਰੀਬ 63 ਸਾਲ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦਾ ਲੜਕਾ ਹਰਮੀਤ ਸਿੰਘ ਦਿਮਾਗ਼ੀ ਤੌਰ ’ਤੇ ਠੀਕ ਨਹੀਂ ਹੈ ਅਤੇ ਕਰੀਬ 13-14 ਸਾਲ ਪਹਿਲਾਂ ਘਰੋਂ ਬਾਹਰ ਚਲਾ ਗਿਆ ਸੀ।

Ad Position 21
No active advertisement
ਅਜੀਤ ਡੈਸਕ 10-11-2026
ਅਬੋਹਰ, 9 ਨਵੰਬਰ(ਵਿਵੇਕ ਹੂੜੀਆ)-ਥਾਣਾ ਸਦਰ ਅਬੋਹਰ ਪੁਲਿਸ ਨੇ ਵਿਅਕਤੀ ਦੀ ਕੁੱਟਮਾਰ ਕਰਕੇ ਸੋਨੇ ਦਾ ਕੜਾ ਖੋਹਣ ਵਾਲੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਜਾਂਚ ਅਧਿਕਾਰੀ ਓਮ ਪ੍ਰਕਾਸ਼ ਨੇ ਦੱਸਿਆ ਕਿ ਉਨ੍ਹਾਂ ਨੂੰ ਦਰਸ਼ਨ ਸਿੰਘ ਪੁੱਤਰ ਸਰਜੀਤ ਸਿੰਘ ਵਾਸੀ ਪਿੰਡ ਮਲੂਕਪੁਰਾ, ਉਮਰ ਕਰੀਬ 63 ਸਾਲ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦਾ ਲੜਕਾ ਹਰਮੀਤ ਸਿੰਘ ਦਿਮਾਗ਼ੀ ਤੌਰ ’ਤੇ ਠੀਕ ਨਹੀਂ ਹੈ ਅਤੇ ਕਰੀਬ 13-14 ਸਾਲ ਪਹਿਲਾਂ ਘਰੋਂ ਬਾਹਰ ਚਲਾ ਗਿਆ ਸੀ। ਜਾਂਚ ਅਧਿਕਾਰੀ ਨੇ ਦੱਸਿਆ ਕਿ 6 ਨਵੰਬਰ ਨੂੰ ਦਰਸ਼ਨ ਸਿੰਘ ਨੂੰ ਛਿੰਦਾ ਰਾਮ ਦਾ ਫ਼ੋਨ ਆਇਆ ਕਿ ਉਸ ਦਾ ਲੜਕਾ ਦਾਣਾ ਮੰਡੀ ਕੋਲ ਮਿਲ ਗਿਆ ਹੈ। ਇਸ ’ਤੇ ਦਰਸ਼ਨ ਸਿੰਘ ਦਾਣਾ ਮੰਡੀ ਕੋਲ ਪਹੁੰਚਿਆ ਤਾਂ ਛਿੰਦਾ ਰਾਮ ਪੁੱਤਰ ਬੱਟੂ ਰਾਮ ਵਾਸੀ ਪਿੰਡ ਮਲੂਕਪੁਰਾ ਹੱਥ ਵਿਚ ਸੋਟਾ ਲੈ ਕੇ ਖੜ੍ਹਾ ਸੀ। ਉਸ ਨੇ ਦਰਸ਼ਨ ਸਿੰਘ ਦੇ ਸਿਰ ’ਤੇ 2-3 ਵਾਰ ਕੀਤੇ। ਹੇਠਾਂ ਡਿੱਗਣ ਤੋਂ ਬਾਅਦ ਉਸ ਦੀ ਪਿੱਠ ਅਤੇ ਦੋਵੇਂ ਹੱਥਾਂ ’ਤੇ ਵੀ ਵਾਰ ਕੀਤੇ ਅਤੇ ਸੱਜੇ ਹੱਥ ਵਿਚ ਪਾਇਆ ਕਰੀਬ ਡੇਢ ਤੋਲੇ ਦਾ ਸੋਨੇ ਦਾ ਕੜਾ ਖੋਹ ਕੇ ਲੈ ਗਿਆ। ਪੁਲਿਸ ਵਲੋਂ ਉਕਤ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।
Ad Position 22
No active advertisement
ਪਿਛਲੀ ਖ਼ਬਰ ਅਕਾਲੀ ਦਲ ਵਿਚ ਸ਼ਾਮਿਲ ਹੋਏ ਪੰਚਾਇਤ ਮੈਂਬਰਾਂ ਦੀ ਮੁੜ ਕਾਂਗਰਸ ’ਚ ਵਾਪਸੀ ਸ਼ਿੰਦਰ ਸਿੰਘ ਮਹਾਲਮ ਦੀ ਅਗਵਾਈ ਹੇਠ ਪਿੰਡ ਪਾਲ... ਅਗਲੀ ਖ਼ਬਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪ੍ਰਭਾਤ ਫੇਰੀਆਂ ਸ਼ੁਰੂ
Ad Position 24