ਬ੍ਰਹਮਾ ਕੁਮਾਰੀਜ਼ ਫ਼ਾਜ਼ਿਲਕਾ ’ਚ ਮਨਾਈ ਗਈ ਦੀਵਾਲੀ
ਫ਼ਾਜ਼ਿਲਕਾ, 9 ਨਵੰਬਰ (ਦਵਿੰਦਰ ਪਾਲ ਸਿੰਘ)-ਬ੍ਰਹਮਾ ਕੁਮਾਰੀਜ਼ ਫ਼ਾਜ਼ਿਲਕਾ ਵਿਖੇ ਦੀਵਾਲੀ ਦਾ ਤਿਉਹਾਰ ਬੜੇ ਹੀ ਉਤਸ਼ਾਹ ਅਤੇ ਅਧਿਆਤਮਿਕ ਉਮੰਗ ਨਾਲ ਮਨਾਇਆ ਗਿਆ। ਇਸ ਮੌਕੇ ਦੀਵਾ ਜਗਾਉਣ ਦੀ ਰਸਮ, ਸਭਿਆਚਾਰਕ ਪ੍ਰੋਗਰਾਮ ਅਤੇ ਅਧਿਆਤਮਿਕ ਵਿਚਾਰਾਂ ਦਾ ਆਯੋਜਨ ਕੀਤਾ ਗਿਆ।
ਫ਼ਾਜ਼ਿਲਕਾ, 9 ਨਵੰਬਰ (ਦਵਿੰਦਰ ਪਾਲ ਸਿੰਘ)-ਬ੍ਰਹਮਾ ਕੁਮਾਰੀਜ਼ ਫ਼ਾਜ਼ਿਲਕਾ ਵਿਖੇ ਦੀਵਾਲੀ ਦਾ ਤਿਉਹਾਰ ਬੜੇ ਹੀ ਉਤਸ਼ਾਹ ਅਤੇ ਅਧਿਆਤਮਿਕ ਉਮੰਗ ਨਾਲ ਮਨਾਇਆ ਗਿਆ। ਇਸ ਮੌਕੇ ਦੀਵਾ ਜਗਾਉਣ ਦੀ ਰਸਮ, ਸਭਿਆਚਾਰਕ ਪ੍ਰੋਗਰਾਮ ਅਤੇ ਅਧਿਆਤਮਿਕ ਵਿਚਾਰਾਂ ਦਾ ਆਯੋਜਨ ਕੀਤਾ ਗਿਆ। ਪ੍ਰਮਾਤਮਾ ਦੀ ਯਾਦ ਅਤੇ ਦਿਵਿਆ ਗਿਆਨ ਦੇ ਪ੍ਰਕਾਸ਼ ਨਾਲ ਸਾਰਿਆਂ ਨੇ ਦੀਵਾਲੀ ਦਾ ਤਿਉਹਾਰ ਮਨਾਇਆ। ਇਸ ਮੌਕੇ ਬੀ.ਕੇ. ਪ੍ਰਿਆ ਭੈਣ ਨੇ ਸਾਰਿਆਂ ਨੂੰ ਦੀਵਾਲੀ ਦੀਆਂ ਮੁਬਾਰਕਾਂ ਦਿੰਦਿਆਂ ਤਿਉਹਾਰ ਦਾ ਅਧਿਆਤਮਿਕ ਰਹਿੱਸ ਸਮਝਾਇਆ। ਉਨ੍ਹਾਂ ਕਿਹਾ ਕਿ ਬਾਹਰੀ ਦੀਵੇ ਬਾਲਣ ਦੇ ਨਾਲ-ਨਾਲ ਆਤਮਾ ਰੂਪੀ ਦੀਵੇ ਨੂੰ ਗਿਆਨ ਤੇ ਯੋਗ ਨਾਲ ਪ੍ਰਕਾਸ਼ਮਾਨ ਕਰਨਾ ਹੀ ਸੱਚੀ ਦੀਵਾਲੀ ਹੈ। ਸਾਨੂੰ ਆਪਣੇ ਆਪ ਨੂੰ ਸਰੀਰ ਨਹੀਂ, ਸਗੋਂ ਅਵਿਨਾਸ਼ੀ ਆਤਮਾ ਸਮਝ ਕੇ ਅਗਿਆਨਤਾ, ਆਲਸ ਤੇ ਬੁਰਾਈਆਂ ਦੇ ਹਨੇਰੇ ਨੂੰ ਦੂਰ ਕਰਨਾ ਚਾਹੀਦਾ ਹੈ। ਇਸ ਮੌਕੇ ਨਰੇਸ਼ ਕੁਮਾਰ, ਸੁਭਾਸ਼ ਪੰਚਾਲ, ਸੁਭਾਸ਼ ਮਾਹਰ, ਜੈ ਚੰਦ, ਰਵੀ ਨਾਗਪਾਲ, ਬਹਾਦਰ ਸਿੰਘ, ਮਦਨ ਲਾਲ, ਮਹਿੰਦਰ ਤ੍ਰਿਪਾਠੀ ਆਦਿ ਨੇ ਦੀਵਾ ਜਗਾਉਣ ਦੀ ਰਸਮ ਅਦਾ ਕੀਤੀ।