20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2026

ਕਲੱਸਟਰ ਨੰਬਰ 2 ਅਧੀਨ ਆਉਂਦੇ ਸਕੂਲਾਂ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਉਤਸ਼ਾਹ ਨਾਲ ਲਿਆ ਹਿੱਸਾ

ਫ਼ਾਜ਼ਿਲਕਾ, 20 ਨਵੰਬਰ (ਦਵਿੰਦਰ ਪਾਲ ਸਿੰਘ)-ਸਕੂਲ ਸਿੱਖਿਆ ਵਿਭਾਗ ਵਲੋਂ ਸਹਿ-ਅਕਾਦਮਿਕ ਮੁਕਾਬਲਿਆਂ ਦੀ ਲੜੀ ਤਹਿਤ ਸੈਂਟਰ ਨੰਬਰ ਦੋ ਦੇ ਸਰਕਾਰੀ ਪ੍ਰਾਇਮਰੀ ਸਕੂਲ ਸੁਲਤਾਨਪੁਰਾ ਵਿਖੇ ਸੈਂਟਰ ਪੱਧਰੀ ਸਹਿ-ਅਕਾਦਮਿਕ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ’ਚ ਕਲੱਸਟਰ ਸਕੂਲ ਨੰਬਰ ਦੋ ਅਧੀਨ ਆਉਂਦੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਵੱਖ-ਵੱਖ ਵਰਗਾਂ ਵਿਚ ਹਿੱਸਾ ਲਿਆ।

Ad Position 21
No active advertisement
ਸਰਕਾਰੀ ਪ੍ਰਾਇਮਰੀ ਸਕੂਲ ਸੁਲਤਾਨਪੁਰਾ ਵਿਖੇ ਸਹਿ-ਅਕਾਦਮਿਕ ਮੁਕਾਬਲਿਆਂ ਵਿਚ ਭਾਗ ਲੈਂਦੇ ਹੋਏ ਵਿਦਿਆਰਥੀ। ਅਜੀਤ ਤਸਵੀਰ 21-11-2026
ਫ਼ਾਜ਼ਿਲਕਾ, 20 ਨਵੰਬਰ (ਦਵਿੰਦਰ ਪਾਲ ਸਿੰਘ)-ਸਕੂਲ ਸਿੱਖਿਆ ਵਿਭਾਗ ਵਲੋਂ ਸਹਿ-ਅਕਾਦਮਿਕ ਮੁਕਾਬਲਿਆਂ ਦੀ ਲੜੀ ਤਹਿਤ ਸੈਂਟਰ ਨੰਬਰ ਦੋ ਦੇ ਸਰਕਾਰੀ ਪ੍ਰਾਇਮਰੀ ਸਕੂਲ ਸੁਲਤਾਨਪੁਰਾ ਵਿਖੇ ਸੈਂਟਰ ਪੱਧਰੀ ਸਹਿ-ਅਕਾਦਮਿਕ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ’ਚ ਕਲੱਸਟਰ ਸਕੂਲ ਨੰਬਰ ਦੋ ਅਧੀਨ ਆਉਂਦੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਵੱਖ-ਵੱਖ ਵਰਗਾਂ ਵਿਚ ਹਿੱਸਾ ਲਿਆ। ਪ੍ਰਾਪਤ ਜਾਣਕਾਰੀ ਅਨੁਸਾਰ ਪ੍ਰੀ-ਪ੍ਰਾਇਮਰੀ ਤੋਂ ਦੂਜੀ ਜਮਾਤ ਪਹਿਲੇ ਵਰਗ ’ਚ ਅਤੇ ਤੀਜੀ ਤੋਂ ਪੰਜਵੀਂ ਜਮਾਤ ਦੂਜੇ ਵਰਗ ਵਿਚ ਸ਼ਾਮਲ ਰਹੀ। ਇਨ੍ਹਾਂ ਮੁਕਾਬਲਿਆਂ ਤਹਿਤ ਸੁੰਦਰ ਲਿਖਾਈ, ਬਾਲ ਗੀਤ, ਬੋਲ ਲਿਖਤ, ਪੜ੍ਹਨ ਦੇ ਮੁਕਾਬਲੇ, ਚਿੱਤਰਕਲਾ , ਪਹਾੜੇ ਉਚਾਰਨ, ਜ਼ੁਬਾਨੀ ਰੀਡਿੰਗ, ਵੇਸਟ ਮੈਟੀਰੀਅਲ ਤੋਂ ਸਮਾਨ ਬਣਾਉਣਾ, ਭਾਸ਼ਣ ਅਤੇ ਪਿਕਚਰ ਕੰਪੀਟੀਸ਼ਨ ਕਰਵਾਏ ਗਏ, ਜਿਨ੍ਹਾਂ ਵਿਚ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ। ਇਸ ਤੋਂ ਇਲਾਵਾ ਅਧਿਆਪਕਾਂ ਦੇ ਰਾਈਟਿੰਗ ਕੰਪੀਟੀਸ਼ਨ ਅਤੇ ਲਿਖਾਈ ਮੁਕਾਬਲੇ ਵੀ ਸਰਕਾਰੀ ਪ੍ਰਾਇਮਰੀ ਸਕੂਲ ਸੁਲਤਾਨਪੁਰਾ ਵਿਖੇ ਕਰਵਾਏ ਗਏ। ਸੈਂਟਰ ਨੰਬਰ ਦੋ ਦੇ ਦੂਜੇ ਵਰਗ ਯਾਨੀ ਤੀਜੀ ਤੋਂ ਪੰਜਵੀਂ ਜਮਾਤ ਦੇ ਨਤੀਜਿਆਂ ਅਨੁਸਾਰ ਸੁੰਦਰ ਲਿਖਾਈ ਵਿਚ ਪਹਿਲਾ ਸਥਾਨ ਮੁਸਕਾਨ ਅਤੇ ਦੂਜਾ ਸਥਾਨ ਕੰਚਨ ਨੇ ਹਾਸਲ ਕੀਤਾ, ਜਿਨ੍ਹਾਂ ਦੇ ਸਕੂਲ ਸ.ਪ੍ਰਾ.ਸ. ਨੰਬਰ ਇਕ ਅਤੇ ਵਾਰਡ ਨੰਬਰ 15 ਹਨ। ਹਿੰਦੀ ਸੁੰਦਰ ਲਿਖਾਈ ਵਿਚ ਪਹਿਲਾ ਸਥਾਨ ਸੰਦੀਪ ਅਤੇ ਦੂਜਾ ਸਥਾਨ ਕਾਜਲ ਨੇ ਪ੍ਰਾਪਤ ਕੀਤਾ, ਜਿਨ੍ਹਾਂ ਦੇ ਸਕੂਲ ਸ.ਪ੍ਰਾ.ਸ. ਨੰਬਰ ਇਕ ਅਤੇ ਵਾਰਡ ਨੰਬਰ 15 ਹਨ। ਕਹਾਣੀ ਸੁਣਾਉਣ ਦੇ ਮੁਕਾਬਲੇ ਵਿਚ ਪਹਿਲਾ ਸਥਾਨ ਗੁਰਨੂਰ ਨੇ ਮੁਹੰਮਦ ਅਮੀਰ ਸਕੂਲ ਤੋਂ ਅਤੇ ਦੂਜਾ ਸਥਾਨ ਐਂਜਲ ਨੇ ਸ.ਪ੍ਰਾ.ਸ. ਨੰਬਰ ਇਕ ਤੋਂ ਪ੍ਰਾਪਤ ਕੀਤਾ। ਚਿੱਤਰਕਲਾ ਵਿਚ ਪਹਿਲਾ ਸਥਾਨ ਸੰਧਿਆ ਨੇ ਸੁਲਤਾਨਪੁਰਾ ਤੋਂ ਅਤੇ ਦੂਜਾ ਸਥਾਨ ਅਮਨਦੀਪ ਕੌਰ ਨੇ ਸਰਕਾਰੀ ਪ੍ਰਾਇਮਰੀ ਸਕੂਲ ਨੰਬਰ ਇਕ ਤੋਂ ਹਾਸਲ ਕੀਤਾ। ਆਮ ਗਿਆਨ ਵਿਚ ਪਹਿਲਾ ਸਥਾਨ ਵੰਸ਼, ਕਰਨ ਅਤੇ ਮਨਦੀਪ ਨੇ, ਜਦਕਿ ਦੂਜਾ ਸਥਾਨ ਆਲਮ ਸ਼ਾਹ ਤੋਂ ਹਿਤਲਿਨ, ਹਰਿਸ ਅਤੇ ਕਾਜਲ ਨੇ ਪਾਇਆ। ਲੋਕਗੀਤ ਵਿਚ ਪਹਿਲਾ ਸਥਾਨ ਕਨੂਪ੍ਰਿਆ ਨੇ ਸਕੂਲ ਨੰਬਰ ਇਕ ਤੋਂ ਪ੍ਰਾਪਤ ਕੀਤਾ। ਭਾਸ਼ਾ ਮੁਕਾਬਲੇ ਪੰਜਾਬੀ ਵਿਚ ਸਿਮਰਨ ਕੌਰ ਅਤੇ ਸੁਖਮਨੀ ਨੇ ਮੁਹੰਮਦ ਅਮੀਰ ਸੁਲਤਾਨਪੁਰਾ ਤੋਂ ਹਿੱਸਾ ਲਿਆ। ਦੂਜੇ ਵਰਗ ਤਹਿਤ ਪਹਾੜਿਆਂ ਵਿਚ ਪਹਿਲਾ ਸਥਾਨ ਵੰਸ਼ ਨੇ ਮੁਹੰਮਦ ਅਮੀਰ ਤੋਂ ਅਤੇ ਦੂਜਾ ਸਥਾਨ ਹਰਮੀਤ ਕੌਰ ਨੇ ਬਖੂਸ਼ਾਹ ਤੋਂ ਪ੍ਰਾਪਤ ਕੀਤਾ। ਪਿਕਚਰ ਕੰਪ੍ਰੀਹੈਂਸ਼ਨ ਵਿਚ ਪਹਿਲਾ ਸਥਾਨ ਸੀਰਤ ਨੇ ਮੁਹੰਮਦ ਅਮੀਰ ਤੋਂ ਅਤੇ ਦੂਜਾ ਸਥਾਨ ਕਾਜਲ ਨੇ ਸਿਟੀ ਸਕੂਲ ਤੋਂ ਹਾਸਲ ਕੀਤਾ। ਬੈੱਸਟ ਆਊਟ ਆਫ਼ ਵੇਸਟ ਵਿਚ ਪਹਿਲਾ ਸਥਾਨ ਰਾਧਿਕਾ ਨੇ ਸੁਲਤਾਨਪੁਰਾ ਤੋਂ ਅਤੇ ਦੂਜਾ ਸਥਾਨ ਮੰਨਤ ਤੇ ਗੁਰਨੂਰ ਨੇ ਮੁਹੰਮਦ ਅਮੀਰ ਅਤੇ ਸਕੂਲ ਨੰਬਰ ਦੋ ਤੋਂ ਪ੍ਰਾਪਤ ਕੀਤਾ। ਅਧਿਆਪਕਾਂ ਦੇ ਮੁਕਾਬਲਿਆਂ ਵਿਚ ਪੰਜਾਬੀ ਵਿਚ ਸੀਮਾ ਕੌਰ ਵਾਰਡ ਨੰਬਰ 15 ਤੋਂ ਹਿੰਦੀ ਵਿਚ ਗਿਫ਼ਟੀ ਬਜਾਜ ਸਕੂਲ ਨੰਬਰ ਇਕ ਤੋਂ ਅਤੇ ਅੰਗਰੇਜ਼ੀ ਵਿਚ ਨਵਜੋਤੀ ਬਸਤੀ ਹਜ਼ੂਰ ਸਿੰਘ ਤੋਂ ਸ਼ਾਮਲ ਰਹੇ। ਇਨ੍ਹਾਂ ਮੁਕਾਬਲਿਆਂ ਵਿਚ ਮੁੱਖ ਮਹਿਮਾਨ ਵਜੋਂ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਪ੍ਰਮੋਦ ਕੁਮਾਰ ਅਤੇ ਵਿਸ਼ੇਸ਼ ਮਹਿਮਾਨ ਵਜੋਂ ਸੈਂਟਰ ਹੈੱਡ ਟੀਚਰ ਮੈਡਮ ਨੀਲਮ ਬਜਾਜ ਸ਼ਾਮਲ ਹੋਏ। ਇਹ ਪੂਰਾ ਪ੍ਰਬੰਧ ਸਰਕਾਰੀ ਪ੍ਰਾਇਮਰੀ ਸਕੂਲ ਸੁਲਤਾਨਪੁਰਾ ਦੀ ਹੈੱਡ ਟੀਚਰ ਮੈਡਮ ਸ਼ਾਲੂ ਗਰੋਵਰ ਅਤੇ ਸੀਨੀਅਰ ਅਧਿਆਪਕ ਨਿਸ਼ਾਂਤ ਅਗਰਵਾਲ ਦੀ ਦੇਖਰੇਖ ਹੇਠ ਸਮੁੱਚੇ ਸਕੂਲ ਸਟਾਫ਼ ਮੋਨਿਕਾ ਮੋਂਗਾ, ਮੋਨਿਕਾ ਗੁੰਬਰ, ਨਵਜੀਤ ਕੌਰ, ਸ਼ੈਫ਼ੀ, ਮਮਤਾ ਅਤੇ ਸ਼ੁਭਮ ਦੇ ਸਹਿਯੋਗ ਨਾਲ ਸਫਲਤਾਪੂਰਵਕ ਨੇਪਰੇ ਚਾੜਿ੍ਆ ਗਿਆ। ਮੁਕਾਬਲਿਆਂ ਵਿਚ ਪਹਿਲਾ ਅਤੇ ਦੂਜਾ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਪ੍ਰਬੰਧਕਾਂ ਅਤੇ ਸਕੂਲ ਸਿੱਖਿਆ ਵਿਭਾਗ ਵਲੋਂ ਮੈਡਲ ਅਤੇ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ 22 ਨਵੰਬਰ ਅਤੇ 6 ਦਸੰਬਰ ਨੂੰ ਸਮੂਹ ਬੀ.ਐੱਲ.ਓਜ਼ ਸਵੇਰੇ 10 ਵਜੇ ਤੋਂ ਆਪਣੇ ਪੋਲਿੰਗ ਬੂਥਾਂ ’ਤੇ ਹਾਜ਼ਰ ਰਹਿਣਗੇ-ਜ਼ਿਲ੍ਹਾ ਚ... ਅਗਲੀ ਖ਼ਬਰ ਕਾਪਿਆਂ ਨਾਲ ਹਮਲਾ ਕਰ ਕੇ ਹਵਾਈ ਫਾਇਰ ਕਰਨ ਵਾਲੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ
Ad Position 24